ਗੁਰਦੁਆਰਾ ਸਾਹਿਬ ''ਚ ਸ਼ਰਾਬੀ ਵਲੋਂ ਦਾਖਲ ਹੋ ਕੇ ਕੀਤੀ ਗਈ ਭੰਨਤੋੜ, ਮਾਮਲਾ ਦਰਜ

Sunday, May 26, 2019 - 04:50 PM (IST)

ਗੁਰਦੁਆਰਾ ਸਾਹਿਬ ''ਚ ਸ਼ਰਾਬੀ ਵਲੋਂ ਦਾਖਲ ਹੋ ਕੇ ਕੀਤੀ ਗਈ ਭੰਨਤੋੜ, ਮਾਮਲਾ ਦਰਜ

ਦੋਦਾ/ਸ੍ਰੀ ਮੁਕਤਸਰ ਸਾਹਿਬ (ਲਖਵੀਰ ਸ਼ਰਮਾ, ਪਵਨ ਤਨੇਜਾ) - ਪਿੰਡ ਸੂਰੇਵਾਲਾ ਵਿਖੇ ਇਕ ਵਿਅਕਤੀ ਵਲੋਂ ਸ਼ਰਾਬੀ ਹਾਲਤ 'ਚ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਉਥੇ ਪਏ ਸ਼ਾਸ਼ਤਰਾਂ ਨਾਲ ਛੇੜਛਾੜ ਅਤੇ ਭੰਨਤੋੜ ਕਰਨ ਦਾ ਦੁਖਦਾਈਂ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਦੋਦਾ ਪੁਲਸ ਚੌਕੀ ਇੰਚਾਰਜ ਜੋਗਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਸੂਰੇਵਾਲਾ ਤੋਂ ਕਿਸੇ ਅਨਜਾਣ ਵਿਅਕਤੀ ਨੇ ਫੋਨ 'ਤੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਇਸ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਹ ਪੁਲਸ ਪਾਰਟੀ ਸਣੇ ਘਟਨਾ ਸਥਾਨ 'ਤੇ ਪਹੁੰਚ ਗਏ।

ਉਥੇ ਮੌਜੂਦ ਗ੍ਰੰਥੀ ਰਾਜਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਚਾਰ ਵਜੇ ਸੁੱਖ ਆਸਨ ਕਰਨ ਉਪਰੰਤ ਪਾਠ ਕਰ ਰਿਹਾ ਸੀ ਤਾਂ ਅਚਾਨਕ ਇਸੇ ਹੀ ਪਿੰਡ ਦਾ ਵਸਨੀਕ ਜਸਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਜਿਸ ਦਾ ਸਿਰ ਨੰਗਾ ਅਤੇ ਹੱਥ 'ਚ ਗੰਡਾਸਾ ਫੜਿਆ ਹੋਇਆ ਸੀ, ਅੰਦਰ ਦਾਖਲ ਹੋ ਗਿਆ। ਉਸ ਨੇ ਗੋਲਕ 'ਤੇ ਗੰਡਾਸਾ ਰੱਖਦੇ ਸਾਰ ਉਥੇ ਪਈ ਸਿਰੀ ਸਾਹਿਬ ਚੁੱਕ ਕੇ ਹਵਾ 'ਚ ਲਹਿਰਾਉਂਦੇ ਹੋਏ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੌਕੇ 'ਤੇ ਮੌਜੂਦ ਕਈ ਸੇਵਾਦਾਰਾਂ ਵਲੋਂ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਗਿਆ ਤਾਂ ਉਸ ਨੇ ਉਥੇ ਪਏ ਤਿੰਨ ਸਿਰੀ ਸਾਹਿਬ ਦੀ ਭੰਨਤੋੜ ਕਰ ਦਿੱਤੀ, ਜਿਸ ਮਗਰੋਂ ਸੇਵਾਦਾਰਾਂ ਨੇ ਉਸ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢ ਦਿੱਤਾ। ਪੁਲਸ ਨੇ ਉਕਤ ਵਿਅਕਤੀ ਦਾ ਗੰਡਾਸਾ ਅਤੇ ਭੰਨਤੋੜ ਕੀਤੇ ਸਿਰੀ ਸਾਹਿਬ ਆਪਣੇ ਕਬਜ਼ੇ 'ਚ ਲੈ ਕੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਦਿੱਤਾ।


author

rajwinder kaur

Content Editor

Related News