ਰਾਵੀ ਟੱਪ ਪ੍ਰੇਮਿਕਾ ਨੂੰ ਮਿਲਣ ਪਾਕਿ ਜਾਂਦਾ ਸੀ ਇਹ ਸ਼ਖਸ, ISI ਨੇ ਤੋੜੇ ਸਰੀਰ ਦੇ ਕਈ ਅੰਗ (ਵੀਡੀਓ)
Monday, Sep 07, 2020 - 03:18 PM (IST)
ਗੁਰਦਾਸਪੁਰ : ਇਕ ਪਾਸੇ ਜਿਥੇ ਅੱਜ ਪਿਆਰ ਸ਼ਬਦ ਦਾ ਲੋਕਾਂ ਵਲੋਂ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਉਥੇ ਹੀ ਅੱਜ ਅਸੀਂ ਤੁਹਾਨੂੰ ਅਜਿਹੇ ਵਿਅਕਤੀ ਦੇ ਪ੍ਰੇਮ ਕਹਾਣੀ ਬਾਰੇ ਦੱਸਾਂਗੇ, ਜੋ ਆਪਣੀ ਪ੍ਰੇਮਿਕਾ ਨੂੰ ਮਿਲਣ ਰਾਵੀ ਦਰਿਆ ਟੱਪ ਕੇ ਪਾਕਿਸਤਾਨ ਜਾਂਦਾ ਸੀ। ਦਰਅਸਲ ਅਸੀਂ ਗੱਲ ਕਰ ਰਹੇ ਗੁਰਦਾਸਪੁਰ ਦੇ ਪਿੰਡ ਲੰਗਾਹ ਦੇ ਰਹਿਣ ਵਾਲੇ ਨਿਰਮਲ ਨਿੰਮਾ ਦੀ, ਜਿਨ੍ਹਾਂ ਦਾ ਇਕ ਦਿਲ ਪੰਜਾਬ ਤੇ ਇਕ ਦਿਲ ਪਾਕਿਸਤਾਨ 'ਚ ਹੈ। ਉਨ੍ਹਾਂ ਨੂੰ ਸਾਹਿਤ ਨਾਲ ਵੀ ਬਹੁਤ ਪਿਆਰ ਹੈ ਤੇ ਹੁਣ ਤੱਕ ਬਹੁਤ ਸਾਰੇ ਨਾਵਲ ਲਿੱਖ ਚੁੱਕੇ ਹਨ।
ਇਹ ਵੀ ਪੜ੍ਹੋ : ਵਿਦੇਸ਼ 'ਚ ਫ਼ਸੇ ਨੌਜਵਾਨ ਦੀ ਦਿਲ ਨੂੰ ਕੰਬਾਉਣ ਵਾਲੀ ਵੀਡੀਓ ਵਾਇਰਲ, ਪੁੱਤ ਦਾ ਹਾਲ ਵੇਖ ਮਾਪੇ ਹੋਏ ਬੇਹਾਲ (ਵੀਡੀਓ)
ਸਾਹਿਤ ਨਾਲ ਪਿਆਰ
ਪੱਤਰਕਾਰ ਨਾਲ ਗੱਲਬਾਤ ਕਰਦਿਆਂ ਨਿਰਮਲ ਨਿੰਮਾ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ 5 ਭਾਸ਼ਾਵਾਂ ਦੇ ਵਿਦਵਾਨ ਸਨ। ਉਹ ਅੰਮ੍ਰਿਤਸਰ ਦੇ ਮਾਈ ਸੇਵਾ ਬਾਜ਼ਾਰ 'ਚੋਂ ਹਰ ਮਹੀਨੇ ਉਥੋ ਨਾਨਕ ਸਿੰਘ ਦਾ ਕੋਈ ਨਾ ਕੋਈ ਨਾਵਲ ਲੈ ਕੇ ਆਉਂਦੇ ਸਨ, ਜਿਨ੍ਹਾਂ ਨੂੰ ਮੈਂ ਵੀ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੇ ਕੋਲ ਹੋਰ ਵੀ ਬਹੁਤ ਸਾਰਾ ਸਾਹਿਤ ਸਾਂਭਿਆ ਹੋਇਆ ਸੀ, ਜਿਸ ਨੂੰ ਮੈਂ ਪੜ੍ਹਦਾ ਰਿਹਾ। ਇਸ ਤੋਂ ਬਾਅਦ ਦਸਵੀਂ 'ਚ ਮੈਂ ਪਹਿਲੀ ਕਿਤਾਬ ਲਿਖੀ 'ਗੱਲ 'ਤੇ ਨੀਲ ਪੈ ਗਿਆ'। ਇਹ ਕਿਤਾਬ ਛਪਣ 'ਤੇ ਬਾਅਦ ਮੇਰੀ ਦਲੇਰੀ ਵੱਧ ਗਈ। ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਮੈਂ ਲਿਖੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ 'ਟ੍ਰਬਿਊਨ' ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਪ੍ਰਸਿੱਧ ਕਹਾਣੀਕਾਰ ਡਾਕਟਰ ਗੁਰਬਚਨ ਸਿੰਘ ਭੁੱਲਰ ਨੇ ਮੇਰੇ ਲੇਖ ਭੜ੍ਹ ਕੇ ਮੈਨੂੰ ਚਿੱਠੀ ਲਿਖੀ ਤੇ ਕੋਈ ਵੱਡੀ ਰਚਨਾ ਲਿਖਣ ਲਈ ਕਿਹਾ। ਇਸ ਤੋਂ ਬਾਅਦ ਮੈਂ ਆਪਣੀ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ, ਜਿਸ ਨੂੰ ਲਿਖਣ 'ਚ ਕਰੀਬ 10 ਸਾਲ ਦਾ ਸਮਾਂ ਲੱਗਾ। ਇਸ ਦਾ ਨਾਮ 'ਹਿੰਦ ਪਾਕਿ ਬਾਰਡਰਨਾਮਾਨਾ ਹੈ। ਇਸ ਨੂੰ ਕੋਈ ਵੀ ਛਾਪਣ ਲਈ ਤਿਆਰ ਨਹੀਂ ਸੀ, ਜਿਸ ਕਾਰ ਮੈਂ ਬਹੁਤ ਜ਼ਿਆਦਾ ਉਦਾਸ ਹੋ ਗਿਆ। ਇਸ ਤੋਂ ਬਾਅਦ ਮੇਰੇ ਇਕ ਦੋਸਤ ਨੇ ਇਹ ਰਚਨਾ ਪੜ੍ਹੀ, ਜਿਸ ਨੇ ਸਲਾਹ ਦਿੱਤੀ ਕਿ ਇਸ ਰਚਨਾ 'ਚੋਂ ਸਮਾਜਿਕ ਪੱਖ ਕੱਢ ਦਿਓ ਤੇ ਸਿਰਫ਼ ਉਹ ਚੀਜ਼ਾਂ ਇਸ 'ਚ ਰੱਖੋ ਜੋ ਤੁਹਾਡੇ ਪਿਆਰ ਤੇ ਮੁਕਾਬਲਿਆਂ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ : ਸ਼ਰਮਨਾਕ : ਜ਼ਬਰਨ ਬਾਥਰੂਮ 'ਚ ਦਾਖ਼ਲ ਹੋ ਕੇ ਵਿਅਕਤੀ ਵਲੋਂ ਜਨਾਨੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼
ਰਵੀ ਦਰਿਆ ਟੱਪ ਕੇ ਪ੍ਰੇਮਿਕਾ ਨੂੰ ਜਾਂਦਾ ਸੀ ਮਿਲਣ
ਉਨ੍ਹਾਂ ਦੱਸਿਆ ਕਿ ਜਦੋਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪੜ੍ਹਦੇ ਸਨ ਤਾਂ ਉਨ੍ਹਾਂ ਦੇ ਘਰ ਬਲੈਕਰਾਂ ਦਾ ਆਮ ਆਉਣਾ ਜਾਣਾ ਸੀ। ਉਹ ਸਾਡੇ ਘਰ 'ਚ ਮਾਲ ਰੱਖਦੇ ਸਨ ਤੇ ਇਸ ਤੋਂ ਬਾਅਦ ਅੱਗੇ ਸਪਲਾਈ ਕਰਦੇ ਸਨ ਤੇ ਬਾਅਦ 'ਚ ਵਾਪਸ ਚਲੇ ਜਾਂਦੇ ਸਨ। ਉਨ੍ਹਾਂ ਨਾਲ ਇਕ ਨੌਜਵਾਨ ਵੀ ਹੁੰਦਾ ਸੀ, ਜਿਸ ਨਾਲ ਮੇਰੀ ਜਾਣ-ਪਛਾਣ ਹੋ ਗਈ ਤੇ ਉਸ ਨੂੰ ਮੈ ਪਾਕਿਸਤਾਨ ਦਿਖਾਉਣ ਦੀ ਗੱਲ ਕਹੀ। ਇਸ ਤੋਂ ਬਾਅਦ ਉਹ ਮੈਨੂੰ ਆਪਣੇ ਨਾਲ ਆਸਾਨੀ ਨਾਲ ਪਾਕਿ ਲੈ ਗਿਆ। ਉਥੇ ਜਾ ਕੇ ਉਸ ਨੇ ਮੈਨੂੰ ਕਿਹਾ ਕਿ ਮੈਂ ਇਕ ਅਜਿਹੇ ਘਰ ਜਾ ਰਿਹਾ ਹਾਂ ਜਿਥੋਂ ਸਾਮਾਨ ਚੁੱਕਣਾ ਹੈ ਤੇ ਉਸ ਦੀ ਇਕ ਭੈਣ ਵੀ ਹੈ ਤੇ ਤੂੰ ਕੋਈ ਮਾੜਾ ਕੰਮ ਨਾ ਕਰੀ। ਇਸ ਤੋਂ ਬਾਅਦ ਅਸੀਂ ਦੋਵੇਂ ਉਸ ਘਰ ਚਲੇ ਗਏ, ਜਿਥੇ ਸੀਮਾ ਨੂੰ ਵੇਖ ਕੇ ਉਸ ਨਾਲ ਪਿਆਰ ਹੋ ਗਿਆ ਤੇ ਉਹ ਵੀ ਮੈਨੂੰ ਪਸੰਦ ਕਰਨ ਲੱਗ ਗਈ। ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਸੀਮਾ ਦੀਆਂ ਅੱਖਾਂ 'ਚ ਹੰਝੂ ਆ ਗਏ। ਉਨ੍ਹਾਂ ਦੱਸਿਆ ਕਿ ਮੇਰੀ ਮਾਤਾ ਨੂੰ ਟੀ.ਬੀ. ਸੀ ਤੇ ਉਸ ਸਮੇਂ 'ਚ ਇਸ ਬੀਮਾਰੀ ਦਾ ਕੋਈ ਇਲਾਜ ਨਹੀਂ ਸੀ। ਉਨ੍ਹਾਂ ਨੂੰ ਹਸਪਤਾਲ 'ਚ ਮਿਲਣ ਦੇ ਬਹਾਨੇ ਨਾਲ ਮੈਂ ਫਿਰ ਤੋਂ ਪਾਕਿਤਾਨ ਸੀਮਾ ਨੂੰ ਮਿਲਣ ਚਲਾ ਗਿਆ। ਇਸ ਤੋਂ ਬਾਅਦ ਸਾਢੇ ਤਿੰਨ ਸਾਲ ਤੱਕ ਇਸੇ ਤਰ੍ਹਾਂ ਚੱਲਦਾ ਰਿਹਾ। ਇਕ ਵਾਰ ਜਦੋਂ ਮੈਂ ਸੀਮਾ ਨੂੰ ਮਿਲ ਕੇ ਵਾਪਸ ਆ ਰਿਹਾ ਸੀ ਤਾਂ ਮੈਨੂੰ ਪਾਕਿਸਤਾਨ ਪੁਲਸ ਨੇ ਫੜ੍ਹ ਲਿਆ ਤੇ ਉਨ੍ਹਾਂ ਨੇ ਆਈ.ਐੱਸ.ਆਈ. ਦੇ ਹਵਾਲੇ ਕਰ ਦਿੱਤਾ। ਆਈ.ਐੱਸ.ਆਈ. ਨੇ ਸਾਢੇ ਪੰਜ ਮਹੀਨੇ ਮੇਰੇ 'ਤੇ ਤਸ਼ੱਦਦ ਢਾਹਿਆ, ਮੈਨੂੰ ਪੁੱਠ ਲਟਕਾਅ ਕੇ ਸਿਰ ਥੱਲੇ, ਪੈਰਾਂ ਹੇਠ ਹੀਟਰ ਬਾਲ ਦੇ ਰਹੇ ਤੇ ਸਰੀਰ ਦੇ ਸਾਰੇ ਅੰਗ ਤੋੜ ਦਿੱਤੇ। ਇਸ ਸਬੰਧੀ ਜਦੋਂ ਸੀਮਾ ਨੂੰ ਪਤਾ ਲੱਗਾ ਤਾਂ ਉਸ ਨੇ ਮੈਨੂੰ ਬਚਾਉਣ ਲਈ ਲੱਖਾਂ ਰੁਪਏ ਲਾ ਕੇ ਦਿੱਤੇ, ਇਥੋਂ ਤੱਕ ਕੇ ਆਪਣਾ ਸਰੀਰ ਵੀ ਅਫ਼ਸਰਾ ਹਵਾਲੇ ਕਰ ਦਿੱਤਾ। ਉਸ ਨੇ ਦੱਸਿਆ ਕਿ ਸਾਡੀ ਇਕ ਧੀ ਵੀ ਹੈ, ਜੋ ਇੰਗਲੈਡ ਹੈ ਤੇ ਸੀਮਾ ਵੀ ਇੰਗਲੈਡ ਵੀ ਚਲੀ ਗਈ।
ਇਹ ਵੀ ਪੜ੍ਹੋ : ਕੋਰੋਨਾ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵੱਡੀ ਰਾਹਤ, ਜਾਰੀ ਕੀਤੇ ਨਵੇਂ ਆਦੇਸ਼