LPU 'ਚ ਬਿਨਾਂ ਡਰਾਈਵਰ ਵਾਲੀ ਬੱਸ 'ਚ ਝੂਟਾ ਲੈਣਗੇ ਮੋਦੀ (ਵੀਡੀਓ)

Thursday, Jan 03, 2019 - 12:41 PM (IST)

ਜਲੰਧਰ : ਪ੍ਰਧਾਨ ਮੰਤਰੀ ਨਰਿਦੰਰ ਮੋਦੀ ਅੱਜ ਪੰਜਾਬ ਤੋਂ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣਗੇ। ਗੁਰਦਾਸਪੁਰ ਦੀ ਪੁੱਡਾ ਗਰਾਊਂਡ 'ਚ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਉਹ ਯੂਨੀਵਰਸਿਟੀ 'ਚ 106ਵੀਂ ਭਾਰਤੀ ਸਾਇੰਸ ਕਾਂਗਰਸ ਦਾ ਉਦਘਾਟਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਬਿਨਾਂ ਡਰਾਈਵਰ ਵਾਲੀ ਬਸ 'ਚ ਝੂਟੇ ਲੈਣਗੇ, ਜੋ ਬੱਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੀ ਗਈ ਹੈ। PunjabKesari
ਜਾਣਕਾਰੀ ਮੁਤਾਬਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ 20 ਸੂਬਿਆਂ 'ਚ 100 ਰੈਲੀਆਂ ਕਰਨਗੇ, ਜਿਸ ਦੀ ਸ਼ੁਰੂਆਤ ਅੱਜ ਗੁਰਦਾਸਪੁਰ ਤੋਂ ਹੋਵੇਗੀ।

PunjabKesariਸਿਹਤ ਠੀਕ ਨਾ ਹੋਣ ਕਾਰਨ ਗੁਰਦਾਸਪੁਰ ਰੈਲੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਸ਼ਾਮਲ ਨਹੀਂ ਹੋਣ ਦਾ ਖਦਸ਼ਾ ਹੈ। ਸਟੇਜ 'ਤੇ ਸੁਖਬੀਰ ਸਿੰਘ ਬਾਦਲ ਤੇ ਹੋਰ ਨੇਤਾ ਮੌਜੂਦ ਰਹਿਣਗੇ।


author

Baljeet Kaur

Content Editor

Related News