ਮ੍ਰਿਤਕ ਪਤਨੀ ਦੇ ਪਾਸਪੋਰਟ 'ਤੇ ਦੂਜੀ ਪਤਨੀ ਨੂੰ ਲੈ ਗਿਆ ਅਮਰੀਕਾ, ਫਿਰ ਕਰ ਦਿੱਤਾ ਇਹ ਕਾਰਾ

08/31/2020 1:26:50 PM

ਗੁਰਦਾਸਪੁਰ (ਵਿਨੋਦ) : ਦੂਜੀ ਪਤਨੀ ਨਾਲ ਧੋਖਾਧੜੀ ਦੇ ਦੋਸ਼ 'ਚ ਪੁਲਸ ਨੇ ਐੱਨ.ਆਰ.ਆਈ. ਪੁਲਸ ਸਟੇਸ਼ਨ ਗੁਰਦਾਸਪੁਰ 'ਚ ਦੋਸ਼ੀ ਪਿਓ-ਪੁੱਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਸ਼ੀ ਅਮਰੀਕਾ 'ਚ ਰਹਿੰਦੇ ਹਨ, ਜਿਸ ਕਾਰਨ ਅਜੇ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕਦੀ ਹੈ। ਇਸ ਕੇਸ ਦੀ ਜਾਂਚ ਕਰ ਰਹੇ ਐੱਨ.ਆਈ.ਆਈ ਪੁਲਸ ਸਟੇਸ਼ਨ 'ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਦਾਰਾ ਸਿੰਘ ਨੇ ਦੱਸਿਆ ਕਿ ਇਕ ਦੋਸ਼ੀ ਅਜਮੇਰ ਸਿੰਘ ਪੁੱਤਰ ਸੁਲੱਖਣ ਸਿੰਘ ਨਿਵਾਸੀ ਕਾਹਲਵਾਂ ਜੋ ਅਮਰੀਕਾ 'ਚ ਰਹਿੰਦਾ ਹੈ, ਦੀ ਪਤਨੀ ਰੁਪਿੰਦਰਜੀਤ ਕੌਰ ਦੀ ਮੌਤ 7 ਜਨਵਰੀ 1993 'ਚ ਹੋ ਗਈ। ਉਸ ਸਮੇਂ ਉਸ ਦਾ ਇਕ ਮੁੰਡਾ ਵੀ ਸੀ। ਇਸ ਉਪਰੰਤ ਅਜਮੇਰ ਸਿੰਘ ਨੇ ਦੂਜਾ ਵਿਆਹ ਅਮਨਦੀਪ ਕੌਰ ਪੁੱਤਰੀ ਜਸਬੀਰ ਸਿੰਘ ਨਿਵਾਸੀ ਕਾਦੀਆਂ ਨਾਲ ਕਰਵਾ ਲਿਆ ਅਤੇ ਉਸ ਨੂੰ ਆਪਣੀ ਪਹਿਲੀ ਪਤਨੀ ਰੁਪਿੰਦਰਜੀਤ ਕੌਰ ਦੇ ਪਾਸਪੋਰਟ 'ਚ ਹੇਰਾਫੇਰੀ ਕਰਕੇ ਅਮਰੀਕਾ 'ਚ ਲੈ ਗਿਆ। ਉਥੇ ਅਮਨਦੀਪ ਕੌਰ ਦੇ ਪੈਸਿਆਂ 'ਚ ਹਿੱਸੇਦਾਰੀ ਕਰਕੇ ਆਪਣਾ ਕੰਮਕਾਜ ਸ਼ੁਰੂ ਕਰ ਲਿਆ।

ਇਹ ਵੀ ਪੜ੍ਹੋ : ਖੁਰਦ-ਬੁਰਦ ਹੋਏ ਸਰੂਪਾਂ ਦੇ ਮਾਮਲੇ 'ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਪੁਲਸ ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਅਜਮੇਰ ਸਿੰਘ, ਅਮਨਦੀਪ ਕੌਰ ਅਤੇ ਉਸ ਦਾ ਬੇਟਾ ਭਾਰਤ ਆਏ ਅਤੇ ਅਜਮੇਰ ਸਿੰਘ ਨੇ 15-3-1998 'ਚ ਕਾਹਲਵਾਂ 'ਚ ਹੀ ਆਪਣੀ ਪਹਿਲੀ ਪਤਨੀ ਰੁਪਿੰਦਰਜੀਤ ਕੌਰ ਦੀ ਮੌਤ ਹੋਣ ਸਬੰਧੀ ਪੁਲਸ ਨਾਲ ਮਿਲੀਭੁਗਤ ਕਰਕੇ ਰੁਪਿੰਦਰਜੀਤ ਕੌਰ ਦਾ ਜਾਅਲੀ ਮੌਤ ਦਾ ਸਰਟੀਫਿਕੇਟ ਤਿਆਰ ਕਰ ਲਿਆ। ਉਸ ਦੇ ਬਾਅਦ ਦੋਵੇਂ ਪਿਓ-ਪੁੱਤ ਅਮਰੀਕਾ ਚਲੇ ਗਏ ਅਤੇ ਜਾਅਲੀ ਬਣੇ ਮੌਤ ਦੇ ਸਰਟੀਫਿਕੇਟ ਦੇ ਆਧਾਰ 'ਤੇ ਅਜਮੇਰ ਸਿੰਘ ਅਤੇ ਉਸ ਦੇ ਬੇਟੇ ਯਾਦਵਿੰਦਰ ਸਿੰਘ ਨੇ ਅਮਨਦੀਪ ਕੌਰ ਦੇ ਕਾਰੋਬਾਰ 'ਚ ਲੱਗੇ ਪੈਸੇ ਹੜਪਣ ਦੇ ਲਈ ਸਾਰੀ ਜਾਇਦਾਦ ਆਪਣੇ ਨਾਮ ਕਰਵਾ ਲਈ ਅਤੇ ਅਮਨਦੀਪ ਕੌਰ ਨੂੰ ਪਹਿਚਾਨਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਦਾਦਾਗਿਰੀ: ਜਨਾਨੀ ਨੂੰ ਫ਼ੋਨ ਕਰ ਗ਼ਲਤ ਕੰਮ ਲਈ ਮਜ਼ਬੂਰ ਕਰਦਾ ਸੀ ਮੁਨਸ਼ੀ,ਸਕਰੀਨ ਸ਼ਾਟ ਹੋਏ ਵਾਇਰਲ

ਅਮਨਦੀਪ ਕੌਰ ਨੇ ਆਪਣੇ ਨਾਲ ਹੋਏ ਧੋਖੇ ਦੀ ਸ਼ਿਕਾਇਤ ਯੂ.ਆਈ.ਡੀ. ਨੰਬਰ 1575793 ਅਨੁਸਾਰ ਕਰਕੇ ਇਨਸਾਫ਼ ਦੀ ਗੁਹਾਰ ਲਗਾਈ। ਅਮਨਦੀਪ ਕੌਰ ਦੀ ਸ਼ਿਕਾਇਤ ਦੀ ਜਾਂਚ ਸਬ-ਇੰਸਪੈਕਟਰ ਪ੍ਰਭਦਿਆਲ ਵਲੋਂ ਕੀਤੀ ਗਈ ਅਤੇ ਜਾਂਚ 'ਚ ਪਾਇਆ ਕਿ ਅਜਮੇਰ ਸਿੰਘ ਅਤੇ ਉਸ ਦੇ ਬੇਟੇ ਨੇ ਅਮਨਦੀਪ ਕੌਰ ਦੇ ਨਾਲ ਧੋਖਾ ਕੀਤਾ ਹੈ ਅਤੇ ਅਜਮੇਰ ਸਿੰਘ ਦੀ ਪਤਨੀ ਰੁਪਿੰਦਰਜੀਤ ਕੌਰ ਜਿਸ ਦੀ ਮੌਤ 7 ਜਨਵਰੀ 1993 ਨੂੰ ਹੋਈ ਸੀ, ਉਸ ਦੀ ਮੌਤ 15 ਮਾਰਚ 1998 ਨੂੰ ਦਿਖਾ ਕੇ ਜਾਅਲੀ ਰੁਪਿੰਦਰਜੀਤ ਕੌਰ ਦਾ ਮੌਤ ਦਾ ਸਰਟੀਫਿਕੇਟ ਬਣਾਇਆ ਅਤੇ ਉਸ ਦਾ ਅਮਰੀਕਾ 'ਚ ਦੂਰਪ੍ਰਯੋਗ ਕੀਤਾ।

ਇਹ ਵੀ ਪੜ੍ਹੋ : ਐੱਲ.ਓ.ਸੀ 'ਤੇ ਸ਼ਹੀਦ ਹੋਇਆ ਨਾਇਬ ਸੂਬੇਦਾਰ, ਪੁੱਤ ਬੋਲਿਆ- ਵੱਡਾ ਹੋ ਫ਼ੌਜੀ ਬਣ ਕੇ ਲਵਾਂਗਾ ਪਿਤਾ ਦੀ ਮੌਤ ਦਾ ਬਦਲਾ


Baljeet Kaur

Content Editor

Related News