ਗੁਰਦਾਸਪੁਰ ਹਮਲਾ : ਪੁਲਸ ਵਲੋਂ ਢੇਰ ਕੀਤੇ ਅੱਤਵਾਦੀਆਂ ਦਾ ਪੋਸਟ ਮਾਰਟਮ ਸ਼ੁਰੂ

07/31/2015 3:53:45 PM

ਗੁਰਦਾਸਪੁਰ-ਗੁਰਦਾਸਪੁਰ ''ਚ ਸੋਮਵਾਰ ਨੂੰ ਹੋਏ ਵੱਡੇ ਅੱਤਵਾਦੀ ਹਮਲੇ ਦੌਰਾਨ ਪੁਲਸ ਅਤੇ ਫੌਜ ਵਲੋਂ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਸੀ। ਇਨ੍ਹਾਂ ਅੱਤਵਾਦੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਸ਼ੁਰੂ ਹੋ ਚੁੱਕਾ ਹੈ।  ਤਿੰਨਾਂ ਦਾ ਪੋਸਟਮਾਰਟਮ ਕਰਨ ਲਈ 9 ਡਾਕਟਰਾਂ ਦੀਆਂ 3 ਟੀਮਾਂ ਬਣਾਈਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ''ਚ 27 ਜੁਲਾਈ ਨੂੰ ਦੀਨਾਨਗਰ ਥਾਣੇ ''ਚ ਵੱਡਾ ਅੱਤਵਾਦੀ ਹਮਲਾ ਹੋਇਆ ਸੀ, ਜਿਸ ਦੌਰਾਨ ਪੁਲਸ ਜਵਾਨਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੰਜਾਬ ਪੁਲਸ ਅਤੇ ਫੌਜ ਦੇ ਜਵਾਨਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰਕੇ ਵੱਡੀ ਸਫਲਤਾ ਹਾਸਲ ਕਰ ਲਈ ਸੀ।
 

Babita Marhas

News Editor

Related News