ਅਣਖ ਖਾਤਰ ਭਰਾ ਨੇ ਘਰੋਂ ਭੱਜੀ ਭੈਣ ਅਤੇ ਉਸ ਦੇ ਪ੍ਰੇਮੀ ਨੂੰ ਗੋਲੀਆਂ ਨਾਲ ਭੁੰਨ੍ਹਿਆ

Monday, Mar 16, 2020 - 09:20 AM (IST)

ਅਣਖ ਖਾਤਰ ਭਰਾ ਨੇ ਘਰੋਂ ਭੱਜੀ ਭੈਣ ਅਤੇ ਉਸ ਦੇ ਪ੍ਰੇਮੀ ਨੂੰ ਗੋਲੀਆਂ ਨਾਲ ਭੁੰਨ੍ਹਿਆ

ਗੁਰਦਾਸਪੁਰ/ਮਨਸ਼ੇਰ (ਵਿਨੋਦ) : ਅਣਖ ਖਾਤਰ ਆਪਣੀ ਭੈਣ ਅਤੇ ਉਸ ਦੇ ਪ੍ਰੇਮੀ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਮਨਸ਼ੇਰਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਮਨਸ਼ੇਰਾ ਨਿਵਾਸੀ ਇਕ ਲੜਕੀ ਰਹੀਮਾ ਖਾਨ ਨੇ 11 ਮਾਰਚ ਨੂੰ ਘਰੋਂ ਭੱਜ ਕੇ ਓਗੀ ਨਿਵਾਸੀ ਰਹਿਮਤ ਅਲੀ ਨਾਲ ਵਿਆਹ ਕਰਾ ਲਿਆ ਸੀ। ਇਸ ਪ੍ਰੇਮ ਵਿਆਹ ਨੂੰ ਲੈ ਕੇ ਰਹੀਮਾ ਖਾਨ ਦਾ ਭਰਾ ਬਰਕਤ ਖਾਨ ਖਫਾ ਚੱਲ ਰਿਹਾ ਸੀ ਅਤੇ ਉਹ ਆਪਣੀ ਭੈਣ ਅਤੇ ਉਸ ਦੇ ਪ੍ਰੇਮੀ ਦੀ ਤਲਾਸ਼ ਕਰ ਰਿਹਾ ਸੀ।

ਇਹ ਵੀ ਪੜ੍ਹੋ : ਮਲੇਸ਼ੀਆ ਤੋਂ ਆ ਰਹੇ ਗੁਰਦਾਸਪੁਰ ਦੇ ਵਿਅਕਤੀ ਦੀ ਫਲਾਈਟ 'ਚ ਮੌਤ

ਬੀਤੇ ਦਿਨ ਉਸ ਨੇ ਪਹਿਲਾਂ ਰਹਿਮਤ ਅਲੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦਕਿ ਲਗਭਗ ਚਾਰ ਘੰਟੇ ਬਾਅਦ ਮਨਸ਼ੇਰਾ ਤੋਂ ਕੁਝ ਦੂਰੀ 'ਤੇ ਲੰਬੀ ਦੇਹਰਾਈ 'ਚ ਆਪਣੀ ਭੈਣ ਰਹੀਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਦ ਉਹ ਆਪਣੀ ਭੈਣ ਦੀ ਹੱਤਿਆ ਕਰ ਕੇ ਬੱਸ 'ਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਤੋਂ ਪਿਸਤੌਲ ਵੀ ਬਰਾਮਦ ਕਰ ਲਈ। ਉਕਤ ਨੇ ਪੁਲਸ ਨੂੰ ਕਿਹਾ ਕਿ ਉਸ ਨੂੰ ਹੱਤਿਆ ਕਰਨ 'ਤੇ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਨਹੀਂ ਹੈ।


author

Baljeet Kaur

Content Editor

Related News