ਪੁਲਵਾਮਾ ਹਮਲਾ : ਪੰਜਾਬ ਦੇ 4 ਜਵਾਨਾਂ ਦੀ ਸ਼ਹਾਦਤ ਅੱਜ ਵੀ ਸਨਮਾਨ ਦੇ ਇੰਤਜ਼ਾਰ 'ਚ

02/14/2020 9:54:06 AM

ਗੁਰਦਾਸਪੁਰ : ਜੰਮੂ-ਕਸ਼ਮੀਰ ਪੁਲਵਾਮਾ 'ਚ 14 ਫਰਵਰੀ 2019 'ਚ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਹੋਏ ਅੱਤਵਾਦੀ ਹਮਲੇ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ। ਇਸ ਹਮਲੇ 'ਚ ਸੀ.ਆਰ.ਪੀ. ਐੱਫ. ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ 'ਚ ਪੰਜਾਬ ਦੇ 4 ਜਵਾਨ ਸ਼ਾਮਲ ਸਨ। ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਸਰਕਾਰ ਵਲੋਂ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਸਰਕਾਰੀ ਨੌਕਰੀ, ਯਾਦਗਾਰੀ ਗੇਟ, ਸ਼ਹੀਦ ਦੇ ਨਾਮ 'ਤੇ ਰੋਡ ਅਤੇ ਸਕੂਲ, ਕਰਜ਼ਾ ਮੁਆਫ ਆਦਿ ਹੋਰ ਕਈ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ।

ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਾ ਦਰਦ
ਰੋਪੜ ਦੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਹਿੰਦੀ ਅਖਬਾਰ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਵਾਰ-ਵਾਰ ਕਹਿ ਚੁੱਕੇ ਹਨ ਕਿ ਮੇਰੇ ਪੁੱਤ ਦੀ ਯਾਦ 'ਚ ਗੇਟ ਬਣਾਇਆ ਜਾਵੇ ਪਰ ਪ੍ਰਸ਼ਾਸਨ ਕਦੀ ਪਾਰਕ ਤੇ ਕਦੀ ਖੇਡ ਗ੍ਰਾਊਂਡ ਦੇ ਦਾਅਵੇ ਕਰਕੇ ਗੱਲ ਨੂੰ ਟਾਲ ਦਿੰਦਾ ਹੈ। ਨਾ ਹੀ ਉਨ੍ਹਾਂ ਦੇ ਪੁੱਤ ਦੀ ਯਾਦ 'ਚ 18 ਫੁੱਟ ਲਿੰਕ ਰੋਡ ਦਾ ਕੰਮ ਸ਼ੁਰੂ ਹੋਇਆ ਹੈ ਅਤੇ ਨਾ ਹੀ ਪਾਰਕ ਬਣਾਉਣ ਦੀ ਉਨ੍ਹਾਂ ਨੂੰ ਸੂਚਨਾ ਮਿਲੀ ਹੈ।

PunjabKesariਸਰਕਾਰ ਵਲੋਂ ਕੀਤੇ ਗਏ ਵਾਅਦੇ
10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ। 
ਸ਼ਹੀਦ ਦੇ ਨਾਮ 'ਤੇ ਯਾਦਗਾਰੀ ਗੇਟ, ਸਕੂਲ ਦਾ ਨਾਮ ਅਤੇ ਸੜਕ ਦਾ ਨਿਰਮਾਣ। 
ਸ਼ਹੀਦ ਦੇ ਘਰ ਦੀ ਬਿਜਲੀ ਮੁਆਫ ਕਰਨ ਦਾ ਵਾਅਦਾ।

ਜੋ ਵਾਅਦੇ ਪੂਰੇ ਹੋਏ
10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ ਸ਼ਹੀਦ ਦੇ ਨਾਮ 'ਤੇ ਸਕੂਲ ਦਾ ਨਾਂ। 

ਸ਼ਹੀਦ ਜਮੈਲ ਸਿੰਘ ਦੀ ਪਤਨੀ ਦਾ ਦਰਦ
ਮੋਗਾ ਦੇ ਸ਼ਹੀਦ ਜਮੈਲ ਸਿੰਘ ਦੀ ਵਿਧਵਾ ਸੁਰਜੀਤ ਕੌਰ ਨੇ ਦੱਸਿਆ ਕਿ ਪਤੀ ਦਾ ਸੁਪਨਾ ਸੀ ਕਿ ਬੇਟੇ ਗੁਰਪ੍ਰਕਾਸ਼ ਸਿੰਘ ਦਾ ਦਾਖਲਾ ਪੰਚਕੂਲਾ ਦੇ ਗੁਰੂਕੂਲ 'ਚ ਹੋਵੇ ਇਸ ਲਈ ਮੈਂ ਬੇਟੇ ਦਾ ਦਾਖਲਾ ਉਥੇ ਕਰਵਾ ਦਿੱਤਾ। ਹੁਣ ਬੇਟੇ ਦੇ ਨਾਲ ਕਰਾਏ ਦੇ ਮਕਾਨ 'ਚ ਪੰਚਕੂਲਾ 'ਚ ਰਹਿ ਰਹੀ ਹਾਂ। ਆਰਥਿਕ ਸਥਿਤੀ ਵਧੀਆ ਨਹੀਂ ਹੈ। ਪੰਜ ਲੱਖ ਰੁਪਏ ਜੋ ਬਾਕੀ ਹਨ ਕਦੋਂ ਮਿਲਣਗੇ ਇਸ ਦੀ ਕੋਈ ਸੂਚਨਾ ਨਹੀਂ ਹੈ। ਹੋਰ ਵੀ ਕਈ ਵਾਅਦੇ ਪੂਰੇ ਨਹੀਂ ਹੋਏ।

PunjabKesariਸਰਕਾਰ ਵਲੋਂ ਕੀਤੇ ਗਏ ਵਾਅਦੇ
ਸ਼ਹੀਦ ਦੇ ਨਾਮ 'ਚੇ ਯਾਦਗਾਰੀ ਗੇਟ, ਸਕੂਲ ਦਾ ਨਾਮ ਅਤੇ ਸੜਕ ਨਿਰਮਾਣ। 
ਸੀ.ਆਰ.ਪੀ.ਐੱਫ. 'ਚ ਤਾਇਨਾਤ ਛੋਟੇ ਭਰਾ ਲਖਵੀਸ਼ ਸਿੰਘ ਨੂੰ ਪੰਜਾਬ ਪੁਲਸ 'ਚ ਨੌਕਰੀ ਦੇਣ ਦਾ ਵਾਅਦਾ।

ਜੋ ਵਾਅਦੇ ਪੂਰੇ ਹੋਏ
ਸ਼ਹੀਦ ਦੀ ਪਤਨੀ ਨੂੰ 5 ਲੱਖ ਰੁਪਏ ਅਤੇ ਮਾਤਾ-ਪਿਤਾ ਨੂੰ 1-1 ਲਖ ਸਮੇਤ ਕੁਲ 7 ਲੱਖ ਮਿਲੇ। 

ਸ਼ਹੀਦ ਮਨਵਿੰਦਰ ਸਿੰਘ ਦੇ ਪਿਤਾ ਦਾ ਦਰਦ
ਦੀਨਾਨਗਰ ਦੇ ਸ਼ਹੀਦ ਮਨਵਿੰਦਰ ਸਿੰਘ ਦੇ ਪਿਤਾ ਸਤਪਾਲ ਸਿੰਘ ਅੱਤਰੀ ਨੇ ਦੱਸਿਆ ਕਿ ਵੱਡੇ ਬੇਟੇ ਦੇ ਸ਼ਹੀਦ ਹੋਣ ਤੋਂ ਬਾਅਦ ਹੁਣ ਉਹ ਛੋਟੇ ਬੇਟੇ ਨਾਲ ਘਰ 'ਚ ਇਕੱਲੇ ਰਹਿੰਦੇ ਹਨ। ਛੋਟੇ ਬੇਟੇ ਨੂੰ ਪੰਜਾਬ ਪੁਲਸ 'ਚ ਨੌਕਰੀ ਸਬੰਧੀ ਉਹ ਦੋ ਵਾਰ ਚੰਡੀਗੜ੍ਹ 'ਚ ਮੁੱਖ ਮੰਤਰੀ ਨੂੰ ਮਿਲਣ ਲਈ ਗਏ ਪਰ ਮੁਲਾਕਾਤ ਨਹੀਂ ਹੋਈ।

PunjabKesariਸਰਕਾਰ ਵਲੋਂ ਕੀਤੇ ਗਏ ਵਾਅਦੇ
ਸ਼ਹੀਦ ਦੇ ਨਾਮ 'ਤੇ ਯਾਦਗਾਰੀ ਗੇਟ, ਸਕੂਲ ਦਾ ਨਾਮ ਅਤੇ ਸੜਕ ਦਾ ਨਿਰਮਾਣ। 
ਸੀ.ਆਰ.ਪੀ.ਐੱਫ. 'ਚ ਤਾਇਨਾਤ ਛੋਟੇ ਭਰਾ ਲਖਵੀਸ਼ ਨੂੰ ਪੰਜਾਬ ਪੁਲਸ 'ਚ ਨੌਕਰੀ ਦੇਣ ਦਾ ਵਾਅਦਾ।
ਸ਼ਹੀਦ ਮਨਜਿੰਦਰ ਸਿੰਘ ਦੇ ਪਰਿਵਾਰ ਨਾਲ ਕੀਤਾ ਇਕ ਵੀ ਵਾਅਦੇ ਨਹੀਂ ਹੋਇਆ ਪੂਰਾ। 

ਸ਼ਹੀਦ ਸੁਖਜਿੰਦਰ ਸਿੰਘ ਦੇ ਪਿਤਾ ਦਾ ਦਰਦ
ਗੰਡੀਵਿੰਡ ਦੇ ਸ਼ਹੀਦ ਸੁਖਜਿੰਦਰ ਸਿੰਘ ਦੇ ਪਿਤਾ ਗੁਰਮੇਜ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ 12 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਢਾਈ-ਢਾਈ ਲੱਖ ਦੇ ਦੋ ਚੈੱਕ ਦਿੱਤੇ। ਬਕੀ ਸੱਤ ਲੱਖ ਰਕਮ ਕਦੋਂ ਮਿਲੇਗੀ ਇਸ ਦੀ ਕੋਈ ਜਾਣਕਾਰੀ ਨਹੀਂ। ਨੂੰਹ ਸਰਬਜੀਤ ਕੌਰ ਨੂੰ ਚਪੜਾਸੀ ਦੀ ਨੌਕਰੀ ਦਾ ਆਫਰ ਦਿੱਤਾ ਗਿਆ ਪਰ 12ਵੀਂ ਪਾਸ ਨੇ ਨਕਾਰ ਦਿੱਤਾ ਤੇ ਕਰਜ਼ਾ ਵੀ ਅਜੇ ਤੱਕ ਮੁਆਫ ਨਹੀਂ ਹੋਇਆ।

PunjabKesariਸਰਕਾਰ ਵਲੋਂ ਕੀਤੇ ਗਏ ਵਾਅਦੇ
ਪਰਿਵਾਰ ਨੂੰ 12 ਲੱਖ ਰੁਪਏ ਦੀ ਆਰਥਿਕ ਸਹਾਇਤਾ। 
ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ। 
ਸ਼ਹੀਦ ਦੇ ਪਰਿਵਾਰ ਦੇ ਕਰਜ਼ਾ ਮੁਆਫ ਕਰਨ ਦਾ ਵਾਅਦਾ। 

ਜੋ ਵਾਅਦੇ ਪੂਰੇ ਹੋਏ
ਪਰਿਵਾਰ ਨੂੰ ਅਜੇ ਤੱਕ 5 ਲੱਖ ਰੁਪਏ ਮਿਲ ਹਨ। 7 ਲੱਖ ਕਦੋਂ ਮਿਲਣਗੇ ਇਸ ਦੀ ਜਾਣਕਾਰੀ ਨਹੀਂ।
 


Baljeet Kaur

Content Editor

Related News