ਗੁਰਦੁਆਰੇ ਦੀ ਗੋਲਕ ''ਤੇ ਚੋਰਾਂ ਨੇ ਕੀਤਾ ਹੱਥ ਸਾਫ

Sunday, Dec 24, 2017 - 03:03 PM (IST)

ਗੁਰਦੁਆਰੇ ਦੀ ਗੋਲਕ ''ਤੇ ਚੋਰਾਂ ਨੇ ਕੀਤਾ ਹੱਥ ਸਾਫ

ਕਾਹਨੂੰਵਾਨ (ਸੁਨੀਲ) - ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਮੁੰਨਣ ਦੇ ਗੁਰਦੁਆਰੇ 'ਚ ਚੋਰਾਂ ਵੱਲੋਂ ਸੰਨ੍ਹ ਲਾਏ ਜਾਣ ਦਾ ਸਮਾਚਾਰ ਹੈ।
ਜਾਣਕਾਰੀ ਦਿੰਦਿਆਂ ਗ੍ਰੰਥੀ ਸਿੰਘ ਹਰਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਗ੍ਰੰਥੀ ਰੋਜ਼ਾਨਾ ਦੀ ਤਰ੍ਹਾਂ ਦੇਰ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਨੂੰ ਤਾਲਾ ਲਾ ਕੇ ਗਏ ਸਨ ਪਰ ਅੱਜ ਸਵੇਰੇ ਜਦੋਂ ਉਹ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਤਾਲੇ ਟੁੱਟੇ ਹੋਏ ਸਨ ਅਤੇ ਗੁਰਦੁਆਰਾ ਸਾਹਿਬ ਦੀ ਗੋਲਕ ਗਾਇਬ ਸੀ। ਇਸ ਸਬੰਧੀ ਜਦੋਂ ਉਸ ਵੱਲੋਂ ਸਰਪੰਚ ਸੁਖਦੇਵ ਸਿੰਘ ਅਤੇ ਪਿੰਡ ਵਾਸੀ ਬਲਕਾਰ ਸਿੰਘ, ਗੁਰਦਿਆਲ ਸਿੰਘ ਆਦਿ ਨੂੰ ਜਾਣਕਾਰੀ ਦਿੱਤੀ ਗਈ ਤਾਂ ਪਿੰਡ ਵਾਸੀਆਂ ਨੇ ਗੁਰਦੁਆਰੇ ਦੇ ਨੇੜਲੇ ਖੇਤਾਂ 'ਚੋਂ ਟੁੱਟੀ ਹੋਈ ਗੋਲਕ ਬਰਾਮਦ ਕਰ ਲਈ। ਇਸ ਚੋਰੀ ਸਬੰਧੀ ਥਾਣਾ ਭੈਣੀ ਮੀਆਂ ਖਾਂ 'ਚ ਇਤਲਾਹ ਦੇ ਦਿੱਤੀ ਗਈ ਹੈ।


Related News