ਗੁਰਦੁਆਰਾ ਬੀੜ ਸਾਹਿਬ ਵਿਖੇ ਮੈਨੇਜਰ ਭਾਈ ਜਸਪਾਲ ਸਿੰਘ ਵੱਲੋਂ ਕਿਤਾਬ ਨੂੰ ਕੀਤਾ ਗਿਆ ਲੋਕ ਅਰਪਿਤ

12/12/2017 6:20:01 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਸਾਹਿਬ-ਏ- ਕਮਾਲ, ਸਰਬੰਸਦਾਨੀ ਅੰਮ੍ਰਿਤ ਦੇ ਦਾਤੇ, ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੀ ਜੀਵਨੀ ਨੂੰ ਦਰਸਾਂਉਦੀ ਪੁਸਤਕ 'ਚਾਰ ਸਾਹਿਬਜ਼ਾਦੇ ਗੰਜ਼ ਸ਼ਹੀਦਾਂ' ਅੱਜ ਗੁਰਦੁਆਰਾ ਬੀੜ ਸਾਹਿਬ ਵਿਖੇ ਲੋਕ ਅਰਪਿਤ ਕੀਤੀ ਗਈ। ਪੁਸਤਕ ਸੰਗਤਾਂ ਨੂੰ ਭੇਟਾ ਰਹਿਤ ਭੇਂਟ ਕਰਦਿਆਂ ਗੁਰਦੁਆਰਾ ਬੀੜ ਸਾਹਿਬ ਜੀ ਦੇ ਮੈਨੇਜਰ ਭਾਈ ਜਸਪਾਲ ਸਿੰਘ ਢੱਡੇ ਅਤੇ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਹੈੱਡ ਗ੍ਰੰਥੀ ਗੁ. ਬੀੜ ਸਾਹਿਬ ਨੇ ਦੱਸਿਆ ਕਿ ਇਹ ਪੁਸਤਕ ਗੁਰਦੁਆਰਾ ਬੀੜ ਸਾਹਿਬ ਵਿਖੇ ਜੋੜਾ ਘਰ ਸੇਵਾ ਸੁਸਾਇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਹੇਠ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਇਸ ਪੁਸਤਕ ਦੇ ਰਚਨਹਾਰਾ (ਲੇਖਕ) ਭਾਈ ਬਲਵਿੰਦਰ ਸਿੰਘ ਜੋੜਾ ਹਨ। ਉਨ੍ਹਾਂ ਦੱਸਿਆ ਕਿ ਪੁਸਤਕ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਹੀਦੀ ਨੂੰ ਸਮਰਪਿਤ ਸਾਰੇ ਸਾਕੇ ਦਰਸਾਂਉਦੀ ਹੈ ਤੇ ਲੇਖਕ ਦਾ ਇਸ ਪੁਸਤਕ ਰਾਹੀ ਕੇਵਲ ਇਕ ਹੀ ਮਕਸਦ ਹੈ ਕਿ ਸਿੱਖ ਕੌਮ ਦਾ ਇਤਿਹਾਸਿਕ ਪੱਖ ਕੀ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖ ਕੌਮ ਨੂੰ ਦੀ ਦੇਣ ਹੈ। ਇਸ ਪੁਸਤਕ 'ਚ ਲੇਖਕ ਭਾਈ ਬਲਵਿੰਦਰ ਸਿੰਘ ਜੋੜਾ ਨੇ ਦਰਸਾਇਆ ਹੈ ਕਿ ਕਿਵੇਂ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ਬਰ ਜੁਰਮ ਦੇ ਵਿਰੋਧ ਆਵਾਜ਼ ਚੁੱਕਦਿਆਂ ਬਾਲ ਉਮਰ 'ਚ ਜਿਥੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਪਾਤਿਸ਼ਾਹ ਨੂੰ ਦਿੱਲੀ ਦੇ ਚਾਂਦਨੀ ਚੌਂਕ 'ਚ ਸ਼ਹਾਦਤ ਦੇਣ ਲਈ ਤੋਰ ਦਿੱਤਾ ਉਥੇ ਹੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖਾਲਸਾ ਪੰਥ ਦੀ ਸਾਜਨਾ ਉਪਰੰਤ ਪੂਰੇ ਸਰਬੰਸ ਨੂੰ ਕੌਮ ਦੇ ਲੇਖੇ ਲਾ ਕੇ ਆਪਣਾ ਆਪ ਵੀ ਕੌਮ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਸਰਬੰਸ ਦੀ ਲਾਸ਼ਾਨੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ। ਇਸ ਲਈ ਕੌਮ 'ਚ ਉਤਪਨ ਹੋ ਰਹੀ ਨਿਘਾਰਤਾ ਨੂੰ ਰੋਕਣ ਲਈ ਸਾਨੂੰ ਆਪਣੇ ਇਤਿਹਾਸ ਤੋਂ ਪੀੜ੍ਹੀ ਨੂੰ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਪੁਸਤਕਾਂ ਵੰਡਣ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਜਸਪਾਲ ਸਿੰਘ ਢੱਡੇ, ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਐਡੀਸ਼ਨ ਮੈਨੇਜਰ ਸਤਨਾਮ ਸਿੰਘ ਝਬਾਲ, ਸਾਬਕਾ ਡਾਇ. ਦਲਜੀਤ ਸਿੰਘ ਐਮਾਂ ਵਲੋਂ ਸਾਂਝੇ ਤੌਰ ਤੇ ਕੀਤੀ ਗਈ ।ਇਸ ਸਮੇਂ ਦਲਜੀਤ ਸਿੰਘ ਖੈਰਦੀ, ਦਰਸ਼ਨ ਸਿੰਘ ਬਘਿਆੜੀ (ਡੀ. ਐੱਸ. ਟੇਲਰਜ), ਸੋਨੀ ਠੱਠਾ, ਵਿੱਕੀ ਕਨੈਡਾ, ਸੋਨੀ ਜਗਤਪੁਰਾ, ਗੁਲਜ਼ਾਰ ਸਿੰਘ ਦੋਬਲੀਆਂ, ਦਿਲਬਾਗ ਸਿੰਘ ਝਬਾਲ, ਨਿਰਮਲ ਸਿੰਘ ਅਤੇ ਜੋੜਾਘਰ ਸੇਵਾ ਸੁਸਾਇਟੀ ਦੇ ਸਮੂਹ ਸੇਵਾਦਾਰ ਹਾਜ਼ਰ ਸਨ ।