ਮੁਕਤਸਰ ''ਚ ਗੁਰਦੁਆਰਾ ਸਾਹਿਬ ''ਤੇ ਸ਼ਰਾਰਤੀਆਂ ਵਲੋਂ ਇੱਟਾਂ-ਪੱਥਰਾਂ ਨਾਲ ਹਮਲਾ, ਤਿੰਨ ਗ੍ਰਿਫਤਾਰ (ਤਸਵੀਰਾਂ)

Tuesday, Oct 31, 2017 - 07:48 PM (IST)

ਮੁਕਤਸਰ ''ਚ ਗੁਰਦੁਆਰਾ ਸਾਹਿਬ ''ਤੇ ਸ਼ਰਾਰਤੀਆਂ ਵਲੋਂ ਇੱਟਾਂ-ਪੱਥਰਾਂ ਨਾਲ ਹਮਲਾ, ਤਿੰਨ ਗ੍ਰਿਫਤਾਰ (ਤਸਵੀਰਾਂ)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਤਰਸੇਮ ਢੁੱਡੀ) : ਸਥਾਨਕ ਭੁੱਲਰ ਕਾਲੋਨੀ ਦੀ ਗਲੀ ਨੰਬਰ 2 'ਚ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਬਾਅਦ ਦੁਪਹਿਰ ਕੁਝ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ 'ਤੇ ਇੱਟਾਂ-ਰੋੜੇ ਸੁੱਟ ਦਿੱਤੇ। ਇਹ ਇੱਟਾਂ ਰੋੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੱਕ ਜਾ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਨਸ਼ੇ ਦੀ ਹਾਲਤ ਵਿਚ ਕਰੀਬ 10 ਵਿਅਕਤੀਆਂ ਨੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਨਸ਼ੱਈ ਵਿਅਕਤੀਆਂ ਵੱਲੋਂ ਸੁੱਟੇ ਗਏ ਇਹ ਇੱਟਾ ਰੋੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੱਕ ਜਾ ਪਹੁੰਚੇ। ਗੁਰਦੁਆਰਾ ਸਾਹਿਬ ਵਿਖੇ ਮੌਜੂਦ ਗ੍ਰੰਥੀ ਗੁਰਸੰਗਤ ਸਿੰਘ ਅਤੇ ਉਸਦੀ ਪਤਨੀ ਨੇ ਜਦੋਂ ਇਸਦਾ ਵਿਰੋਧ ਕੀਤਾ ਤਾਂ ਨਸ਼ੱਈ ਵਿਅਕਤੀਆਂ ਨੇ ਉਨ੍ਹਾਂ ਨਾਲ ਵੀ ਧੱਕਾਮੁੱਕੀ ਕੀਤੀ। ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਤੁਰੰਤ ਥਾਣਾ ਸਿਟੀ ਪੁਲਸ ਮੌਕੇ 'ਤੇ ਪਹੁੰਚੀ ਅਤੇ 3 ਹਮਲਾਵਰਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ।
ਗ੍ਰੰਥੀ ਸਿੰਘ ਅਤੇ ਆਸ-ਪਾਸ ਦੇ ਲੋਕਾਂ ਅਨੁਸਾਰ ਗੁਰਦੁਆਰੇ ਤੋਂ ਕੁਝ ਦੂਰ ਹੀ ਇਕ ਬਸਤੀ ਵਿਚ ਰਹਿੰਦੇ ਇਹ ਵਿਅਕਤੀ ਜੋ ਨਸ਼ਾ ਕਰਦੇ ਹਨ ਨੂੰ ਕਈ ਵਾਰ ਰੋਕਣ 'ਤੇ ਅੱਜ ਉਨ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਸੰਗਤ ਸਿੰਘ ਨੇ ਦੱਸਿਆ ਕਿ ਬਾਅਦ ਦੁਪਹਿਰ ਨਸ਼ੇ ਦੀ ਹਾਲਤ ਵਿਚ ਕੁਝ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ ਵੱਲ ਇੱਟਾਂ ਪੱਥਰ ਚਲਾਏ ਅਤੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਨ੍ਹਾਂ 'ਚੋਂ 3 ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਰੇਲਵੇ ਲਾਈਨ ਤੋਂ ਪਾਰ ਵਾਲੀ ਬਸਤੀ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ।
ਮੌਕੇ 'ਤੇ ਪਹੁੰਚੇ ਥਾਣਾ ਸਿਟੀ ਐੱਸ.ਐੱਚ.ਓ. ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਜਾਣਕਾਰੀ ਮਿਲਣ 'ਤੇ ਤੁਰੰਤ ਪੁਲਸ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ, 3 ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਹੈ। ਜੋ ਕਾਰਵਾਈ ਹੈ ਉਹ ਕਾਨੂੰਨ ਅਨੁਸਾਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਸ਼ੱਈ ਵਿਅਕਤੀਆਂ ਨੇ ਪਹਿਲਾਂ ਪੁਲਸ ਕਰਮਚਾਰੀਆਂ ਨਾਲ ਵੀ ਮਾੜਾ ਵਿਵਹਾਰ ਕੀਤਾ। ਥਾਣਾ ਸਿਟੀ ਪੁਲਸ ਦੇ ਐੱਸ.ਐੱਚ.ਓ. ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ 3 ਅਣਪਛਾਤਿਆਂ ਸਮੇਤ ਕੁੱਲ 6 ਤੇ ਮਾਮਲਾ ਦਰਜ ਕੀਤਾ ਗਿਆ।


Related News