ਮਾਮਲਾ ਕੰਪਲੈਕਸ ’ਚ ਮ੍ਰਿਤਕ ਮਿਲੀ ਬੱਚੀ ਦਾ, ਪੋਸਟਮਾਰਟਮ ਤੋਂ ਬਾਅਦ ਪਿਤਾ ਨੂੰ ਸੌਂਪੀ ਢਾਈ ਸਾਲਾ ਦੀਪਜੋਤ ਦੀ ਲਾਸ਼
Sunday, Aug 14, 2022 - 10:33 AM (IST)
ਅੰਮ੍ਰਿਤਸਰ (ਸੰਜੀਵ)- ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਮ੍ਰਿਤਕ ਹਾਲਤ ਵਿਚ ਮਿਲੀ ਢਾਈ ਸਾਲ ਦੀ ਬੱਚੀ ਦੀਪਜੋਤ ਦਾ ਕਤਲ ਉਸ ਦੀ ਮਾਂ ਮਨਿੰਦਰ ਕੌਰ ਨੇ ਹੀ ਕੀਤਾ ਹੈ। ਥਾਣਾ ਕੋਤਵਾਲੀ ਦੀ ਪੁਲਸ ਨੇ ਕੁੜੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਿਤਾ ਕੁਲਵਿੰਦਰ ਸਿੰਘ ਨੂੰ ਸੌਂਪ ਦਿੱਤੀ, ਜਿਸ ਨੂੰ ਲੈ ਕੇ ਉਹ ਹਰਿਆਣਾ ਦੇ ਯਮੁਨਾਨਗਰ ਲਈ ਰਵਾਨਾ ਹੋ ਗਿਆ ਹੈ। ਹੁਣ ਯਮੁਨਾਨਗਰ ਦੀ ਪੁਲਸ ਬੱਚੀ ਦੇ ਅਗਵਾ ਅਤੇ ਕਤਲ ਦੀ ਜਾਂਚ ਕਰੇਗੀ।
ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਸਹੁਰੇ ਦੇ ਕਤਲ 'ਚ ਗਿਆ ਸੀ ਜੇਲ੍ਹ, ਜ਼ਮਾਨਤ 'ਤੇ ਆਉਣ ਮਗਰੋਂ ਪਤਨੀ ਤੇ ਸੱਸ ਨੂੰ ਦਿੱਤੀ ਭਿਆਨਕ ਮੌਤ
ਸ਼ਾਤਿਰ ਮਾਂ ਨੇ ਰਚੀ ਆਪਣੀ ਹੀ ਮਾਸੂਮ ਬੱਚੀ ਨੂੰ ਮਾਰਨ ਦੀ ਸਾਜਿਸ਼
ਹਰਿਆਣਾ ਦੇ ਯਮੁਨਾਨਗਰ ਦੀ ਰਹਿਣ ਵਾਲੀ ਮਨਿੰਦਰ ਕੌਰ ਦਾ ਆਪਣੇ ਪਤੀ ਕੁਲਵਿੰਦਰ ਸਿੰਘ ਨਾਲ ਲੜਾਈ-ਝਗੜਾ ਰਹਿੰਦਾ ਸੀ। ਕੁਲਵਿੰਦਰ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਹੈ। ਮਨਿੰਦਰ ਦੇ ਮੋਬਾਇਲ ਵਿਚ ਕੁਝ ਅਜਿਹੇ ਨੰਬਰ ਸਨ, ਜਿਨ੍ਹਾਂ ’ਤੇ ਉਹ ਰੋਜ ਗੱਲ ਕਰਦੀ ਸੀ, ਇਸ ਬਾਰੇ ਕੁਲਵਿੰਦਰ ਨੂੰ ਪਤਾ ਸੀ। ਇਸੇ ਕਾਰਨ ਦੋਵਾਂ ਵਿਚਾਲੇ ਝਗੜਾ ਹੋ ਗਿਆ। ਮਨਿੰਦਰ ਕੌਰ ਦੋ ਦਿਨ ਪਹਿਲਾਂ ਆਪਣੇ ਬੇਟੇ ਹਰਕੀਰਤ ਸਿੰਘ ਅਤੇ ਬੇਟੀ ਦੀਪਜੋਤ ਕੌਰ ਨੂੰ ਯਮੁਨਾਨਗਰ ਤੋਂ ਅੰਮ੍ਰਿਤਸਰ ਲੈ ਆਈ ਸੀ। ਇੱਥੇ ਉਸ ਨੇ ਆਪਣੀ ਧੀ ਨੂੰ ਕੋਈ ਜ਼ਹਿਰੀਲੀ ਚੀਜ ਦੇ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਵਿਚ ਰੱਖ ਕੇ ਆਪਣੇ ਪੁੱਤਰ ਨਾਲ ਫ਼ਰਾਰ ਹੋ ਗਈ।
ਪੜ੍ਹੋ ਇਹ ਵੀ ਖ਼ਬਰ: ਮਮਦੋਟ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲਿਆ ਬਿਨਾਂ ਸਿਰ ਤੋਂ ਬੱਚੇ ਦਾ ਭਰੂਣ
ਇਸ ਤੋਂ ਬਾਅਦ ਮਨਿੰਦਰ ਕੌਰ ਰਾਜਪੁਰਾ ਪਹੁੰਚੀ, ਜਿੱਥੇ ਉਸ ਨੇ ਆਪਣੇ ਜੁਰਮ ਤੋਂ ਬਚਣ ਲਈ ਪੁਲਸ ਨੂੰ ਆਪਣੀ ਕੁੜੀ ਦੇ ਲਾਪਤਾ ਹੋਣ ਦੀ ਝੂਠੀ ਸ਼ਿਕਾਇਤ ਦਿੱਤੀ ਪਰ ਮਨਿੰਦਰ ਕੌਰ ਦੀ ਇਹ ਸਾਜਿਸ਼ ਕਾਮਯਾਬ ਨਹੀਂ ਹੋਈ। ਪੁਲਸ ਨੇ ਉਸਦੀ ਵਾਇਰਲ ਹੋਈ ਵੀਡੀਓ ਤੋਂ ਉਸ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਬਾਅਦ ਰਾਜਪੁਰਾ ਪੁਲਸ ਨੇ ਮਨਿੰਦਰ ਕੌਰ ਦੀ ਗ੍ਰਿਫ਼ਤਾਰੀ ਬਾਰੇ ਅੰਮ੍ਰਿਤਸਰ ਪੁਲਸ ਨੂੰ ਸੂਚਨਾ ਦਿੱਤੀ ਤਾਂ ਅੰਮ੍ਰਿਤਸਰ ਪੁਲਸ ਨੇ ਮਨਿੰਦਰ ਕੌਰ ਨੂੰ ਟਰਾਂਜਿਟ ਰਿਮਾਂਡ ’ਤੇ ਭੇਜ ਦਿੱਤਾ ਹੈ। ਅੰਮ੍ਰਿਤਸਰ ਦੀ ਪੁਲਸ ਮਨਿੰਦਰ ਕੌਰ ਲੈਣ ਲਈ ਰਾਜਪੁਰਾ ਪੁੱਜੀ ਤਾਂ ਪਤਾ ਲੱਗਾ ਕਿ ਉਸ ਦੇ ਪਤੀ ਕੁਲਵਿੰਦਰ ਸਿੰਘ ਨੇ ਪਹਿਲਾਂ ਵੀ ਉਸ ਦੀ ਪਤਨੀ ਕੁਲਵਿੰਦਰ ਕੌਰ ਖ਼ਿਲਾਫ਼ ਯਮੁਨਾਨਗਰ ਥਾਣਾ ਹਰਿਆਣਾ ਵਿਚ ਬੱਚਿਆਂ ਨੂੰ ਅਗਵਾ ਕਰਨ ਦਾ ਕੇਸ ਦਰਜ ਕਰਵਾਇਆ ਹੋਇਆ ਹੈ। ਹੁਣ ਯਮੁਨਾਨਗਰ ਪੁਲਸ ਮਨਿੰਦਰ ਕੌਰ ਨੂੰ ਰਾਜਪੁਰਾ ਤੋਂ ਟਰਾਂਜਿਟ ਰਿਮਾਂਡ ’ਤੇ ਯਮੁਨਾਨਗਰ ਲੈ ਕੇ ਜਾਵੇਗੀ ਜਿੱਥੇ ਧੀ ਦਾ ਕਤਲ ਕਰਨ ਵਾਲੀ ਮਾਂ ਮਨਿੰਦਰ ਕੌਰ ਤੋਂ ਪੁੱਛਗਿੱਛ ਕਰੇਗੀ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ
ਕੀ ਕਹਿਣਾ ਹੈ ਪੁਲਸ ਦਾ
ਯਮੁਨਾਨਗਰ ਤੋਂ ਆਏ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਮਨਿੰਦਰ ਕੌਰ ਨੇ ਆਪਣੀ ਬੱਚੀ ਦੇ ਕਤਲ ਸਬੰਧੀ ਕੋਈ ਕਾਰਨ ਨਹੀਂ ਦੱਸਿਆ, ਜਿਸ ਦਾ ਪੁਲਸ ਰਿਮਾਂਡ ਲੈ ਕੇ ਜਾਂਚ ਕੀਤੀ ਜਾਵੇਗੀ। ਪੁਲਸ ਨੂੰ ਸ਼ੱਕ ਹੈ ਕਿ ਮਨਿੰਦਰ ਕੌਰ ਨੇ ਆਪਣੇ ਪ੍ਰੇਮੀ ਦੇ ਕਹਿਣ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੁਲਵਿੰਦਰ ਸਿੰਘ ਨੂੰ ਆਪਣੀ ਪਤਨੀ ਮਨਿੰਦਰ ਦੇ ਚਰਿੱਤਰ ’ਤੇ ਸ਼ੱਕ ਸੀ, ਪਤਨੀ ਦੇ ਮੋਬਾਇਲ ਤੋਂ ਕੁਝ ਅਜਿਹੇ ਨੰਬਰ ਮਿਲੇ ਹਨ, ਜਿਨ੍ਹਾਂ ’ਤੇ ਉਹ ਰੋਜਾਨਾ ਗੱਲ ਕਰਦੀ ਸੀ, ਉਸ ਨੂੰ ਸ਼ੱਕ ਹੈ ਕਿ ਕਿਸੇ ਦੇ ਇਸ਼ਾਰੇ ’ਤੇ ਉਸ ਦੀ ਬੱਚੀ ਦਾ ਕਤਲ ਮੌਕੇ ’ਤੇ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ