ਗੁਰਦਾਸਪੁਰ ਜ਼ਿਲ੍ਹੇ ਦੇ ਇਸ ਪਿੰਡ ਨੂੰ ਕਿਹਾ ਜਾਂਦਾ ਹੈ ‘ਜਾਸੂਸਾਂ ਦਾ ਪਿੰਡ’, ਜਾਣੋ ਕੀ ਹੈ ਵਜ੍ਹਾ
Sunday, Apr 10, 2022 - 02:15 PM (IST)
ਗੁਰਦਾਸਪੁਰ (ਗੁਰਪ੍ਰੀਤ) - ਗੁਰਦਾਸਪੁਰ ਜ਼ਿਲ੍ਹੇ ’ਚ ਇਕ ਅਜਿਹਾ ਪਿੰਡ ਹੈ, ਜਿਸ ਨੂੰ ਜਸੂਸਾਂ ਦਾ ਪਿੰਡ ਕਿਹਾ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਪਿੰਡ ਦੇ 6 ਦੇ ਕਰੀਬ ਜਾਸੂਸ ਭਾਰਤ ਦੇਸ਼ ਲਈ ਜਾਸੂਸੀ ਕਰਨ ਲਈ ਪਾਕਿਸਤਾਨ ਜਾਂਦੇ ਸਨ ਅਤੇ ਉਥੋਂ ਦੀ ਸਾਰੀ ਖੁਫੀਆ ਜਾਣਕਾਰੀ ਹਾਸਲ ਕਰਕੇ ਭਾਰਤ ਦੀ ਰਾਅ ਏਜੰਸੀ ਨੂੰ ਦਿੰਦੇ ਸਨ।
ਪੜ੍ਹੋ ਇਹ ਵੀ ਖ਼ਬਰ - ਅਧਿਆਪਕ ਦੀ ਸ਼ਰਮਸਾਰ ਕਰਤੂਤ: ਵਿਆਹ ਦਾ ਝਾਂਸਾ ਦੇ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਬਣਾਏ ਸਰੀਰਕ ਸਬੰਧ
ਪਿੰਡ ਡਡਵਾਂ ਦੇ ਜਾਸੂਸ ਡੈਨੀਅਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਪਿੰਡ ਦੇ 6 ਜਾਸੂਸ ਸਨ, ਜਿਨ੍ਹਾਂ ’ਚੋਂ 4 ਮਾਰ ਚੁੱਕੇ ਹਨ। ਇਨ੍ਹਾਂ ਜਾਸੂਸਾਂ ’ਚੋਂ ਇਕ ਰਾਜੂ ਨਾਮ ਦਾ ਜਾਸੂਸ ਅੱਜ ਵੀ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ। ਉਸਨੇ ਦੱਸਿਆ ਕਿ ਉਹ ਵੀ ਜਾਸੂਸੀ ਕਰਨ ਦੌਰਾਨ ਪਾਕਿਸਤਾਨ ਵਿੱਚ ਫੜਿਆ ਗਿਆ ਸੀ ਅਤੇ 4 ਸਾਲ ਦੀ ਸੱਜਾ ਕਟਨ ਤੋਂ ਬਾਅਦ ਭਾਰਤ ਵਾਪਿਸ ਆਇਆ ਸੀ।
ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਗਰਭਵਤੀ ਦੇ ਢਿੱਡ ’ਚ ਨੌਜਵਾਨਾਂ ਨੇ ਮਾਰੀਆਂ ਲੱਤਾਂ, 20 ਘੰਟੇ ਸਿਵਲ ਹਸਪਤਾਲ ’ਚ ਤੜਫਦੀ ਰਹੀ
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਦੱਸਿਆ ਕਿ ਕਿਸੇ ਸਰਕਾਰ ਨੇ ਉਸ ਨੂੰ ਅੱਜ ਤਕ ਕੁਝ ਨਹੀਂ ਦਿੱਤਾ ਅਤੇ ਉਹ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਇਸੇ ਤਰ੍ਹਾਂ ਪਿੰਡ ਡਡਵਾ ਦੇ ਜਾਸੂਸ ਸਤਪਾਲ ਵੀ ਪਾਕਿਸਤਾਨ ਵਿਚ ਜਾਸੂਸੀ ਕਰਨ ਦੌਰਾਨ ਫੜ੍ਹਿਆ ਗਿਆ ਸੀ ਅਤੇ ਪਕਿਸਤਾਨ ਦੀ ਜੇਲ੍ਹ ਵਿਚ ਉਸਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਭਿੱਖੀਵਿੰਡ ’ਚ ਵੱਡੀ ਵਾਰਦਾਤ: 50 ਰੁਪਏ ਦੀ ਖ਼ਾਤਰ ਇੱਟਾਂ ਮਾਰ-ਮਾਰ ਕੀਤਾ ਨੌਜਵਾਨ ਦਾ ਕਤਲ
ਡੈਨੀਅਲ ਅਤੇ ਸਤਪਾਲ ਜਾਸੂਸ ਦੇ ਪੁੱਤਰ ਸੁਰਿੰਦਰ ਦੱਸਿਆ ਕਿ ਸਰਬਜੀਤ ਜਾਸੂਸ ਵੀ ਉਸ ਨਾਲ ਪਾਕਿਸਤਾਨ ਜੇਲ੍ਹ ਵਿੱਚ ਰਿਹਾ ਹੈ। ਮਰਨ ਉਪਰੰਤ ਸਰਕਾਰਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਸੱਭ ਕੁਝ ਦਿੱਤਾ ਹੈ ਪਰ ਪਿੰਡ ਡਡਵਾਂ ਦੇ ਜਾਸੂਸਾਂ ਨੂੰ ਠੋਕਰਾਂ ਤੋਂ ਇਲਾਵਾ ਕਦੇ ਵੀ ਕੁਝ ਨਹੀਂ ਮਿਲਿਆ।