ਵਿਆਹ ਦੇ ਬੰਧਨ 'ਚ ਬੱਝੇ ਹਾਕੀ ਖਿਡਾਰੀ ਗੁਰਜੰਟ ਸਿੰਘ ਤੇ ਟੈਨਿਸ ਖਿਡਾਰਨ ਕਰਮਨ ਕੌਰ

Friday, Dec 01, 2023 - 09:11 PM (IST)

ਵਿਆਹ ਦੇ ਬੰਧਨ 'ਚ ਬੱਝੇ ਹਾਕੀ ਖਿਡਾਰੀ ਗੁਰਜੰਟ ਸਿੰਘ ਤੇ ਟੈਨਿਸ ਖਿਡਾਰਨ ਕਰਮਨ ਕੌਰ

ਸਪੋਰਟਸ ਡੈਸਕ- ਅੱਜ ਭਾਰਤੀ ਹਾਕੀ ਖਿਡਾਰੀ ਗੁਰਜੰਟ ਸਿੰਘ ਦਾ ਭਾਰਤੀ ਮਹਿਲਾ ਟੈਨਿਸ ਪਲੇਅਰ ਕਰਮਨ ਕੌਰ ਥਾਂਦੀ ਨਾਲ ਵਿਆਹ ਹੋ ਗਿਆ ਹੈ। ਦੋਵੇੇਂ ਅੱਜ ਗੁਰੂਘਰ ਦੀ ਮਾਣ-ਮਰਿਆਦਾ ਮੁਤਾਬਕ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਗੁਰਜੰਟ ਸਿੰਘ ਜਿੱਥੇ ਭਾਰਤੀ ਹਾਕੀ ਟੀਮ ਦੇ ਮੰਨੇ-ਪ੍ਰਮੰਨੇ ਖਿਡਾਰੀ ਹਨ ਤੇ ਓਲੰਪਿਕ ਖੇਡਾਂ 'ਚ ਤਮਗਾ ਜੇਤੂ ਭਾਰਤੀ ਹਾਕੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ।

PunjabKesari

ਉੱਥੇ ਹੀ ਕਰਮਨ ਕੌਰ ਭਾਰਤ ਦੇ ਲਾਅਨ ਟੈਨਿਸ ਦੀ ਉੱਭਰਦੀ ਹੋਈ ਖਿਡਾਰਨ ਹੈ ਤੇ 8 ਸਾਲ ਦੀ ਉਮਰ ਤੋਂ ਟੈਨਿਸ ਖੇਡ ਰਹੀ ਹੈ। 

PunjabKesari

ਦੋਵਾਂ ਦੇ ਵਿਆਹ ਸਮਾਗਮ 'ਚ ਉੱਘੀਆਂ ਖੇਡ ਸ਼ਖਸੀਅਤਾਂ ਸ਼ਾਮਲ ਹੋਈਆਂ ਸਨ ਤੇ ਉਨ੍ਹਾਂ ਨੇ ਇਸ ਜੋੜੀ ਨੂੰ ਤੇ ਦੋਵਾਂ ਪਰਿਵਾਰਾਂ ਨੂੰ ਇਸ ਰਿਸ਼ਤੇ 'ਚ ਬੱਝਣ 'ਤੇ ਵਧਾਈਆਂ ਦਿੱਤੀਆਂ। ਸਾਰੀ ਭਾਰਤੀ ਹਾਕੀ ਟੀਮ ਨੇ ਦੋਵਾਂ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ।

PunjabKesari

ਇਸ ਮੌਕੇ ਭਾਰਤੀ ਹਾਕੀ ਖਿਡਾਰੀ ਮਨਪ੍ਰੀਤ ਸਿੰਘ, ਕਪਤਾਨ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਹਾਰਦਿਕ ਸਿੰਘ ਤੇ ਭਾਰਤੀ ਹਾਕੀ ਕੋਚ ਨੇ ਬੈਂਗਲੋਰ ਤੋਂ ਆ ਕੇ ਵਿਆਹ ਸਮਾਗਮ 'ਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਹਰਭਜਨ ਸਿੰਘ (ਗੋਲਫਰ), ਹਰਦੇਵ ਸਿੰਘ (ਆਸਟ੍ਰੇਲੀਆ), ਅਮਰੀਕ ਸਿੰਘ ਪੁਆਰ, ਸਾਬਕਾ ਹਾਕੀ ਕੋਚ ਸੁਖਬੀਰ ਸਿੰਘ, ਐੱਸ.ਐੱ.ਪੀ. ਹਰਿੰਦਰ ਸਿੰਘ ਤੇ ਡਾ.ਮੁਕੇਸ਼ ਜੋਸ਼ੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News