ਲਵ ਮੈਰਿਜ ਕਰਾਉਣ 'ਤੇ ਰੁੱਸੇ ਘਰਵਾਲੇ, ਜੋੜੇ ਨੇ ਕੀਤਾ ਕਮਾਲ, ਹੁਣ ਜੱਫ਼ੀਆਂ ਪਾਉਂਦੇ ਨਹੀਂ ਥੱਕਦੇ ਪਰਿਵਾਰ (ਤਸਵੀਰਾਂ)

Saturday, Jul 08, 2023 - 01:01 PM (IST)

ਲਵ ਮੈਰਿਜ ਕਰਾਉਣ 'ਤੇ ਰੁੱਸੇ ਘਰਵਾਲੇ, ਜੋੜੇ ਨੇ ਕੀਤਾ ਕਮਾਲ, ਹੁਣ ਜੱਫ਼ੀਆਂ ਪਾਉਂਦੇ ਨਹੀਂ ਥੱਕਦੇ ਪਰਿਵਾਰ (ਤਸਵੀਰਾਂ)

ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ 'ਚ ਲਵ ਮੈਰਿਜ ਕਰਾਉਣ ਵਾਲੇ ਮੁੰਡੇ-ਕੁੜੀ ਦੇ ਪਰਿਵਾਰ ਵਾਲੇ ਉਨ੍ਹਾਂ ਤੋਂ ਨਾਰਾਜ਼ ਸਨ ਪਰ ਵਿਆਹ ਮਗਰੋਂ ਇਸ ਜੋੜੇ ਨੇ ਅਜਿਹਾ ਕਮਾਲ ਕਰ ਦਿਖਾਇਆ ਕਿ ਹੁਣ ਦੋਵੇਂ ਪਰਿਵਾਰ ਉਨ੍ਹਾਂ ਨੂੰ ਜੱਫੀਆਂ ਪਾਉਂਦੇ ਨਹੀਂ ਥੱਕ ਰਹੇ। ਦਰਅਸਲ ਇਸ ਜੋੜੇ ਨੇ ਆਪਣੇ ਕੰਮ-ਕਾਰ ਛੱਡ ਕੇ ਫਾਸਟ ਫੂਡ ਦਾ ਸਟਾਲ ਸ਼ੁਰੂ ਕੀਤਾ ਹੈ, ਜਿਸ ਦੀ ਚਰਚਾ ਦੂਰ-ਦੂਰ ਤੱਕ ਹੈ ਅਤੇ ਉਨ੍ਹਾਂ ਦਾ ਇਹ ਕੰਮ ਬਹੁਤ ਵਧੀਆ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਮਿਲੀ ਸਿਰ ਵੱਢੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, CCTV ਫੁਟੇਜ ਨੇ ਖੋਲ੍ਹੇ ਰਾਜ਼

PunjabKesari

ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਰਹਿਣ ਵਾਲੇ ਪਰਦੀਪ ਨੇ ਦੱਸਿਆ ਕਿ ਉਸ ਨੇ ਸੋਨੀਆ ਨਾਲ ਦੋਹਾਂ ਪਰਿਵਾਰਾਂ ਦੀ ਮਰਜ਼ੀ ਤੋਂ ਉਲਟ ਲਵ ਮੈਰਿਜ ਕੀਤੀ ਹੈ। ਇਸ ਕਾਰਨ ਦੋਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨਾਲੋਂ ਰਿਸ਼ਤਾ ਤੋੜ ਦਿੱਤਾ। ਸੋਨੀਆ ਪਹਿਲਾਂ ਬੂਟੀਕ ਦਾ ਕੰਮ ਕਰਦੀ ਸੀ ਅਤੇ ਪਰਦੀਪ ਨੇ ਖ਼ੁਦ ਬੀ. ਸੀ. ਏ. ਦੀ ਪੜ੍ਹਾਈ ਕੀਤੀ ਹੈ ਅਤੇ ਉਹ ਇਕ ਕੰਪਨੀ 'ਚ ਨੌਕਰੀ ਕਰਦਾ ਸੀ। ਵਿਆਹ ਤੋਂ ਕੁੱਝ ਮਹੀਨਿਆਂ ਤੱਕ ਤਾਂ ਦੋਵੇਂ ਆਪੋ-ਆਪਣੇ ਕੰਮ ਨਾਲ ਜੁੜੇ ਰਹੇ ਪਰ ਸੋਨੀਆ ਦੇ ਮੁਤਾਬਕ ਉਸ ਨੂੰ ਕੁਕਿੰਗ ਦਾ ਬਹੁਤ ਸ਼ੌਂਕ ਸੀ। ਉਸ ਨੇ ਆਪਣੀ ਮਰਜ਼ੀ ਨਾਲ ਫਾਸਟ ਫੂਡ ਸਟਾਲ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਉਸ ਦੀ ਇਸ ਜ਼ਿੱਦ 'ਚ ਪਰਦੀਪ ਨੇ ਵੀ ਉਸ ਦਾ ਸਾਥ ਦਿੱਤਾ।

ਇਹ ਵੀ ਪੜ੍ਹੋ : ਤੀਹਰਾ ਕਤਲਕਾਂਡ : ਕਾਤਲਾਂ ਨੇ ਸਬੂਤ ਮਿਟਾਉਣ ਲਈ ਜੋ ਕਰਤੂਤ ਕੀਤੀ, ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

PunjabKesari

ਪਰਦੀਪ ਨੇ ਇਸ ਦੇ ਲਈ ਆਪਣੀ ਨੌਕਰੀ ਵੀ ਛੱਡ ਦਿੱਤੀ ਅਤੇ ਦੋਵੇਂ ਫਾਸਟ ਫੂਡ ਸਟਾਲ ਚਲਾਉਣ ਲੱਗੇ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਲਈ ਉਨ੍ਹਾਂ ਨੇ ਕੋਈ ਸਿਖਲਾਈ ਨਹੀਂ ਲਈ ਅਤੇ ਨਾ ਹੀ ਇਸ ਬਾਰੇ ਪਹਿਲਾਂ ਕਦੇ ਸੋਚਿਆ ਸੀ। ਜੋੜੇ ਨੇ ਦੱਸਿਆ ਕਿ ਲੋਕਾਂ ਨੂੰ ਉਨ੍ਹਾਂ ਦਾ ਕੰਮ ਬਹੁਤ ਪਸੰਦ ਆ ਰਿਹਾ ਹੈ ਅਤੇ ਸਭ ਉਨ੍ਹਾਂ ਦੀ ਤਾਰੀਫ਼ ਕਰਦੇ ਹਨ। ਉਨ੍ਹਾਂ ਨੇ ਬਰਗਰ, ਕੁੱਲੜ ਪਿੱਜ਼ਾ ਅਤੇ ਹੋਰ ਫਾਸਟ ਫੂਡ ਰੱਖਿਆ ਹੋਇਆ ਹੈ।

PunjabKesari

ਪਰਦੀਪ ਅਤੇ ਸੋਨੀਆ ਦਾ ਕਹਿਣਾ ਹੈ ਕਿ ਜਿੱਥੇ ਇਸ ਫਾਸਟ ਫੂਡ ਨੇ ਉਨ੍ਹਾਂ ਨੂੰ ਇਕ ਵੱਖਰੀ ਪਛਾਣ ਦਿੱਤੀ ਹੈ, ਉੱਥੇ ਹੀ ਉਨ੍ਹਾਂ ਦੀ ਜ਼ਿੰਦਗੀ 'ਚ ਸਭ ਤੋਂ ਵੱਡਾ ਬਦਲਾਅ ਹੋਇਆ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਦੇ ਵਿਆਹ ਤੋਂ ਨਾਰਾਜ਼ ਸਨ ਪਰ ਹੁਣ ਉਨ੍ਹਾਂ ਦੀ ਨਾਰਾਜ਼ਗੀ ਖ਼ਤਮ ਹੋ ਗਈ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News