ਗੁਰਦੁਆਰਾ ਨਾਨਕਸਰ ਵਿਖੇ ਬੇਅਦਬੀ ਕਰਨ ਵਾਲੇ ਨੂੰ ਮੈਂਟਲ ਹਸਪਤਾਲ ਵਿਖੇ ਕਰਵਾਇਆ ਦਾਖਲ

Friday, Jan 14, 2022 - 12:16 PM (IST)

ਅਜਨਾਲਾ (ਗੁਰਜੰਟ) -ਬੀਤੀ 5 ਜਨਵਰੀ ਨੂੰ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਜਸਤਰਵਾਲ ਦੇ ਗੁਰਦੁਆਰਾ ਨਾਨਕਸਰ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਅੱਜ ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ ਆਈ.ਪੀ.ਐੱਸ ਰਾਕੇਸ਼ ਕੌਸ਼ਲ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਬਿਨ੍ਹਾਂ ਸਮਾਂ ਗਵਾਏ ਦੋਸ਼ੀ ਦੀ ਜਾਨ ਨੂੰ ਭੀੜ ਤੋਂ ਬਚਾ ਲਿਆ। ਮੁੱਢਲੀ ਪੁੱਛਗਿਛ ਦੌਰਾਨ ਬੇਅਦਬੀ ਕਰਨ ਵਾਲੇ ਨੇ ਆਪਣਾ ਨਾਂ ਜੇਡਾਰੋਲ ਪੁੱਤਰ ਰਫੀਕਗੁੱਲ ਵਾਸੀ ਚਾਰਕਾਟੋਲਾ, ਜ਼ਿਲ੍ਹਾ ਮਾਲਦਾ ਵੈਸਟ ਬੰਗਾਲ ਦੱਸਿਆ। ਮੁਲਜ਼ਮ ਖ਼ਿਲਾਫ਼ ਪੁਲਸ ਨੇ ਤਰੁੰਤ ਮਾਮਲਾ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਚੋਣਾਂ ’ਚ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਅੰਮ੍ਰਿਤਸਰ ’ਚ ਵੱਡੀ ਮਾਤਰਾ ’ਚ ਵਿਸਫੋਟਕ ਸਮੱਗਰੀ ਬਰਾਮਦ

ਉਨ੍ਹਾਂ ਨੇ ਦੱਸਿਆ ਕਿ ਇਸ ਬੇਅਦਬੀ ਦੀ ਡੂੰਘਾਈ ਨਾਲ ਤਫਤੀਸ਼ ਕਰਨ ਲਈ ਉੱਕਤ ਦੋਸ਼ੀ ਦੀਆਂ ਫੋਟੋਆਂ ਤਿਆਰ ਕਰਕੇ ਵੱਖ-ਵੱਖ ਪਿੰਡਾਂ ਵਿਚ ਸ਼ਨਾਖਤ ਲਈ ਭੇਜੀਆਂ ਗਈਆਂ ਸਨ, ਤਾਂ ਜੋ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਵਰਨਣ ਯੋਗ ਹੈ ਕਿ ਇਸ ਤਫਤੀਸ਼ ਦੌਰਾਨ ਸੱਚ ਲੋਕਾਂ ਦੇ ਸਾਹਮਣੇ ਲਿਆਉਣ ਲਈ ਗੁਰਦੁਆਰਾ ਸਾਹਿਬ ਵੱਲੋਂ ਤਿਆਰ ਕੀਤੀ 11 ਮੈਂਬਰੀ ਕਮੇਟੀ ਨੂੰ ਤਫਤੀਸ਼ੀ ਟੀਮਾਂ ਦੇ ਨਾਲ ਰੱਖਿਆ ਗਿਆ ਹੈ। ਦੋਸ਼ੀ ਦਾ ਮਾਨਯੋਗ ਅਦਾਲਤ ਪਾਸੋ ਪੁਲਸ ਰਿਮਾਂਡ ਲੈਣ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ’ਚ ਮੈਡੀਕਲ ਟੈਸਟ ਕਰਵਾਏ ਗਏ।

ਪੜ੍ਹੋ ਇਹ ਵੀ ਖ਼ਬਰ - ਚੋਣ ਪ੍ਰਚਾਰ ’ਚ ਚਮਕਿਆ ਸ਼ਾਲ ਦਾ ਸਟਾਇਲ, ਕੁੜਤੇ-ਪਜਾਮੇ ਨਾਲ ਮੈਚਿੰਗ ਸ਼ਾਲ ਲੈਣ ’ਚ ਸਿੱਧੂ ਸਭ ਤੋਂ ਅੱਗੇ (ਤਸਵੀਰਾਂ)

ਉਨ੍ਹਾਂ ਨੇ ਦੱਸਿਆ ਕਿ ਉੱਚ ਅਫ਼ਸਰਾਂ ਤੇ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿਚ ਕੀਤੀ ਗਈ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉੱਕਤ ਵਿਅਕਤੀ ਨੇ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਕੱਕੜ ਪਾਸ ਕਰੀਬ 1 ਸਾਲ 3 ਮਹੀਨੇ, ਮਨਪ੍ਰੀਤ ਸਿੰਘ ਵਾਸੀ ਬੱਚੀਵਿੰਡ, ਰਸ਼ਪਾਲ ਸਿੰਘ ਵਾਸੀ ਜਸਤਰਵਾਲ, ਰਾਣਾ ਵਾਸੀ ਉਮਰਪੁਰਾ ਅਤੇ ਗੁਰਤੇਜ ਸਿੰਘ ਤੇਜਾ ਵਾਸੀ ਜਸਤਰਵਾਲ ਕੋਲ ਲੇਬਰ ਦਾ ਕੰਮ ਕੀਤਾ। ਇਨ੍ਹਾਂ ਸਾਰੇ ਵਿਅਕਤੀਆਂ ਨੇ ਦੱਸਿਆ ਕਿ ਜਿਨ੍ਹਾਂ ਸਮਾਂ ਉੱਕਤ ਵਿਅਕਤੀ ਉਨ੍ਹਾਂ ਕੋਲ ਰਿਹਾ, ਉਹ ਪਾਗਲਾਂ ਵਾਲੀਆਂ ਹਰਕਤਾਂ ਕਰਦਾ ਰਿਹਾ।

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

ਤਫਤੀਸ਼ ਦੌਰਾਨ ਵੀ ਉਸ ਦੀਆਂ ਪਾਗਲਾਂ ਵਾਲੀਆਂ ਹਰਕਤਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਇਸ ਨੂੰ ਮੈਟਲ ਹਸਪਤਾਲ ਦਾਖਲ ਕਰਵਾਇਆ। ਇਸ ਤਫਤੀਸ਼ ਦੌਰਾਨ ਇਲਾਕੇ ਦੀ ਸੰਗਤ ਤੇ ਗੁਰਦਆਰਾ ਸਾਹਿਬ ਵੱਲੋਂ ਤਿਆਰ ਕੀਤੀ 11 ਮੈਂਬਰੀ ਕਮੇਟੀ ਤੇ ਜਥੇਬੰਦੀਆ ਸਹਿਮਤ ਹਨ ਕਿ ਇਹ ਬੇਅਦਬੀ ਉੱਕਤ ਵਿਅਕਤੀ ਨੇ ਪਾਗਲਪਨ ਦੀ ਹਾਲਤ ਵਿਚ ਕੀਤੀ ਹੈ, ਨਾਂ ਕਿ ਧਾਰਮਿਕ ਭਾਵਨਾਂ ਨੂੰ ਠੇਸ ਪਹੁੰਚਾਉਣ। ਇਸ ਮੌਕੇ ਕਈ ਪੁਲਸ ਅਧਿਕਾਰੀ ਵੀ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਭਵਾਨੀਗੜ੍ਹ : ਸ਼ਹੀਦਾਂ ਦੀ ਬਣੀ ਸਮਾਧ ’ਤੇ ਪਏ ਗੁਟਕਾ ਸਾਹਿਬ ਦੀ ਬੇਅਦਬੀ, ਗੋਲਕ ਤੋੜਨ ਦੀ ਵੀ ਕੀਤੀ ਕੋਸ਼ਿਸ਼

 


rajwinder kaur

Content Editor

Related News