ਗੁਰਦਾਸਪੁਰ : ਕੁਵੈਤ ''ਚ ਫਸੀ ਵੀਨਾ ਦੀ ਹੋਈ ਵਤਨ ਵਾਪਸੀ

Friday, Jul 26, 2019 - 06:44 PM (IST)

ਗੁਰਦਾਸਪੁਰ : ਕੁਵੈਤ ''ਚ ਫਸੀ ਵੀਨਾ ਦੀ ਹੋਈ ਵਤਨ ਵਾਪਸੀ

ਗੁਰਦਾਸਪੁਰ :  ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੀ ਰਹਿਣ ਵਾਲੀ ਵੀਨਾ ਆਪਣੇ ਪਰਿਵਾਰ 'ਤੇ ਚੜ੍ਹੇ ਕਰਜ ਨੂੰ ਲਾਉਣ ਲਈ ਇਕ ਸਾਲ ਪਹਿਲਾਂ ਕੁਵੈਤ ਗਈ ਸੀ, ਪਰ ਉਸਨੂੰ ਨਹੀਂ ਪਤਾ ਸੀ ਕਿ ਜੋ ਸੁਪਨੇ ਉਸਨੇ ਸੰਜੋਏ ਨੇ ਉਹ ਚੱਕਨਾਚੂਰ ਹੋ ਜਾਣਗੇ। ਵਿਦੇਸ਼ੀ ਧਰਤੀ 'ਤੇ ਹਾਊਸ ਕੀਪਿੰਗ ਦਾ ਕੰਮ ਕਰਨ ਗਈ ਵੀਨਾ ਉਥੇ ਫਸ ਗਈ ਸੀ ਤੇ ਅੱਜ ਉਸ ਵੀਨਾ ਦੀ ਅੱਜ ਮੀਡੀਆ ਤੇ ਸੰਸਥਾਵਾਂ ਦੇ ਯਤਨਾ ਸਦਕਾ ਵਤਨ ਵਾਪਸੀ ਹੋ ਗਈ ਹੈ। ਇਸ ਦੀ ਪੁਸ਼ਟੀ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਵੀਨਾ ਦੇ ਪੁੱਤਰ ਰੋਹਿਤ ਨੇ ਕੀਤਾ। 
PunjabKesari
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਤਿੰਨ ਬੱਚਿਆਂ ਨੇ ਕੁਵੈਤ 'ਚ ਫਸੀ ਆਪਣੀ ਮਾਂ ਨੂੰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈ ਸ਼ੰਕਰ ਨੂੰ ਟਵੀਟ ਕਰਕੇ ਮਦਦ ਦੀ ਅਪੀਲ ਕੀਤੀ ਸੀ। ਇਸ ਦੀ ਖਬਰ 'ਜਗ ਬਾਣੀ' 'ਚ ਪ੍ਰਕਾਸ਼ਿਤ ਕੀਤੀ ਹੋਈ ਸੀ। ਵੀਨਾ ਦੇ ਬੇਟੇ ਰੋਹਿਤ ਬੇਦੀ ਨੇ ਆਪਣੇ ਟਵੀਟ 'ਚ ਪ੍ਰਧਾਨ ਮੰਤਰੀ ਨੂੰ ਲਿਖਿਆ ਸੀ ਕਿ ਉਨ੍ਹਾਂ ਦਾ ਇਕ ਭਰਾ ਅਤੇ ਇਕ ਦਸ ਸਾਲ ਦੀ ਛੋਟੀ ਭੈਣ ਹੈ, ਜੋ ਆਪਣੀ ਮਾਂ ਦਾ ਰਾਹ ਤੱਕ ਰਹੇ ਹਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਵਾਰ-ਵਾਰ ਇਸ ਮਾਮਲੇ 'ਚ ਪੁਲਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਅਤੇ ਪੁਲਸ ਦੇ ਰਵੱਈਏ ਤੋਂ ਮਾਨਸਿਕ ਤੌਰ 'ਤੇ ਤੰਗ ਆ ਕੇ ਉਨ੍ਹਾਂ ਦੇ ਪਿਤਾ ਸੁਰਿੰਦਰ ਬੇਦੀ ਦੀ ਵੀ ਮੌਤ ਹੋ ਗਈ। ਅੱਜ ਲੰਮੇ ਇੰਤਜ਼ਾਰ ਤੋਂ ਬਾਅਦ ਵੀਨਾ ਦੀ ਮੀਡੀਆ ਤੇ ਸੰਸਥਾਵਾਂ ਦੇ ਯਤਨਾ ਸਦਕਾ ਵਤਨ ਵਾਪਸੀ ਹੋ ਗਈ।


author

Baljeet Kaur

Content Editor

Related News