ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ

Wednesday, Sep 15, 2021 - 04:08 PM (IST)

ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ

ਗੁਰਦਾਸਪੁਰ (ਹਰਮਨ) - ਪਿਆਰ ਕਰਨਾ ਤਾਂ ਸੌਖਾ ਹੁੰਦਾ ਹੈ ਪਰ ਹਰ ਕਿਸੇ ਦਾ ਪਿਆਰ ਪ੍ਰਵਾਨ ਚੜ੍ਹੇ, ਇਹ ਜ਼ਰੂਰੀ ਨਹੀਂ ਹੁੰਦਾ। ਖ਼ਾਸ ਕਰਕੇ ਜੇਕਰ ਪਿਆਰ ਕਿਸੇ ਗੁਆਂਢੀ ਦੇਸ਼ ਪਾਕਿ ਦੀ ਕੁੜੀ ਜਾਂ ਕਿਸੇ ਮੁੰਡੇ ਨਾਲ ਹੋਇਆ ਹੋਵੇ। ਅਜਿਹਾ ਹੀ ਕੁਝ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਰਹਿਣ ਵਾਲੇ ਅਮਿਤ ਸ਼ਰਮਾ ਦੇ ਨਾਲ। ਨੌਜਵਾਨ ਨੇ ਪਾਕਿਸਤਾਨੀ ਮੁਟਿਆਰ ਨਾਲ ਵਿਆਹ ਕਰਵਾ ਲਿਆ ਹੈ, ਜਿਸ ਮਗਰੋਂ ਪੂਰੇ ਇਲਾਕੇ 'ਚ ਇਹ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਦੇ ਜਰੀਏ ਅਮਿਤ ਸ਼ਰਮਾ ਦਾ ਪਾਕਿ ਵਿੱਚ ਪਿਆਰ ਪ੍ਰਵਾਨ ਚੜ੍ਹ ਰਿਹਾ ਸੀ ਅਤੇ ਹੁਣ ਅਮਿਤ ਦਾ ਵਿਆਹ ਪਕਿ ਵਿੱਚ ਉਨ੍ਹਾਂ ਦੇ ਪਿਆਰ ਨਾਲ ਅਗਸਤ ਵਿੱਚ ਹੋਣਾ ਮੁਮਕਿਨ ਹੋਇਆ ਹੈ। ਭਾਰਤ ਦੀ ਸਰਕਾਰ ਵਲੋਂ ਪਾਕਿਸਤਾਨ ਅੰਬੈਸੀ ਨੂੰ ਈਮੇਲ ਦੇ ਜਰਿਏ ਸੂਚਿਤ ਕੀਤਾ ਗਿਆ ਹੈ ਕਿ ਪਾਕਿਸਤਾਨ ਵਿੱਚ ਰਹਿਣ ਵਾਲੀ ਸੁਮਨ ਸ਼ਰਮਾ ਅਤੇ ਉਸਦੇ ਪਰਿਵਾਰ ਨੂੰ ਭਾਰਤੀ ਵੀਜੇ ਦੀ ਪ੍ਰਵਾਨਗੀ ਦੇ ਦਿੱਤੀ ਜਾਵੇ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਦੋ ਧਿਰਾਂ ’ਚ ਹੋਈ ਖ਼ੂਨੀ ਤਕਰਾਰ, ਜਨਾਨੀ ਨਾਲ ਵੀ ਕੀਤੀ ਬਦਸਲੂਕੀ (ਤਸਵੀਰਾਂ)

ਜਗਬਾਣੀ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਅਮਿਤ ਸ਼ਰਮਾ ਨੇ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਉਹ ਫੇਸਬੁੱਕ ’ਤੇ ਕੁਝ ਪੇਜ ਦੇਖ ਰਿਹਾ ਸੀ। ਉਸਦਾ ਧਿਆਨ ਪਾਕਿਸਤਾਨੀ ਹਿੰਦੂ ਕਮਿਊਨਿਟੀ ਪੇਜ ’ਤੇ ਪਿਆ। ਉਸ ਪੇਜ ’ਤੇ ਜਨਮਆਸ਼ਟਮੀ ਦੇ ਫੋਟੋਜ਼ ਸਨ। ਇਸ ਦੌਰਾਨ ਉਸਨੇ ਕੁਝ ਫੋਟੋਜ਼ ’ਤੇ ਕੁਮੈਂਟ ਕੀਤੇ। ਇਸ ਦੌਰਾਨ ਪਾਕਿਸਤਾਨ ਦੇ ਕਰਾਚੀ ਸ਼ਹਿਰ ਰਣਛੋਰ ਦੀ ਰਹਿਣ ਵਾਲੀ ਸੁਮਨ ਸ਼ਰਮਾ ਨੇ ਵੀ ਕੁਮੈਂਟ ਕਰ ਦਿੱਤਾ ਅਤੇ ਫਿਰ ਉਨ੍ਹਾਂ ਦੀ ਕੁਝ ਮਹੀਨੇ ਗਲਬਾਤ ਚਲਦੀ ਰਹੀ। ਫਿਰ ਵਿਆਹ ਦੀ ਗੱਲਬਾਤ ਜਦੋਂ ਹੋਈ ਤਾਂ ਸੁਮਨ ਨੇ ਹਾਂ ਕਰ ਦਿੱਤੀ। ਉਸ ਤੋਂ ਬਾਅਦ ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ।

ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ

ਉਸ ਨੇ ਦੱਸਿਆ ਕਿ ਪਰਿਵਾਰ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਵੱਡਾ ਝਟਕਾ ਲਗਾ। ਮੈਂ ਉਨ੍ਹਾਂ ਦੀ ਗੱਲ ਸੁਮਨ ਨਾਲ ਅਤੇ ਉਸਦੇ ਪਰਿਵਾਰ ਨਾਲ ਕਰਵਾਈ, ਜਿਸ ਤੋਂ ਬਾਅਦ ਪਰਿਵਾਰ ਮਨ ਗਿਆ। ਉਸ ਨੇ ਦੱਸਿਆ ਕਿ ਜਦੋਂ ਵੀਜੇ ਦਾ ਪ੍ਰੋਸੈਸ ਚਲਾਇਆ ਗਿਆ, ਤਾਂ ਕੁਝ ਜੀਓ ਅਫ਼ਸਰਾਂ ਨੇ ਮਨਾ ਕਰ ਦਿੱਤਾ ਅਤੇ ਬਾਅਦ ਵਿੱਚ ਕੁਝ ਇਕ ਡਾਕਟਰ ਨੇ ਕਾਗਜ਼ਾਂ ’ਤੇ ਸਾਈਨ ਕਰ ਦਿੱਤੇ, ਜਿਸ ਨਾਲ ਵੀਜੇ ਦਾ ਪ੍ਰੋਸੈਸ ਚਲ ਪਿਆ। ਫਿਰ ਸੁਮਨ ਅਤੇ ਉਸਦੇ ਪਰਿਵਾਰ ਨੂੰ ਭਾਰਤ ਦੀ ਅੰਬੈਸੀ ਵੱਲੋਂ ਵੀਜ਼ਾ ਮਿਲ ਗਿਆ ਅਤੇ ਹੁਣ ਸਾਡਾ ਦੋਵਾਂ ਦਾ ਵਿਆਹ ਹੋ ਚੁੱਕਾ ਹੈ। ਮੁੰਡੇ ਦੇ ਪਿਤਾ ਨੇ ਕਿਹਾ ਕਿ ਮੇਰੇ ਪੁੱਤ ਜੇਕਰ ਇਸ ਵਿਆਹ ਤੋਂ ਖ਼ੁਸ਼ ਹੈ ਤਾਂ ਮੈਂ ਵੀ ਖੁਸ਼ ਹਾਂ।

ਪੜ੍ਹੋ ਇਹ ਵੀ ਖ਼ਬਰ - ਰਾਏਕੋਟ : ਆਰਥਿਕ ਤੰਗੀ ਤੋਂ ਪਰੇਸ਼ਾਨ ਵਿਅਕਤੀ ਨੇ ਖ਼ੁਦ ਨੂੰ ਅੱਗ ਲੱਗਾ ਕੀਤੀ ਖੁਦਕੁਸ਼ੀ, ਫੈਲੀ ਸਨਸਨੀ


author

rajwinder kaur

Content Editor

Related News