ਰੂਹ ਕੰਬਾਊ ਵਾਰਦਾਤ: ਪਿਓ ਨੇ 3 ਬੱਚਿਆਂ ਦਾ ਕਤਲ ਕਰਕੇ ਟਰੰਕ 'ਚ ਰੱਖੀਆਂ ਲਾਸ਼ਾਂ

Saturday, Jun 27, 2020 - 03:51 PM (IST)

ਰੂਹ ਕੰਬਾਊ ਵਾਰਦਾਤ: ਪਿਓ ਨੇ 3 ਬੱਚਿਆਂ ਦਾ ਕਤਲ ਕਰਕੇ ਟਰੰਕ 'ਚ ਰੱਖੀਆਂ ਲਾਸ਼ਾਂ

ਗੁਰਦਾਸਪੁਰ/ਗੁੱਜ਼ਰਖਾਨ (ਵਿਨੋਦ) : ਪਤਨੀ ਨਾਲ ਝਗੜੇ ਤੋਂ ਬਾਅਦ ਪਤੀ ਨੇ ਆਪਣੇ 3 ਬੱਚਿਆਂ ਦਾ ਬੇਰਿਹਮੀ ਨਾਲ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ।ਕਤਲ ਕਰਨ ਮਗਰੋਂ ਦੋਸ਼ੀ ਘਰ ਤੋਂ ਕਰਾਚੀ ਚਲਾ ਗਿਆ। ਸਰਹੱਦ ਪਾਰ ਸੂਤਰਾਂ ਅਨੁਸਾਰ ਡੇਰਾ ਮੁਸਲਿਮ ਪਿੰਡ ਵਾਸੀ ਹਮੀਦ ਰਾਣਾ ਕਰਾਚੀ 'ਚ ਨੌਕਰੀ ਕਰਦਾ ਸੀ ਅਤੇ ਉਸ ਦੀ ਪਤਨੀ ਆਪਣੇ 5 ਬੱਚਿਆਂ ਨਾਲ ਪਿੰਡ 'ਚ ਰਹਿੰਦੀ ਸੀ। ਇਕ ਹਫ਼ਤੇ ਪਹਿਲਾਂ ਹਮੀਦ ਕੁਝ ਦਿਨ ਦੀ ਛੁੱਟੀ 'ਤੇ ਪਿੰਡ ਆਇਆ ਅਤੇ ਪਤਨੀ ਨੁਸਰਤ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ 'ਤੇ ਨੁਸਰਤ ਆਪਣੇ ਪੇਕੇ ਚਲੀ ਗਈ। 

ਇਹ ਵੀ ਪੜ੍ਹੋਂ : ਕੈਰੋਂ ਵਿਖੇ ਹੋਏ 5 ਕਤਲਾਂ ਦੀ ਸੁਲਝੀ ਗੁੱਥੀ, ਨਸ਼ੇ 'ਚ ਟੱਲੀ ਪੁੱਤ ਨੇ ਹੀ ਕ੍ਰਿਪਾਨਾਂ ਨਾਲ ਵੱਢਿਆ ਸੀ ਟੱਬਰ

ਆਪਣੇ ਬੱਚਿਆਂ ਦੀ ਦੇਖ-ਰੇਖ ਲਈ ਹਮੀਦ ਰਾਣਾ ਨੇ ਆਪਣੀ ਭੈਣ ਨੂੰ ਆਪਣੇ ਕੋਲ ਬੁਲਾ ਲਿਆ ਪਰ ਬੀਤੇ ਦਿਨ ਅਚਾਨਕ ਹਮੀਦ ਰਾਣਾ ਕਰਾਚੀ ਚਲਾ ਗਿਆ ਤਾਂ ਉਸ ਦੀ ਭੈਣ ਨੇ ਉਸ ਨੂੰ ਸੂਚਿਤ ਕੀਤਾ ਕਿ 3 ਬੱਚੇ ਲਾਪਤਾ ਹਨ, ਜਿਸ 'ਤੇ ਪਹਿਲੇ ਤਾਂ ਹਮੀਦ ਰਾਣਾ ਨੇ ਭੈਣ ਨੂੰ ਕਿਹਾ ਕਿ ਆਸਪਾਸ ਦੇ ਘਰਾਂ 'ਚ ਜਾ ਕੇ ਵੇਖ ਲੈ, ਪਰ ਜਦ ਆਸਪਾਸ ਦੇ ਘਰਾਂ ਤੋਂ ਬੱਚਿਆਂ ਦਾ ਕੁਝ ਪਤਾ ਨਹੀਂ ਲੱਗਾ ਤਾਂ ਉਸ ਨੇ ਫਿਰ ਹਮੀਦ ਰਾਣਾ ਨੂੰ ਸੂਚਿਤ ਕੀਤਾ ਕਿ ਬੱਚੇ ਨਹੀਂ ਮਿਲ ਰਹੇ ਹਨ। ਇਸ ਤੋਂ ਬਾਅਦ ਹਮੀਦ ਰਾਣਾ ਨੇ ਭੈਣ ਨੂੰ ਕਿਹਾ ਕਿ ਕਮਰੇ ਦੇ ਅੰਦਰ ਪਏ ਇਕ ਟਰੰਕ ਨੂੰ ਵੇਖ ਲਵੋ, ਜਦ ਰਾਣਾ ਦੀ ਭੈਣ ਨੇ ਦੱਸੇ ਟਰੰਕ ਨੂੰ ਚੈੱਕ ਕੀਤਾ ਤਾਂ ਤਿੰਨੇ ਬੱਚਿਆਂ ਦੀਆਂ ਲਾਸ਼ਾਂ ਉਸ 'ਚ ਪਈਆ ਮਿਲੀਆ। ਇਸ ਦੀ ਸੂਚਨਾ ਪੁਲਸ ਨੂੰ ਅੱਜ ਸਵੇਰੇ ਦਿੱਤੀ ਗਈ ਤਾਂ ਪੁਲਸ ਨੇ ਆ ਕੇ ਤਿੰਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਹਮੀਦ ਰਾਣਾ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਪਿਆਰ ਨਹੀਂ ਚੜ੍ਹਿਆ ਪ੍ਰਵਾਨ ਤਾਂ ਵਿਆਹੁਤਾ ਪ੍ਰੇਮੀ ਜੋੜੇ ਨੇ ਲਗਾਇਆ ਮੌਤ ਨੂੰ ਗਲੇ (ਵੀਡੀਓ)


author

Baljeet Kaur

Content Editor

Related News