ਗੁਰਦਾਸਪੁਰ ’ਚ ਚਰਚਾ ਦਾ ਵਿਸ਼ਾ ਬਣੀ ਕੌਮੀ ਪਾਰਟੀ ਦੇ ਆਗੂ ਦੀ ਅਸ਼ਲੀਲ ਆਡੀਓ, ਸੋਸ਼ਲ ਮੀਡੀਆ ’ਤੇ ਹੋਈ ਵਾਇਰਲ

3/4/2021 12:59:23 PM

ਗੁਰਦਾਸਪੁਰ (ਜ. ਬ.) - ਗੁਰਦਾਸਪੁਰ ਸ਼ਹਿਰ ਦੇ ਇਕ ਕੌਮੀ ਪਾਰਟੀ ਦੇ ਨਾਮਵਰ ਆਗੂ ਦੀ ਅਸ਼ਲੀਲ ਆਡੀਓ ਅਤੇ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਉਕਤ ਆਗੂ ਗੁਰਦਾਸਪੁਰ ਨਾਲ ਸਬੰਧਤ ਭਾਜਪਾ ਦਾ ਸੀਨੀਅਰ ਆਗੂ ਦੱਸਿਆ ਜਾ ਰਿਹਾ ਹੈ, ਜਿਸ ਬਾਰੇ ਅਧਿਕਾਰਤ ਤੌਰ ’ਤੇ ਕਿਸੇ ਨੇ ਕੋਈ ਪੁਸ਼ਟੀ ਤਾਂ ਨਹੀਂ ਕੀਤੀ ਪਰ ਉਸ ਦੀ ਆਵਾਜ਼ ਤੋਂ ਪਹਿਲਾਂ ਹੀ ਲੋਕ ਉਸ ਦੀ ਪਹਿਚਾਣ ਕਰ ਰਹੇ ਸਨ।

ਪੜ੍ਹੋ ਇਹ ਵੀ ਖ਼ਬਰ - ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ

ਵਾਇਰਲ ਆਡੀਓ ’ਚ ਉਕਤ ਆਗੂ ਇਕ ਜਨਾਨੀ ਨਾਲ ਅਸ਼ਲੀਲ ਗੱਲਾਂ ਕਰ ਰਿਹਾ ਹੈ। ਦੋਵਾਂ ਦੀਆਂ ਗੱਲਾਂ ਤੋਂ ਅਜਿਹਾ ਲੱਗ ਰਿਹਾ ਹੈ ਕਿ ਉਕਤ ਜਨਾਨੀ ਵੀ ਆਪਣੀ ਮਰਜ਼ੀ ਨਾਲ ਇਹ ਗੱਲ ਕਰ ਰਹੀ ਹੈ, ਜਿਸ ਨਾਲ ਜ਼ਬਰਦਸਤੀ ਵਾਲੀ ਕੋਈ ਗੱਲ ਨਹੀਂ ਹੈ। ਦੂਜੇ ਪਾਸੇ ਜੋ ਤਸਵੀਰਾਂ ਵਾਇਰਲ ਹੋਈਆਂ ਹਨ, ਉਸ ’ਚ ਉਕਤ ਵਿਅਕਤੀ ਇਕੱਲਾ ਹੀ ਇਤਰਾਜ਼ਯੋਗ ਹਾਲਤ ’ਚ ਹੈ, ਜਦੋਂਕਿ ਵਾਇਰਲ ਹੋ ਰਹੀਆਂ ਜਨਾਨੀ ਦੀਆਂ ਤਸਵੀਰਾਂ ਕੁਝ ਇਤਰਾਜ਼ਯੋਗ ਨਹੀਂ ਹਨ ਪਰ ਇਨ੍ਹਾਂ ਤਸਵੀਰਾਂ ਨੂੰ ਵਾਇਰਲ ਕਰਨ ਵਾਲੇ ਲੋਕ ਉਕਤ ਜਨਾਨੀ ਦੀਆਂ ਤਸਵੀਰਾਂ ਨੂੰ ਇਸ ਆਗੂ ਦੀਆਂ ਆਪਤੀਜਨਕ ਤਸਵੀਰਾਂ ਨਾਲ ਜੋੜ ਕੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਮਚਿਆ ਸੀ ਜ਼ਹਿਰੀਲੀ ਸ਼ਰਾਬ ਦਾ ਤਾਂਡਵ, ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਕੀਤੀ ਇਹ ਮੰਗ

ਹਾਲਾਂਕਿ ਇਨ੍ਹਾਂ ਤਸਵੀਰਾਂ ਦੀ ਸੱਚਾਈ ਸਬੰਧੀ ਅਜੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋਈ ਅਤੇ ਨਾ ਹੀ ਉਕਤ ਜਨਾਨੀ ਜਾਂ ਉਕਤ ਆਗੂ ਨੇ ਕੋਈ ਪ੍ਰਤੀਕਰਮ ਕੀਤਾ ਹੈ। ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਨੇ ਨਿਰਦੇਸ਼ਾਂ ’ਤੇ ਉਕਤ ਆਗੂ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਸਾਰੀ ਸੱਚਾਈ ਸਾਹਮਣੇ ਹੋਣ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ...ਤੇ ਆਖਿਰਕਾਰ ਕਿਸ ਦੇ ਸਿਰ ਸੱਜੇਗਾ ਨਗਰ ਕੌਂਸਲ ਮਜੀਠਾ ਦੀ ਪ੍ਰਧਾਨਗੀ ਦਾ ‘‘ਤਾਜ’’? ਬਣੀ ਬੁਝਾਰਤ


rajwinder kaur

Content Editor rajwinder kaur