ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਗੁਆਂਡੀਆਂ ਦੇ ਘਰ ਚੋਰੀ (ਵੀਡੀਓ)
Tuesday, Feb 05, 2019 - 02:08 PM (IST)
ਅੰਮ੍ਰਿਤਸਰ(ਗੁਰਪ੍ਰੀਤ)— ਪੰਜਾਬ ਵਿਚ ਚੋਰਾਂ ਦੇ ਹੌਂਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਲੋਕਾਂ ਦੇ ਘਰਾਂ ਵਿਚ ਬਿਨਾਂ ਕਿਸੇ ਡਰ ਦੇ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਮੈਡੀਕਲ ਇਨਕਲੈਵ ਕਾਲੋਨੀ ਵਿਚ ਦੇਖਣ ਨੂੰ ਮਿਲਿਆ, ਜਿੱਥੇ ਚੋਰਾਂ ਵਲੋਂ ਇਕ ਡਾਕਟਰ ਜੋੜੇ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਦਰਅਸਲ ਡਾ. ਰਾਜੇਸ਼ ਕੁਮਾਰ ਤੇ ਉਸ ਦੀ ਪਤਨੀ ਡਾ. ਸਰੀਤਾ ਕਾਨਫਰੰਸ ਲਈ 29 ਜਨਵਰੀ ਨੂੰ ਘਰੋਂ ਬਾਹਰ ਗਏ ਸਨ, ਜਦੋਂ 4 ਫਰਵਰੀ ਨੂੰ ਉਹ ਵਾਪਸ ਆਏ ਤਾਂ ਘਰ ਦੇ ਅੰਦਰ ਸਾਰੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਘਰ ਦਾ ਸਾਰਾ ਸਾਮਾਨ ਬਿਖਰਿਆ ਹੋਇਆ ਸੀ। ਡਾ. ਸਰੀਤਾ ਮੁਤਾਬਕ ਚੋਰ ਘਰ 'ਚੋਂ ਨਕਦੀ ਤੇ ਗਹਿਣੇ ਚੋਰੀ ਕਰਕੇ ਲੈ ਗਏ ਹਨ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਕਾਲੋਨੀ 'ਚ ਪੰਜਾਬ ਦੇ ਸਾਬਕਾ ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ ਦਾ ਘਰ ਹੈ, ਜਿਸ ਕਾਰਨ ਇਸ ਇਲਾਕੇ 'ਚ ਪੁਲਸ ਪ੍ਰਸ਼ਾਸਨ ਦਾ ਪਹਿਰਾ ਵੀ ਰਹਿੰਦਾ ਹੈ। ਇਸ ਦੇ ਬਾਵਜੂਦ ਵੀ ਲੁਟੇਰਿਆਂ ਵਲੋਂ ਬੇਖੌਫ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਨੇ ਕੀਤੇ ਨਾ ਕੀਤੇ ਪੁਲਸ ਪ੍ਰਸ਼ਾਸਨ ਦੀ ਕਾਰਵਾਈ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ।