ਰਿਸ਼ਤਿਆਂ ’ਤੇ ਲੱਗਾ ਦਾਗ਼, ਗੁਰਦਾਸਪੁਰ ’ਚ ਹਵਸੀ ਨਾਨੇ ਨੇ ਨਾਬਾਲਗ ਦੋਹਤੀ ਨੂੰ ਕੀਤਾ ਗਰਭਵਤੀ

Friday, Dec 25, 2020 - 03:23 PM (IST)

ਰਿਸ਼ਤਿਆਂ ’ਤੇ ਲੱਗਾ ਦਾਗ਼, ਗੁਰਦਾਸਪੁਰ ’ਚ ਹਵਸੀ ਨਾਨੇ ਨੇ ਨਾਬਾਲਗ ਦੋਹਤੀ ਨੂੰ ਕੀਤਾ ਗਰਭਵਤੀ

ਗੁਰਦਾਸਪੁਰ (ਹਰਮਨ, ਸਰਬਜੀਤ) : ਪੁਲਸ ਥਾਣਾ ਤਿੱਬੜ ਅਧੀਨ ਇਕ ਪਿੰਡ ’ਚ ਕਲਯੁੱਗੀ ਨਾਨੇ ਨੇ ਆਪਣੀ ਨਾਬਾਲਗ ਦੋਹਤੀ ਨਾਲ ਕਈ ਵਾਰ ਜਬਰ-ਜ਼ਨਾਹ ਕਰ ਕੇ ਉਸਨੂੰ ਗਰਭਵਤੀ ਕਰ ਦੇਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਤਿੱਬੜ ਪੁਲਸ ਨੂੰ ਦਿੱਤੇ ਗਏ ਬਿਆਨਾਂ ’ਚ 16 ਸਾਲਾਂ ਲੜਕੀ ਨੇ ਦੱਸਿਆ ਕਿ ਉਸ ਦੀ ਮਾਤਾ ਅਕਸਰ ਬੀਮਾਰੀ ਰਹਿੰਦੀ ਸੀ ਅਤੇ ਪਿਤਾ ਵੀ ਅੰਗਹੀਣ ਸੀ, ਇਸ ਕਾਰਣ ਉਸ ਦੀ ਮਾਤਾ ਨੇ 6 ਸਾਲ ਦੀ ਉਮਰ ਵਿਚ ਹੀ ਉਸਨੂੰ ਨਾਨਕੇ ਪਿੰਡ ਭੇਜ ਦਿੱਤਾ ਸੀ। ਇਸ ਦੇ ਬਾਅਦ ਉਸ ਦਾ ਨਾਨਾ ਉਸ ’ਤੇ ਮਾੜੀ ਨਜ਼ਰ ਰੱਖਣ ਲੱਗ ਪਿਆ ਅਤੇ ਕਰੀਬ ਇਕ ਸਾਲ ਪਹਿਲਾਂ ਜਦੋਂ ਉਸ ਦਾ ਮਾਮਾ ਅਤੇ ਮਾਮੀ ਘਰ ਵਿਚ ਨਹੀਂ ਸਨ ਤਾਂ ਨਾਨੇ ਨੇ ਉਸ ਦੀ ਮਰਜੀ ਤੋਂ ਬਿਨਾਂ ਉਸ ਨਾਲ ਜਬਰ-ਜ਼ਨਾਹ ਕੀਤਾ।

ਇਹ ਵੀ ਪੜ੍ਹੋ : ਹੈਵਾਨੀਅਤ : ਬਠਿੰਡਾ ’ਚ 4 ਸਾਲਾ ਬੱਚੀ ਨਾਲ ਦੋ ਵਿਅਕਤੀਆਂ ਨੇ ਕੀਤਾ ਜਬਰ-ਜ਼ਿਨਾਹ

ਪੀੜਤਾ ਨੇ ਦੱਸਿਆ ਕਿ ਨਾਨੇ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋ ਮਾਰ ਦੇਵੇਗਾ। ਇਸ ਦੇ ਬਾਅਦ ਵੀ ਉਕਤ ਕਲਯੁੱਗੀ ਨਾਨੇ ਨੇ ਕਈ ਵਾਰ ਉਸ ਨਾਲ ਜਬਰ-ਜ਼ਨਾਹ ਕੀਤਾ, ਜਿਸ ਦੇ ਬਾਅਦ ਉਹ ਗਰਭਵਤੀ ਹੋ ਗਈ। ਇਸ ਦੇ ਬਾਅਦ ਕਿਸੇ ਨੇ ਚਾਈਲਡ ਹੈਲਪਲਾਈਨ ’ਤੇ ਇਸ ਸਬੰਧੀ ਸੂਚਨਾ ਦੇ ਦਿੱਤੀ, ਉਪਰੰਤ ਗੁਰਦਾਸਪੁਰ ਚਾਈਲਡ ਹੈਲਪਲਾਈਨ ਦੀ ਟੀਮ ਨੇ ਗੁਪਤ ਸੂਚਨਾ ਤੌਰ ’ਤੇ ਉਕਤ ਲੜਕੀ ਦੇ ਘਰ ਪਹੁੰਚ ਕੇ ਗੱਲਬਾਤ ਕਰ ਕੇ ਜਾਣਕਾਰੀ ਹਾਸਲ ਕੀਤੀ।

ਇਹ ਵੀ ਪੜ੍ਹੋ : ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਚਾਈਲਡ ਲਾਈਨ ਦੀ ਟੀਮ ਨੂੰ ਇਸ ਸਬੰਧੀ ਪੁਸ਼ਟੀ ਹੋਣ ’ਤੇ ਐੱਸ. ਐੱਸ. ਪੀ. ਗੁਰਦਾਸਪੁਰ ਨੂੰ ਇਸ ਸਬੰਧੀ ਸਾਰੀ ਜਾਣਕਾਰੀ ਦਿੱਤੀ, ਜਿਸ ਦੇ ਬਾਅਦ ਉਕਤ ਮਾਮਲੇ ਦੀ ਜਾਂਚ ਵੂਮੈਨ ਸੈੱਲ ’ਚ ਆਉਣ ਦੇ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ ਉਕਤ ਨਾਨੇ ਨੂੰ ਗ੍ਰਿਫਤਾਰ ਕਰ ਲਿਆ ਹੈ। ਇੰਸਪੈਕਟਰ ਸੀਮਾ ਦੇਵੀ ਨੇ ਦੱਸਿਆ ਕਿ ਉਕਤ ਨਾਨੇ ਖਿਲਾਫ ਪਰਚਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

​​​​​​​ਨੋਟ— ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Baljeet Kaur

Content Editor

Related News