ਚੋਣ ਕਮਿਸ਼ਨ ਨੇ ਕੀਤੀ ਵੋਟਰ ਪਰਚੀ ਬਣਾਉਣ 'ਚ ਗਲਤੀ, 19 ਮਈ ਦੀ ਥਾਂ ਲਿਖਿਆ 1 ਜਨਵਰੀ
Thursday, May 09, 2019 - 04:47 PM (IST)
ਗੁਰਦਾਸਪੁਰ (ਵਿਨੋਦ) : ਪੰਜਾਬ ਵਿਚ ਲੋਕ ਸਭਾ ਚੋਣਾਂ ਦੀ ਤਰੀਕ 19 ਮਈ ਮਿੱਥੀ ਗਈ ਹੈ ਪਰ ਗੁਰਦਾਸਪੁਰ ਵਿਚ ਇਕ ਵਿਅਕਤੀ ਦੀ ਵੋਟਰ ਪਰਚੀ ਵਿਚ ਚੋਣ ਕਮਿਸ਼ਨ ਵੱਲੋਂ ਵੱਡੀ ਗਲਤੀ ਕਰ ਦਿੱਤੀ ਗਈ।
ਦਰਅਸਲ ਗੁਰਦਾਸਪੁਰ ਵਿਚ ਕਈ ਲੋਕਾਂ ਨੂੰ ਜੋ ਵੋਟਰ ਪਰਚੀ ਦਿੱਤੀ ਗਈ ਹੈ ਉਸ ਵਿਚ ਵੋਟ ਪਾਉਣ ਦੀ ਤਰੀਕ 19 ਮਈ 2019 ਦੀ ਥਾਂ 1 ਜਨਵਰੀ 2019 ਲਿਖੀ ਗਈ ਹੈ ਅਤੇ ਜਿਸ ਨੂੰ ਵੀ ਇਹ ਪਰਚੀ ਮਿਲੀ ਉਹ ਹੈਰਾਨ ਹੈ, ਕਿ ਇਲੈਕਸ਼ਨ ਕਮਿਸ਼ਨ ਇੰਨੀ ਵੱਡੀ ਗਲਤੀ ਕਿਵੇਂ ਕਰ ਸਕਦਾ ਹੈ।