ਧਾਰਮਿਕ ਸਥਾਨ ਆ ਰਹੇ ਨੌਜਵਾਨਾਂ ''ਤੇ ਲੁਟੇਰਿਆਂ ਨੇ ਕੀਤਾ ਹਮਲਾ

Monday, Oct 02, 2017 - 12:14 PM (IST)

ਧਾਰਮਿਕ ਸਥਾਨ ਆ ਰਹੇ ਨੌਜਵਾਨਾਂ ''ਤੇ ਲੁਟੇਰਿਆਂ ਨੇ ਕੀਤਾ ਹਮਲਾ

ਜਲੰਧਰ - ਗੁਰਦੁਆਰਾ ਸ਼ਹੀਦਾਂ ਤੱਲ੍ਹਣ ਵਿਖੇ ਐਤਵਾਰ ਦੇਰ ਸ਼ਾਮ ਮੱਥਾ ਟੇਕ ਕੇ ਘਰ ਆ ਰਹੇ 2 ਨੌਜਵਾਨਾਂ ਨੂੰ ਰਸਤੇ 'ਚ 2 ਮੋਟਸਾਈਕਲਾਂ 'ਤੇ ਸਵਾਰ ਅੱਧੀ ਦਰਜਨ ਲੁਟੇਰਿਆਂ ਨੇ ਘੇਰ ਲਿਆ ਅਤੇ ਲੁੱਟ ਦੇ ਇਰਾਦੇ ਨਾਲ ਉਨ੍ਹਾਂ 'ਤੇ ਬੇਸਬਾਲ ਨਾਲ ਵੀ ਹਮਲਾ ਕੀਤਾ। ਗੁਰੂ ਨਾਨਕ ਨਗਰ ਲੱਧੇਵਾਲੀ ਵਾਸੀ ਗੁਰਸਿਮਰਨ ਸਿੰਘ ਪੁੱਤਰ ਜਸਜੀਤ ਸਿੰਘ ਕਾਹਮਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਮੋਟਸਾਈਕਲ 'ਤੇ ਘਰ ਆ ਰਿਹਾ ਸੀ। ਜਦੋਂ ਉਹ ਦੋਵੇਂ ਪਿੰਡ ਪੂਰਨਪੁਰ ਦੇ ਗੇਟ ਤੋਂ ਥੋੜ੍ਹਾ ਅੱਗੇ ਪਹੁੰਚੇ, ਤਾਂ 2 ਮੋਟਸਾਈਕਲਾਂ 'ਤੇ ਸਵਾਰ 6 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਮੋਟਸਾਈਕਲ ਚਲਾ ਰਹੇ ਜੋਬਨ 'ਤੇ ਉਨ੍ਹਾਂ ਨੇ ਹਥਿਆਰਾਂ ਨਾਲ ਹਮਲਾ ਵੀ ਕੀਤਾ ਪਰ ਉਨ੍ਹਾਂ ਤੇਜ਼ ਰਫਤਾਰ ਮੋਟਸਾਈਕਲ ਕਰ ਕੇ ਆਪਣੀ ਜਾਨ ਬਚਾਈ।  
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸਿਮਰਨ 11ਵੀਂ ਜਮਾਤ ਦਾ ਵਿਦਿਆਰਥੀ ਹੈ ਜਦੋਂਕਿ ਦੂਸਰੇ ਨੌਜਵਾਨ ਨੇ ਹੁਣੇ-ਹੁਣੇ ਹੀ ਆਈਲੈਟਸ ਕੀਤੀ ਹੈ ਅਤੇ ਉਸ ਨੇ ਵਿਦੇਸ਼ ਜਾਣਾ ਹੈ। ਗੁਰਸਿਮਰਨ ਦੇ ਪਿਤਾ ਜਸਦੀਪ ਸਿੰਘ ਨੇ ਘਟਨਾ ਦੀ ਸਬੰਧੀ ਥਾਣਾ ਪਤਾਰਾ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਘਰ ਆਉਣ ਦੋਵੇਂ ਨੌਜਵਾਨ ਕਾਫੀ ਸਹਿਮੇ ਦਿਖਾਈ ਦੇ ਰਹੇ ਸਨ।


Related News