ਨਹਿਰ 'ਚ ਜੀਪ ਡਿੱਗਣ ਕਾਰਨ ਇਕ ਦੀ ਮੌਤ
Sunday, Jun 17, 2018 - 04:30 PM (IST)
ਗੁਰਦਾਸਪੁਰ (ਵਿਨੋਦ) : ਨਹਿਰ 'ਚ ਜੀਪ ਡਿੱਗਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬਟਾਲੇ ਨੇੜੇ ਇਕ ਡੇਅਰੀ ਦੇ ਕਰਿੰਦੇ ਬਲੈਰੋ ਗੱਡੀ 'ਤੇ ਪਨੀਰ ਲੋਡ ਕਰਕੇ ਜਲੰਧਰ ਜਾ ਰਹੇ ਸਨ। ਐਤਵਾਰ ਸਵੇਰੇ 5.30 ਦੇ ਕਰੀਬ ਜਦੋ ਇਹ ਜੀਪ ਤੁਗਲਵਾਲ ਨਹਿਰ ਦੇ ਪੁੱਲ ਕੋਲ ਪਹੁੰਚੀ ਤਾਂ ਅਚਾਨਕ ਜੀਪ ਅਪਰਬਾਰੀ ਨਹਿਰ 'ਚ ਜਾ ਡਿੱਗੀ। ਜਿਸ ਤੋਂ ਬਾਅਦ ਜੀਪ 'ਚ ਸਵਾਰ ਡੇਅਰੀ ਦਾ ਕਰਿੰਦਾ ਰਮੇਸ਼ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਜਹਾਂਗੀਰ ਜ਼ਿਲਾ ਅੰਮ੍ਰਿਤਸਰ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ ਅਤੇ ਚਾਲਕ ਮੱਖਣ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਬਟਾਲਾ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੇ ਤੁਗਲਵਾਲ ਪੁਲਸ ਚੌਂਕੀ ਦੇ ਇੰਚਾਰਜ ਮੇਜਰ ਸਿੰਘ ਨੇ ਪੁਲਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਮ੍ਰਿਤਕ ਰਮੇਸ਼ ਅਤੇ ਜੀਪ ਨੂੰ ਨਹਿਰ 'ਚੋਂ ਬਾਹਰ ਕੱਢਿਆ। ਜੀਪ ਚਾਲਕ ਨੇ ਦੱਸਿਆ ਕਿ ਜੀਪ ਦੇ ਸਟੇਰਿੰਗ 'ਚ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਮੌਕੇ ਸਥਾਨਕ ਲੋਕਾਂ ਮਾਸਟਰ ਮਨਜਿੰਦਰ ਸਾਹਬੀ, ਹਰਦੀਪ ਸਿੰਘ, ਕਸ਼ਮੀਰ ਸਿੰਘ, ਬਲਜੀਤ ਸਿੰਘ ਨੇ ਦੱਸਿਆ ਕਿ ਇਸ ਪੁਲ ਦੀ ਰੇਲਿੰਗ ਬਹੁਤ ਲੰਮੇ ਸਮੇ ਤੋਂ ਟੁੱਟੀ ਹੋਈ ਸੀ ਪਰ ਲੋਕ ਨਿਰਮਾਣ ਵਿਭਾਗ ਨੂੰ ਜਾਣੂ ਕਰਵਾਉਣ 'ਤੇ ਵੀ ਇਸ ਪੁੱਲ ਦੀ ਰੇਲਿੰਗ ਨਹੀਂ ਬਦਲੀ ਗਈ। ਉਨ੍ਹਾਂ ਕਿਹਾ ਜੇਕਰ ਇਹ ਰੇਲਿੰਗ ਮਜ਼ਬੂਤ ਹੁੰਦੀ ਤਾਂ ਇਹ ਹਾਦਸਾ ਟਲ ਸਕਦਾ ਸੀ।
ਇਸ ਸਬੰਧੀ ਜਦੋਂ ਲੋਕ ਨਿਰਮਾਣ ਦੇ ਅਧਿਕਾਰੀ ਐਕਸੀਅਨ ਹਰਜੋਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਰੇਲਿੰਗ ਨੂੰ ਬਦਲਣ ਲਈ ਵਿਭਾਗ ਨੂੰ ਕਾਫੀ ਸਮਾਂ ਪਹਿਲਾਂ ਲਿਖਿਆ ਗਿਆ ਸੀ ਪਰ ਵਿਭਾਗ ਦੇ ਮਾਲੀ ਫੰਡ ਨਾ ਆਉਣ ਕਾਰਨ ਇਹ ਕੰਮ ਅਧੂਰਾ ਹੈ ਪਰ ਫਿਰ ਵੀ ਉਹ ਨਿੱਜੀ ਯਤਨਾਂ ਨਾਲ ਇਸ ਪੁੱਲ ਦੀ ਰੇਲਿੰਗ ਨੂੰ ਬਦਲਣ ਲਈ ਜ਼ੋਰ ਪਾਉਣਗੇ।
