ਨਸ਼ੇ 'ਚ ਲੱਖਾਂ ਰੁਪਏ ਬਰਬਾਦ ਕਰ ਚੁੱਕੀ ਇਹ ਕੁੜੀ ਦੂਜਿਆਂ ਨੂੰ ਕਰ ਰਹੀ ਹੈ ਜਾਗਰੁਕ
Saturday, Jun 13, 2020 - 01:42 PM (IST)
ਗੁਰਦਾਸਪੁਰ (ਵਿਨੋਦ) : ਨਸ਼ੇ ਤੋਂ ਮੁਕਤੀ ਪਾਉਣ ਵਾਲੀ ਇਕ ਲੜਕੀ ਹੁਣ ਹੋਰ ਲੜਕੀਆਂ ਨੂੰ ਨਸ਼ੇ ਦੀ ਲਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ 'ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਉਸ ਦਾ ਮੰਨਣਾ ਹੈ ਕਿ ਜ਼ਿਆਦਾਤਰ ਲੜਕੀਆਂ ਮਜ਼ਬੂਰੀ ਜਾਂ ਸਹੇਲੀਆ ਕਾਰਨ ਨਸ਼ੇ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਇਨ੍ਹਾਂ ਨੂੰ ਸਮਝਾ ਕੇ ਸਹੀ ਰਸਤੇ 'ਤੇ ਲਿਆਂਦਾ ਜਾ ਸਕਦਾ ਹੈ।
ਇਹ ਵੀ ਪੜ੍ਹੋਂ : ਪਠਾਨਕੋਟ 'ਚ ਕੋਰੋਨਾ ਦਾ ਕਹਿਰ ਜਾਰੀ, 6 ਹੋਰ ਮਾਮਲਿਆਂ ਦੀ ਪੁਸ਼ਟੀ
ਰੈੱਡ ਕਰਾਸ ਨਸ਼ਾ ਮੁਕਤੀ ਸੈਂਟਰ ਗੁਰਦਾਸਪੁਰ 'ਚ ਬੀਤੇ ਮਹੀਨੇ ਹੈਰੋਇਨ ਦਾ ਨਸ਼ਾ ਕਰਨ ਵਾਲੀ ਇਕ ਲੜਕੀ ਨਸ਼ੇ ਤੋਂ ਮੁਕਤੀ ਪਾਉਣ ਲਈ ਦਾਖ਼ਲ ਹੋਈ ਸੀ। ਲੰਮੀ ਲੜਾਈ ਤੋਂ ਬਾਅਦ ਉਹ ਹੁਣ ਨਸ਼ੇ ਦੀ ਲਤ ਤੋਂ ਪੂਰੀ ਤਰ੍ਹਾਂ ਨਾਲ ਮੁਕਤ ਹੋ ਚੁੱਕੀ ਹੈ। ਸੈਂਟਰ ਦੇ ਪ੍ਰਾਜੈਕਟ ਡਾਇਰੈਕਟਰ ਰਮੇਸ਼ ਮਹਾਜਨ ਅਨੁਸਾਰ ਹੁਣ ਇਹ ਲੜਕੀ ਜੋ ਲਗਭਗ 5-6 ਲੱਖ ਰੁਪਏ ਹੈਰੋਇਨ ਦੇ ਨਸ਼ੇ 'ਚ ਬਰਬਾਦ ਕਰ ਚੁੱਕੀ ਹੈ, ਹੁਣ ਨਸ਼ੇ ਤੋਂ ਪੀੜਤ ਹੋਰਨਾਂ ਲੜਕੀਆਂ ਨੂੰ ਇਸ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੀ ਹੈ। ਉਸ ਨੇ ਹੁਣ ਤੱਕ 100 ਤੋਂ ਜ਼ਿਆਦਾ ਲੜਕੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਵੀ ਕੀਤਾ ਹੈ।
ਇਹ ਵੀ ਪੜ੍ਹੋਂ : ਤਰਨਤਾਰਨ : ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨਾਲ ਕੀਤਾ ਜਬਰ-ਜ਼ਨਾਹ