ਪ੍ਰਧਾਨ ਮੰਤਰੀ ਦੀ ਗੁਰਦਾਸਪੁਰ ਰੈਲੀ ਹੋਵੇਗੀ ਇਤਿਹਾਸਕ: ਸ਼ਵੇਤ ਮਲਿਕ

01/03/2019 11:20:54 AM

ਲੁਧਿਆਣਾ (ਗੁਪਤਾ)—ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਜ਼ਿਲਾ ਭਾਜਪਾ ਲੁਧਿਆਣਾ ਦੇ ਸਾਬਕਾ ਪ੍ਰਧਾਨ ਰਵਿੰਦਰ ਅਰੋੜਾ, ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਜਨਵਰੀ ਨੂੰ ਹੋਣ ਵਾਲੀ ਧੰਨਵਾਦ ਰੈਲੀ ਨੂੰ ਲੈ ਕੇ ਸਾਰੇ ਪੰਜਾਬ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਰੈਲੀ ਇਤਿਹਾਸਕ ਹੋਵੇਗੀ। ਉਕਤ ਭਾਜਪਾ ਆਗੂਆਂ ਨੇ ਕਿਹਾ ਕਿ ਗੁਰਦਾਸਪੁਰ ਦੇ ਪੁੱਡਾ ਮੈਦਾਨ 'ਚ ਹੋਣ ਵਾਲੀ ਇਸ ਰੈਲੀ ਵਿਚ ਇਤਿਹਾਸਕ ਜਨ ਸੈਲਾਬ ਆਵੇਗਾ ਕਿਉਂਕਿ ਇਸ ਰੈਲੀ ਪ੍ਰਤੀ ਪੂਰੇ ਪ੍ਰਦੇਸ਼ ਵਿਚ ਬੈਠਕਾਂ ਕਰ ਕੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਹੈ। ਰੈਲੀ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੰਜਾਬ ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 5 ਸਾਲਾਂ ਦੇ ਕਾਰਜਕਾਲ ਵਿਚ ਜੋ ਕੰਮ ਕਰ ਕੇ ਦਿਖਾਇਆ ਹੈ, ਉਹ ਕਾਂਗਰਸ 60 ਸਾਲਾਂ ਦੇ ਰਾਜ ਵਿਚ ਨਹੀਂ ਕਰ ਸਕੀ। ਡੇਰਾ ਬਾਬਾ ਨਾਕਲ ਕੋਰੀਡੋਰ ਦਾ ਰਸਤਾ ਖੁੱਲ੍ਹਵਾ ਕੇ ਮੋਦੀ ਨੇ ਉਹ ਇਤਿਹਾਸਕ ਕੰਮ ਕੀਤਾ ਹੈ, ਜੋ ਕਾਂਗਰਸ ਪਿਛਲੇ 60 ਸਾਲਾਂ ਵਿਚ ਨਹੀਂ ਕਰ ਸਕੀ। ਪੰਜਾਬ ਕਾਂਗਰਸੀ ਆਗੂਆਂ ਨੇ ਚੋਣਾਂ ਦੌਰਾਨ ਕੀਤੇ ਸਾਰੇ ਵਾਅਦਿਆਂ ਨੂੰ ਤੋੜ ਦਿੱਤਾ ਹੈ। ਜਨਤਾ ਇਨ੍ਹਾਂ ਨੂੰ ਲੋਕਤੰਤਰ ਦੇ ਭਗੌੜੇ ਵਜੋਂ ਦੇਖ ਰਹੀ ਹੈ ਅਤੇ ਇਨ੍ਹਾਂ ਨੂੰ ਅਗਲੀਆਂ ਲੋਕ ਸਭਾ ਚੋਣਾਂ 'ਚ ਸਬਕ ਸਿਖਾਵੇਗੀ।


Shyna

Content Editor

Related News