ਮਾਂ ਨੇ 6 ਮਹੀਨਿਆਂ ਦੀ ਬੱਚੀ ਨੂੰ ਛੱਤ ਤੋਂ ਸੁੱਟਿਆ, ਮੌਕੇ 'ਤੇ ਮੌਤ
Sunday, Nov 03, 2019 - 10:36 AM (IST)

ਗੁਰਦਾਸਪੁਰ (ਵਿਨੋਦ) : ਇਕ ਔਰਤ ਨੇ ਆਪਣੇ ਪਤੀ ਨਾਲ ਹੋਏ ਝਗੜੇ ਤੋਂ ਬਾਅਦ ਗੁੱਸੇ |'ਚ ਆਪਣੀ 6 ਮਹੀਨਿਆਂ ਦੀ ਬੱਚੀ ਨੂੰ ਦੂਸਰੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਇਸ ਦੌਰਾਨ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸਰਹੱਦ ਪਾਰ ਸੂਤਰਾਂ ਅਨੁਸਾਰ ਪੁਲਸ ਨੇ ਬੱਚੀ ਨੂੰ ਛੱਤ ਤੋਂ ਹੇਠਾਂ ਸੁੱਟਣ ਵਾਲੀ ਮਾਂ ਸ਼ਾਇਰਾ ਨਿਵਾਸੀ ਲਾਹੌਰ ਨੂੰ ਹਿਰਾਸਤ 'ਚ ਲੈ ਲਿਆ ਹੈ। ਸ਼ਾਇਰਾ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਸ ਦਾ ਵਿਆਹ ਲਗਭਗ ਢਾਈ ਸਾਲ ਪਹਿਲਾਂ ਅਬਬਾਸ ਅਲੀ ਨਾਲ ਹੋਇਆ ਸੀ। ਅਬਬਾਸ ਪੁੱਤਰ ਦੀ ਚਾਹਤ ਰੱਖਦਾ ਸੀ, ਜਦਕਿ ਉਸ ਦੇ ਘਰ ਲੜਕੀ ਨੇ ਜਨਮ ਲਿਆ। ਜਦੋਂ ਤੋਂ ਲੜਕੀ ਫਾਤਿਮਾ ਨੇ ਜਨਮ ਲਿਆ ਸੀ, ਉਦੋਂ ਤੋਂ ਹੀ ਅਬਬਾਸ ਅਲੀ ਬਿਨਾਂ ਕਾਰਣ ਝਗੜਾ ਕਰਦਾ ਰਹਿੰਦਾ ਸੀ ਅਤੇ ਲੜਕੀ ਦੇ ਪੈਦਾ ਹੋਣ ਸੰਬੰਧੀ ਤਾਹਨੇ ਦਿੰਦਾ ਸੀ, ਜਿਸ ਕਰ ਕੇ ਗੁੱਸੇ 'ਚ ਆ ਕੇ ਉਸ ਨੇ ਇਹ ਕਦਮ ਚੁੱਕਿਆ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬੱਚੀ ਨੂੰ ਛੱਤ ਤੋਂ ਸੁੱਟਣ ਵਿਚ ਕਿਤੇ ਅਬਬਾਸ ਅਲੀ ਦਾ ਹੱਥ ਤਾਂ ਨਹੀਂ ਹੈ।