ਪੀ.ਐੱਮ. ਮੋਦੀ ਦਾ ਸਿੱਧੂ ''ਤੇ ਹਮਲਾ, ਸਿਆਸੀ ਲਾਭ ਲਈ ਪਾਕਿ ਨੂੰ ਦਿੱਤਾ ਮੌਕਾ

Thursday, Jan 03, 2019 - 06:39 PM (IST)

ਪੀ.ਐੱਮ. ਮੋਦੀ ਦਾ ਸਿੱਧੂ ''ਤੇ ਹਮਲਾ, ਸਿਆਸੀ ਲਾਭ ਲਈ ਪਾਕਿ ਨੂੰ ਦਿੱਤਾ ਮੌਕਾ

ਗੁਰਦਾਸਪੁਰ : ਗੁਰਦਾਸਪੁਰ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲੰਮੇ ਹੱਥੀ ਲਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਧੂ ਨੇ ਸਿਆਸੀ ਲਾਭ ਲਈ ਪਾਕਿਸਤਾਨ ਨੂੰ ਮੌਕਾ ਦਿੱਤਾ ਹੈ ਪਰ ਇਸ ਦੇ ਉਲਟ ਪੀ.ਐੱਮ. ਮੋਦੀ ਨੇ ਕਰਤਾਰਪੁਰ ਲਾਂਘੇ ਦੀ ਗੱਲ ਕਰਦਿਆਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਸਿੱਖਾਂ ਨੂੰ ਖੁਦ ਇਹ ਤੋਹਫਾ ਦਿੱਤਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਸਿੱਧੂ ਨੇ ਪਾਕਿ ਨੂੰ ਸਿਆਸੀ ਲਾਭ ਦਿੱਤਾ ਹੈ ਤਾਂ ਮੋਦੀ ਵਲੋਂ ਲਿਆ ਇਹ ਫੈਸਲਾ ਤੋਹਫਾ ਕਿਵੇਂ ਹੋਇਆ। 

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਪਰਤਣ ਤੋਂ ਉਸ ਵਲੋਂ ਜਨਰਲ ਬਾਜਵਾ ਨਾਲ ਪਾਈ ਜੱਫੀ 'ਤੇ ਜਦੋਂ ਵਿਵਾਦ ਛਿੜਿਆ ਤਾਂ ਨਵਜੋਤ ਸਿੱਧੂ ਨੇ ਇਹ ਕਹਿ ਕੇ ਇਸ ਮਾਮਲੇ ਨੂੰ ਠੰਡਾ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੀ ਖੁਸ਼ੀ 'ਚ ਜਨਰਲ ਬਾਜਵਾ ਨੂੰ ਜੱਫੀ ਪਾਈ ਸੀ।


author

Baljeet Kaur

Content Editor

Related News