ਰਾਤੋ-ਰਾਤ ਕਰੋੜਪਤੀ ਬਣਿਆ ਮੋਹਨ ਲਾਲ, ਲੱਗੀ ਲਾਟਰੀ

Friday, Nov 16, 2018 - 04:28 PM (IST)

ਰਾਤੋ-ਰਾਤ ਕਰੋੜਪਤੀ ਬਣਿਆ ਮੋਹਨ ਲਾਲ, ਲੱਗੀ ਲਾਟਰੀ

ਗੁਰਦਾਸਪੁਰ : ਰਾਤੋ-ਰਾਤ ਕਰੋੜਪਤੀ ਬਣਨ ਦੀਆਂ ਕਹਾਣੀਆਂ ਤੁਸੀਂ ਵੀ ਸੁਣੀਆਂ ਹੋਣਗੀਆਂ ਪਰ ਪੰਜਾਬ ਦੇ ਗੁਰਦਾਸਪੁਰ ਜ਼ਿਲੇ 'ਚ ਰਹਿੰਦਾ ਇਕ ਵਿਅਕਤੀ ਅਸਲ 'ਚ ਰਾਤੋ-ਰਾਤ ਕਰੋੜਪਤੀ ਬਣ ਗਿਆ। ਕਿਸਮਤ ਦੀ ਇਸ ਖੇਡ 'ਚ ਉਸ ਵਿਅਕਤੀ ਨੇ ਪੰਜਾਬ ਸਰਕਾਰ ਦੀਵਾਲੀ ਲਾਟਰੀ ਬੰਪਰ-2018 'ਚ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। 

ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਪਿੰਡ ਚੂੜ ਚੱਕ ਦੇ ਰਹਿਣ ਵਾਲੇ ਮੋਹਨ ਲਾਲ ਨੇ 1.50 ਕਰੋੜ ਦਾ ਦੀਵਾਲੀ ਬੰਪਰ ਜਿੱਤਿਆ ਹੈ। ਮਨੋਹਰ ਬਹੁਤ ਗਰੀਬ ਪਰਿਵਾਰ ਨਾਲ ਸਬੰਧਤ ਹੈ। ਉਹ ਵੱਖ-ਵੱਖ ਪਿੰਡਾਂ 'ਚ ਜਾ ਕੇ ਅਲਮਾਰੀਆਂ ਠੀਕ ਕਰਨ ਦਾ ਕੰਮ ਕਰਦਾ ਹੈ। 

ਦੂਜੇ ਪਾਸੇ ਬੇਦੀ ਲਾਟਰੀ ਵਿਕ੍ਰੇਤਾ ਨੇ ਦੱਸਿਆ ਕਿ ਉਸ ਦੇ ਸਟਾਲ ਤੋਂ ਡੇਢ ਕਰੋੜ ਦੇ ਇਲਾਵਾ ਦੋ ਹੋਰ ਲਾਟਰੀ ਜਿਸ ਦਾ ਨੰਬਰ ਏ/ਬੀ 583942 ਹੈ, ਤੋਂ ਵੀ ਇਨਾਮ ਨਿਕਲੇ ਹਨ, ਜਿਸ 'ਚ ਦੋ ਵਿਅਕਤੀਆਂ ਨੂੰ 50-50 ਹਜ਼ਾਰ ਰੁਪਏ ਦਾ ਇਨਾਮ ਨਿਕਲੇ ਹਨ। 50 ਹਜ਼ਾਰ ਲਾਟਰੀ ਨੰਬਰ ਬੀ-583943 ਇਨਾਮ ਜਿੱਤਣ ਵਾਲਾ ਪਾਣੀਪਤ ਦਾ ਰਹਿਣ ਵਾਲਾ ਹੈ ਜੋ ਕਿ ਹੁਣ ਪਿਛਲੇਂ ਕਾਫੀ ਸਮੇ ਤੋਂ ਗੁਰਦਾਸਪੁਰ ਦੇ ਕਾਦਰੀ ਮੁਹੱਲੇ 'ਚ ਰਹਿੰਦਾ ਹੈ। ਇਸੇ ਤਰ੍ਹਾਂ ਇਕ ਹੋਰ ਵਿਅਕਤੀ ਦਾ ਜਿਸ ਦਾ ਲਾਟਰੀ ਨੰਬਰ ਏ-583943ਹੈ, ਦਾ ਵੀ 5ਵਾਂ ਇਨਾਮ ਦੇ ਰੂਪ ਵਿਚ 50 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ ਹੈ।  


author

Baljeet Kaur

Content Editor

Related News