ਗੁਰਦੁਆਰਾ ਸਾਹਿਬ ਦੇ ਸੀ. ਸੀ. ਟੀ. ਵੀ. ਕੈਦ ਹੋਈ ਚੋਰ ਦੀ ਕਰਤੂਤ

Friday, Aug 16, 2024 - 11:35 AM (IST)

ਗੁਰਦੁਆਰਾ ਸਾਹਿਬ ਦੇ ਸੀ. ਸੀ. ਟੀ. ਵੀ. ਕੈਦ ਹੋਈ ਚੋਰ ਦੀ ਕਰਤੂਤ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਦੇ ਸਰਹੱਦੀ ਕਸਬਾ ਗਾਹਲੜੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਵਿਖੇ ਜਿੱਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨਤਮਸਤਕ ਹੁੰਦੀ ਹੈ ਅਤੇ ਸੰਗਤਾਂ ਵੱਲੋਂ ਇੱਥੇ ਬੜੀ ਸ਼ਰਧਾ ਭਾਵਨਾ ਨਾਲ ਆ ਕੇ ਸੇਵਾ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਕੁਝ ਸ਼ਾਤਰ ਚੋਰਾਂ ਵੱਲੋਂ ਗੁਰੂਘਰ ਅੰਦਰ ਲਾਏ ਮੋਟਰਸਾਈਕਲਾਂ ਨੂੰ ਨਿੱਤ ਦਿਨ ਨਿਸ਼ਾਨਾ ਬਣਾਇਆ ਜਾ ਰਹੇ ਹਨ। ਇਹ ਘਟਨਾ ਕੋਈ ਨਵੀਂ ਘਟਨਾ ਨਹੀਂ ਹੈ, ਇਸ ਗੁਰਦੁਆਰਾ ਸਾਹਿਬ ਅੰਦਰ ਪਹਿਲਾਂ ਵੀ ਦੋ ਚਾਰ ਵਾਰੀ ਮੋਟਰਸਾਈਕਲ ਚੋਰੀ ਦੀਆਂ ਘਟਨਾ ਵਾਪਰ ਚੁੱਕੀਆਂ ਹਨ ਪਰ ਬੀਤੇ ਦਿਨ ਇਕ ਸ਼ਾਤਰ ਚੋਰ ਵੱਲੋਂ‌ ਬਿਨਾਂ ਕਿਸੇ ਡਰ ਦੇ ਮੋਟਰਸਾਈਕਲ ਚੋਰੀ ਕਰ ਲਿਆ। 

ਚੋਰੀ ਦੀ ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋਈ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਹਿਲਾਂ ਚੋਰੀ ਮੋਟਰਸਾਈਕਲ 'ਤੇ ਆ ਕੇ ਬੈਠ ਜਾਂਦਾ ਹੈ। ਇਸ ਚੋਰ ਵੱਲੋਂ ਆਪਣਾ ਮੂੰਹ ਪਰਨੇ ਦੇ ਨਾਲ ਢਕਿਆ ਹੋਇਆ ਹੈ ਅਤੇ ਹੌਲੀ ਨਾਲ ਚਾਬੀ ਲਗਾ ਕੇ ਮੋਟਰਸਾਈਕਲ ਸਟਾਰਟ ਕਰਕੇ ਰਫੂ ਚੱਕਰ ਹੋ ਜਾਂਦਾ ਹੈ। ਦੂਜੇ ਪਾਸੇ ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਲੋਕਾਂ 'ਤੇ ਸ਼ਿਕੰਜਾ ਕੱਸਿਆ ਜਾਵੇ। 


author

Gurminder Singh

Content Editor

Related News