ਗੁਰਦਾਸਪੁਰ 'ਚ ਵੱਡੀ ਵਾਰਦਾਤ: ਸਾਬਕਾ ਫ਼ੌਜੀ ਵਲੋਂ ਗੋਲੀਆਂ ਮਾਰ ਕੇ ਦੋ ਸਕੇ ਭਰਾਵਾਂ ਦਾ ਕਤਲ

Friday, Nov 13, 2020 - 03:47 PM (IST)

ਗੁਰਦਾਸਪੁਰ 'ਚ ਵੱਡੀ ਵਾਰਦਾਤ: ਸਾਬਕਾ ਫ਼ੌਜੀ ਵਲੋਂ ਗੋਲੀਆਂ ਮਾਰ ਕੇ ਦੋ ਸਕੇ ਭਰਾਵਾਂ ਦਾ ਕਤਲ

ਗੁਰਦਾਸਪੁਰ (ਵਿਨੋਦ, ਗੁਰਪ੍ਰੀਤ, ਬੇਰੀ) : ਗੁਰਦਾਸਪੁਰ ਦੇ ਪਿੰਡ ਕਲੇਰ ਖ਼ੁਰਦ 'ਚ ਸਾਬਕਾ ਫ਼ੌਜੀ ਵਲੋਂ ਦੋ ਸਕੇ ਭਰਾਵਾਂ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ, ਚੜ੍ਹਦੀ ਸਵੇਰ ਬੱਸ ਦੀ ਲਪੇਟ 'ਚ ਆਉਣ ਨਾਲ ਪਿਓ-ਪੁੱਤ ਦੀ ਮੌਤ
PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਭਰਾ ਨੇ ਦੱਸਿਆਂ ਕਿ ਉਨ੍ਹਾਂ ਦਾ ਜ਼ਮੀਨੀ ਵਿਵਾਦ ਪਿਛਲੇ 40 ਸਾਲ ਤੋਂ ਪਿੰਡ ਦੇ ਸਾਬਕਾ ਫ਼ੌਜੀ ਵਿਰਸਾ ਸਿੰਘ ਨਾਲ ਚੱਲ ਰਿਹਾ ਸੀ। ਕੋਰਟ ਨੇ ਉਨ੍ਹਾਂ ਦੇ ਹੱਕ 'ਚ ਫ਼ੈਸਲਾ ਵੀ ਸੁਣਾਇਆ ਸੀ ਅਤੇ ਅੱਜ ਅਮਰੀਕ ਸਿੰਘ ਅਤੇ ਹਰਭਜਨ ਸਿੰਘ ਦੋਵੇਂ ਸਕੇ ਭਰਾ ਜਦੋਂ ਖੇਤਾਂ 'ਚ ਪਹੁੰਚੇ ਤਾਂ ਸਾਬਕਾ ਫ਼ੌਜੀ ਵੀ ਆਪਣੇ ਪਤੀ, ਪੁੱਤ ਅਤੇ ਧੀ ਨਾਲ ਉਥੇ ਪਹੁੰਚ ਗਿਆ ਤੇ ਝਗੜਾ ਕਰਨ ਲੱਗ ਗਿਆ। ਇਸੇ ਦੌਰਾਨ ਸਾਬਕਾ ਫ਼ੌਜੀ ਨੇ ਤੇ ਉਸ ਦੇ ਪੁੱਤ ਨੇ ਹਰਭਜਨ ਸਿੰਘ ਤੇ ਅਮਰੀਕ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਮੌਕੇ 'ਤੇ ਹੀ ਦੋਵਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : 62 ਦਿਨ ਤੋਂ ਕੋਮਾ 'ਚ ਸੀ ਨੌਜਵਾਨ, ਚਿਕਨ ਦਾ ਨਾਮ ਸੁਣਦੇ ਹੀ ਆ ਗਿਆ ਹੋਸ਼
PunjabKesariਮੌਕੇ 'ਤੇ ਪੁੱਜੇ ਡੀ.ਐੱਸ.ਪੀ. ਗੁਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਦੋਸ਼ੀ ਮੌਕੇ 'ਤੋਂ ਫ਼ਰਾਰ ਹੋ ਚੁੱਕੇ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। 

 


author

Baljeet Kaur

Content Editor

Related News