ਗੁਰਦੁਆਰਾ ਸਾਹਿਬ ’ਚ ਨਿਸ਼ਾਨ ਸਾਹਿਬ ਦੀ ਸੇਵਾ ਦੌਰਾਨ ਵਾਪਰਿਆ ਵੱਡਾ ਹਾਦਸਾ, ਪਾਠੀ ਸਿੰਘ ਦੀ ਹੋਈ ਮੌਤ

Saturday, Feb 26, 2022 - 04:08 PM (IST)

ਗੁਰਦੁਆਰਾ ਸਾਹਿਬ ’ਚ ਨਿਸ਼ਾਨ ਸਾਹਿਬ ਦੀ ਸੇਵਾ ਦੌਰਾਨ ਵਾਪਰਿਆ ਵੱਡਾ ਹਾਦਸਾ, ਪਾਠੀ ਸਿੰਘ ਦੀ ਹੋਈ ਮੌਤ

ਲਹਿਰਾਗਾਗਾ (ਗਰਗ/ਜਿੰਦਲ) : ਨਜ਼ਦੀਕੀ ਪਿੰਡ ਕਾਲਬੰਜਾਰਾ ਦੇ ਗੁਰਦੁਆਰਾ ਸਾਹਿਬ ਵਿਚ ਲੱਗੇ ਨਿਸ਼ਾਨ ਸਾਹਿਬ ਉੱਪਰ ਚੋਲ੍ਹਾ ਚੜ੍ਹਾਉਣ ਲੱਗਿਆਂ ਅਚਾਨਕ ਤਾਰ ਟੁੱਟ ਜਾਣ ਕਰਕੇ ਪਾਠੀ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਸਮੂਹ ਪਿੰਡ ਨਿਵਾਸੀਆਂ ਅਤੇ ਗੁਰਦੁਆਰਾ ਕਮੇਟੀ ਵੱਲੋਂ ਪਿੰਡ ਦੀ ਸੁੱਖ-ਸ਼ਾਂਤੀ ਲਈ ਹਰ ਛਿਮਾਹੀ ਪ੍ਰਕਾਸ਼ ਕਰਵਾਏ ਜਾਂਦੇ ਹਨ। ਇਸ ਲੜੀ ਤਹਿਤ ਕਰਵਾਏ ਜਾ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਵਿਚਕਾਰਲੇ ਦਿਨ ਅੱਜ ਸਵੇਰੇ ਸਮੇਂ ਪਾਠੀ ਸਿੰਘ ਰਿਟਾਇਡ ਸੂਬੇਦਾਰ ਹਰਪਾਲ ਸਿੰਘ ਨਿਸ਼ਾਨ ਸਾਹਿਬ ਉੱਪਰ ਚੋਲਾ ਚੜ੍ਹਾਉਣ ਲਈ ਚੜ੍ਹਿਆ ਤਾਂ ਅਚਾਨਕ ਤਾਰ ਟੁੱਟ ਗਈ।

ਇਹ ਵੀ ਪੜ੍ਹੋ : ਡਿਊਟੀ ’ਤੇ ਜਾ ਰਹੇ ਖਾਲੜਾ ਦੇ ਇਤਿਹਾਸਕ ਪਿੰਡ ਮਾੜੀ ਕੰਬੋਕੇ ਦੇ ਸੂਬੇਦਾਰ ਦੀ ਟਰੇਨ ਵਿਚ ਮੌਤ

ਇਸ ਦੌਰਾਨ ਪਾਠੀ ਸਿੰਘ ਹੇਠਾਂ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਇਸ ਮੌਕੇ ਉਸ ਨੂੰ ਜਦੋਂ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ਵਿਖੇ ਲਿਆਂਦਾ ਜਾ ਰਿਹਾ ਸੀ ਤਾਂ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਉਧਰ ਪੁਲਸ ਨੇ ਮ੍ਰਿਤਕ ਹਰਪਾਲ ਸਿੰਘ ਦੇ ਪੁੱਤਰ ਪ੍ਰਗਟ ਸਿੰਘ ਦੇ ਬਿਆਨਾਂ ਉੱਪਰ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ : ਕੁੱਝ ਦਿਨ ਪਹਿਲਾਂ ਅਮਰੀਕਾ ਗਈ ਮਾਂ, ਪਿੱਛੋਂ ਇਕਲੌਤੇ ਪੁੱਤ ਨਾਲ ਵਾਪਰ ਗਿਆ ਭਾਣਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News