ਡਾਕਟਰਾਂ ਦੀ ਲਾਪਰਵਾਹੀ ਕਾਰਨ 22 ਸਾਲਾ ਕੁੜੀ ਦੀ ਮੌਤ, ਦਿਲ ਨੂੰ ਝੰਜੋੜ ਦੇਣਗੇ ਮਾਂ ਦੇ ਬੋਲ

Tuesday, Aug 25, 2020 - 12:15 PM (IST)

ਡਾਕਟਰਾਂ ਦੀ ਲਾਪਰਵਾਹੀ ਕਾਰਨ 22 ਸਾਲਾ ਕੁੜੀ ਦੀ ਮੌਤ, ਦਿਲ ਨੂੰ ਝੰਜੋੜ ਦੇਣਗੇ ਮਾਂ ਦੇ ਬੋਲ

ਗੁਰਦਾਸਪੁਰ (ਹਰਮਨ, ਜ. ਬ.) : ਗੁਰਦਾਸਪੁਰ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਵਾ ਰਹੀ ਪੁਲਸ ਮੁਲਾਜ਼ਮ ਦੀ ਨੌਜਵਾਨ ਧੀ ਦੀ ਮੌਤ ਹੋਣ ਕਾਰਣ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ 'ਤੇ ਲਾਪਰਵਾਹੀ ਦੇ ਦੋਸ਼ ਲਾਏ ਹਨ, ਜਦੋਂ ਕਿ ਦੂਸਰੇ ਪਾਸੇ ਸਬੰਧਤ ਡਾਕਟਰਾਂ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕੁੜੀ ਦੇ ਇਲਾਜ ਵਿਚ ਕੋਈ ਕਸਰ ਨਹੀਂ ਛੱਡੀ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਸਰਗਰਮ ਹੋਇਆ ਕਾਲਾ ਕੱਛਾ ਗਿਰੋਹ, ਪੁਲਸ ਹੋਈ ਅਲਰਟ

ਮ੍ਰਿਤਕਾ ਦੀ ਮਾਤਾ ਨਰਿੰਦਰ ਕੌਰ ਪਤਨੀ ਸਲਵਿੰਦਰ ਸਿੰਘ ਸਦਮੇ 'ਚ ਹੈ। ਉਸ ਨੂੰ ਨਹੀਂ ਪਤਾ ਉਸ ਦੀ ਧੀ ਨਾਲ ਕੀ ਹੋਇਆ। ਉਨ੍ਹਾਂ ਨੇ ਭਰੇ ਮਨ ਨਾਲ ਕਿਹਾ ਕਿ ਨਿੱਜੀ ਹਸਪਤਾਲਾਂ ਦੀਆਂ ਮਨਮਾਨੀਆਂ 'ਤੇ ਲਗਾਮ ਲਗਾਈ ਜਾਵੇ ਤਾਂ ਜੋ ਕਿਸੇ ਹੋਰ ਦਾ ਬੱਚਾ ਹਸਪਤਾਲਾਂ 'ਚ ਨਾ ਮਰੇ। ਮਾਂ ਨੇ ਦੱਸਿਆ ਕਿ 22 ਸਾਲ ਦੀ ਧੀ ਪੂਜਾ ਨੂੰ ਉਲਟੀਆਂ ਆਉਣ ਕਾਰਣ ਗੁਰਦਾਸਪੁਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਹਸਪਤਾਲ ਵਿਚ ਤਿੰਨਾਂ ਦਿਨਾਂ ਤੋਂ ਕੋਈ ਵੀ ਡਾਕਟਰ ਉਸ ਦੀ ਧੀ ਨੂੰ ਦੇਖਣ ਨਹੀਂ ਆਇਆ ਅਤੇ ਹਸਪਤਾਲ ਦੇ ਸਟਾਫ ਵਲੋਂ ਫੋਨ 'ਤੇ ਹੀ ਡਾਕਟਰ ਨਾਲ ਗੱਲ ਕਰ ਕੇ ਉਸ ਨੂੰ ਦਵਾਈ ਅਤੇ ਟੀਕੇ ਲਾਏ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਉਸ ਦੀ ਤਬੀਅਤ ਅਚਾਨਕ ਜ਼ਿਆਦਾ ਖਰਾਬ ਹੋਣ ਕਾਰਣ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਦੀ ਧੀ ਨੂੰ ਕਈ ਟੀਕੇ ਲਾ ਦਿੱਤੇ, ਜਿਨ੍ਹਾਂ ਦੀ ਓਵਰਡੋਜ਼ ਕਾਰਣ ਉਸ ਦੀ ਮੌਤ ਹੋ ਗਈ। ਉਨ੍ਹਾਂ ਸਿਟੀ ਥਾਣੇ 'ਚ ਇਸ ਸਬੰਧੀ ਸ਼ਿਕਾਇਤ ਕਰ ਕੇ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : 27 ਸਾਲਾ ਨੌਜਵਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਮਰਨ ਤੋਂ ਪਹਿਲਾਂ ਫੇਸਬੁੱਕ 'ਤੇ ਦੱਸੀ ਦਰਦ ਭਰੀ ਦਾਸਤਾਨ

ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਕੀਤੀ ਜਾਵੇਗੀ ਕਾਰਵਾਈ : ਥਾਣਾ ਮੁਖੀ
ਇਸ ਸਬੰਧੀ ਸਿਟੀ ਥਾਣੇ ਦੇ ਮੁਖੀ ਜਬਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਕਤ ਮ੍ਰਿਤਕ ਲੜਕੀ ਦੇ ਵਾਰਸਾਂ ਕੋਲੋਂ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਦੇ ਇਲਾਵਾ ਸਬੰਧਤ ਹਸਪਤਾਲ ਦੇ ਪ੍ਰਬੰਧਕਾਂ ਕੋਲੋਂ ਵੀ ਉਨ੍ਹਾਂ ਦਾ ਪੱਖ ਜਾਣਿਆ ਹੈ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਪੁਲਸ ਨੇ 174 ਦੀ ਕਾਰਵਾਈ ਕਰ ਕੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਂਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਨੌਜਵਾਨ ਦੀ ਕਰਤੂਤ : ਪਹਿਲਾਂ ਝੂਟੀਆਂ ਪਿਆਰ ਦੀਆਂ ਪੀਂਘਾਂ ਫਿਰ ਮਿਟਾਈ ਹਵਸ

ਕੀ ਕਹਿਣਾ ਹੈ ਸਬੰਧਤ ਡਾਕਟਰ ਦਾ
ਇਸ ਸਬੰਧੀ ਹਸਪਤਾਲ ਨਾਲ ਸਬੰਧਤ ਡਾਕਟਰ ਨੇ ਦੱਸਿਆ ਕਿ ਉਕਤ ਲੜਕੀ ਦਾ ਤਿੰਨ ਦਿਨਾਂ ਤੋਂ ਪੂਰੇ ਧਿਆਨ ਨਾਲ ਇਲਾਜ ਕੀਤਾ ਜਾ ਰਿਹਾ ਸੀ ਅਤੇ ਹਸਪਤਾਲ ਅੰਦਰ ਕਿਸੇ ਵੀ ਪੱਧਰ 'ਤੇ ਅਣਦੇਖੀ ਜਾਂ ਲਾਪਰਵਾਹੀ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਬੀਤੀ ਰਾਤ ਜਦੋਂ ਮਰੀਜ਼ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਸੀ ਤਾਂ ਉਨ੍ਹਾਂ ਨੇ ਮਰੀਜ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਅਤੇ ਉਥੇ ਜਾ ਕੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਰੀਜ਼ ਦੀ ਹਾਲਤ ਪਹਿਲਾਂ ਹੀ ਕਾਫੀ ਗੰਭੀਰ ਸੀ, ਜਿਸ ਨੂੰ ਸ਼ਾਹ ਲੈਣ ਵਿਚ ਤਕਲੀਫ ਹੋਣ ਦੇ ਨਾਲ-ਨਾਲ ਉਲਟੀਆਂ ਵੀ ਆ ਰਹੀਆਂ ਸਨ।


author

Baljeet Kaur

Content Editor

Related News