ਜਾਖੜ ਜਿਨ੍ਹੀਂ ਪੈਰੀਂ ਗੁਰਦਾਸਪੁਰ ਆਏ, ਉਨ੍ਹੀਂ ਪੈਰੀਂ ਅਬੋਹਰ ਭੇਜ ਦਿਓ : ਸਲਾਰੀਆ (ਵੀਡੀਓ)

Friday, Sep 29, 2017 - 07:18 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਗੁਰਦਾਸਪੁਰ ਜ਼ਿਮਨੀ ਚੋਣਾਂ ਲਈ ਮੈਦਾਨ 'ਚ ਉਤਰੇ ਭਾਜਪਾ ਉਮੀਦਵਾਰ ਸਵਰਣ ਸਲਾਰੀਆ ਨੇ ਸ਼ੁੱਕਰਵਾਰ ਨੂੰ ਜ਼ਿਲਾ ਪਠਾਨਕੋਟ ਦੇ ਹਲਕਾ ਭੋਆ 'ਚ ਆਪਣਾ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਕਦੇ ਵੀ ਗੁਰਦਾਸਪੁਰ ਦੀ ਸੀਟ ਨਹੀਂ ਜਿੱਤ ਸਕਦੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿਨ੍ਹੀਂ ਪੈਰੀਂ ਅਬੋਹਰ ਤੋਂ ਆਏ ਹਨ, ਉਨ੍ਹਾਂ ਨੂੰ ਉਨ੍ਹੀਂ ਪੈਰੀਂ ਹੀ ਵਾਪਸ ਭੇਜ ਦਿਓ।
ਸਲਾਰੀਆ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਨੂੰ ਕੋਈ ਬਾਹਰਲਾ ਵਿਅਕਤੀ ਨਹੀਂ ਸਗੋਂ ਗੁਰਦਾਸਪੁਰ ਦਾ ਵਿਅਕਤੀ ਹੀ ਚਾਹੀਦਾ ਹੈ, ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਭਾਜਪਾ ਨੂੰ ਵੋਟ ਪਾਉਣ ਦਾ ਮਨ ਬਣਾ ਲਿਆ ਹੈ ਅਤੇ ਇਸ ਦਾ ਜਵਾਬ ਗੁਰਦਾਸਪੁਰ ਦੀ ਜਨਤਾ ਚੋਣਾਂ ਵਾਲੇ ਦਿਨ ਦੇਵੇਗੀ।


Related News