ਗੁਰਦਾਸਪੁਰ : ਖੇਤਾਂ ਵਿਚੋਂ ਮਿਲੇ ਪਾਕਿਸਤਾਨ ਪੱਖੀ ਨਾਅਰਿਆਂ ਵਾਲੇ ਗੁਬਾਰੇ
Thursday, Aug 15, 2019 - 09:41 PM (IST)

ਕਾਹਨੂੰਵਾਨ-ਗੁਰਦਾਸਪੁਰ ਜਿਲੇ ਦੇ ਪਿੰਡ ਚਿੱਬ ਵਿਖੇ ਇਕ ਕਿਸਾਨ ਦੇ ਖੇਤਾਂ ਵਿਚ ਪਾਕਿਸਤਾਨ ਤੋਂ ਆਏ ਗੁਬਾਰੇ ਮਿਲਣ ਦੀ ਜਾਣਕਾਰੀ ਮਿਲੀ ਹੈ। ਇਸ ਸੰਬੰਧੀ ਥਾਣਾ ਕਾਹਨੂੰਵਾਨ ਦੀ ਪੁਲਸ ਨੇ ਦੱਸਿਆ ਕਿ ਪਿੰਡ ਚਿੱਬ ਦੇ ਇਕ ਕਿਸਾਨ ਦੇ ਖੇਤਾਂ ਵਿਚੋਂ ਹਰੇ-ਚਿੱਟੇ ਰੰਗ ਦੇ ਗੁਬਾਰੇ ਮਿਲੇ ਹਨ, ਜਿਨ੍ਹਾਂ ਉਤੇ ਪਾਕਿਸਤਾਨ ਪੱਖੀ ਨਾਅਰੇ ਅਤੇ ਦਿਲ ਤੇ ਪਾਕਿਸਤਾਨੀ ਝੰਡੇ ਦੀਆਂ ਤਸਵੀਰਾਂ ਛਪੀਆਂ ਹੋਈਆਂ ਹਨ। ਪਿੰਡ ਚਿੱਬ ਦਾ ਕਿਸਾਨ ਕਰਨੈਲ ਸਿੰਘ ਜਦ ਸਵੇਰੇ ਆਪਣੇ ਖੇਤਾਂ ਵਿਚ ਗਿਆ ਤਾਂ ਉਸਨੇ ਇਹ ਗੁਬਾਰੇ ਉਥੇ ਪਏ ਹੋਏ ਵੇਖੇ ਤੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ।