ਗੁਰਦਾਸਪੁਰ-ਅੰਮ੍ਰਿਤਸਰ ਹਾਈਵੇ ’ਤੇ ਟਾਇਰ ਫੱਟਣ ਕਾਰਨ ਟਰੱਕ ਨਾਲ ਟਕਰਾਈ ਕਾਰ, ਇਕ ਦੀ ਮੌਤ
Thursday, Aug 26, 2021 - 11:10 PM (IST)
ਗੁਰਦਾਸਪੁਰ(ਹਰਮਨ)- ਗੁਰਦਾਸਪੁਰ-ਅੰਮ੍ਰਿਤਸਰ ਹਾਈਵੇ ’ਤੇ ਇਕ ਕਾਰ ਦਾ ਟਾਇਰ ਫੱਟਣ ਕਾਰਨ ਕਾਰ ਬੇਕਾਬੂ ਹੋ ਕੇ ਟਰੱਕ ਨਾਲ ਟਕਰਾ ਗਈ, ਜਿਸ ਦੌਰਾਨ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਕਾਰ ’ਚ ਬਜ਼ੁਰਗ ਮਹਿਲਾ ਸਮੇਤ 2 ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਕੈਬਨਿਟ ਨੇ ਚੋਟੀ ਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਰਾਹ ਕੀਤਾ ਪੱਧਰਾ
ਇਕੱਤਰ ਕੀਤੀ ਜਾਣਕਾਰੀ ਮੁਤਾਬਕ ਗੁਰਕਰਨ ਸਿੰਘ ਅਰੋੜਾ (28) ਪੁੱਤਰ ਦਵਿੰਦਰ ਸਿੰਘ ਅਰੋੜਾ (ਪੱਪੀ) ਵਾਸੀ ਗੁਰਦਾਸਪੁਰ ਆਪਣੇ ਮਾਮੇ ਅਤੇ ਨਾਨੀ ਨਾਲ ਅੰਮ੍ਰਿਤਸਰ ਤੋਂ ਗੁਰਦਾਸਪੁਰ ਆਪਣੀ ਕਾਰ ਈਕੋ ਸਪੋਰਟਸ ਨੰਬਰ ਪੀਬੀ 06-ਏਡੀ-0011 ’ਤੇ ਸਵਾਰ ਹੋ ਕੇ ਗੁਰਦਾਸਪੁਰ ਆ ਰਿਹਾ ਸੀ। ਜਦੋਂ ਉਹ ਨੌਸ਼ਹਿਰੇ ਨੇੜੇ ਪਹੁੰਚਿਆਂ ਤਾਂ ਉਸ ਦੀ ਕਾਰ ਦਾ ਟਾਇਰ ਫੱਟ ਗਿਆ ਅਤੇ ਸੰਤੁਲਨ ਵਿਗੜਨ ਕਾਰਨ ਕਾਰ ਟਰੱਕ ਨੰਬਰ ਪੀਬੀ06-ਏਵੀ-9295 ਨਾਲ ਟਕਰਾ ਗਈ। ਟੱਕਰ ਏਨੀ ਖਤਰਨਾਕ ਸੀ ਕਿ ਗੁਰਕਰਨ ਸਿੰਘ ਅਰੋੜਾ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਉਸ ਦੇ ਮਾਮਾ ਅਤੇ ਨਾਨੀ ਵੀ ਗੰਭੀਰ ’ਚ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਇਸ ਟੱਕਰ ’ਚ ਵੱਜਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਟਰੱਕ ਚਾਲਕ ਮੌਕੇ ’ਤੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ‘ਆਪ’ ਆਗੂ ਦੇ ਟਵੀਟ ਮਗਰੋਂ ਭਖੀ ਸਿਆਸਤ, ਕਿਹਾ- ਸੋਨੂੰ ਸੂਦ ਦੀ ਭੈਣ ਮੋਗਾ ਤੋਂ ਹੋ ਸਕਦੀ ਹੈ ਉਮੀਦਵਾਰ
ਇਹ ਵੀ ਦੱਸਣਯੋਗ ਹੈ ਕਿ ਗੁਰਕਰਨ ਸਿੰਘ ਅਰੋੜਾ ਗੁਰਦਾਸਪੁਰ ਦੇ ਬਾਟਾ ਚੌਕ ’ਚ ਕੱਪੜੇ ਦੇ ਉਘੇ ਕਾਰਬਾਰੀ ਦਵਿੰਦਰ ਸਿੰਘ ਪੱਪੀ ਦਾ ਇਕੌਲਤਾ ਪੁੱਤਰ ਸੀ। ਅੱਜ ਇਸ ਨੌਜਵਾਨ ਦੀ ਹੋਈ ਮੌਤ ਕਾਰਨ ਮਾਨਵ ਕਰਮ ਮਿਸ਼ਨ, ਵਪਾਰ ਮੰਡਲ ਗੁਰਦਾਸਪੁਰ, ਗੁਰਦਾਸਪੁਰ ਡਿਸਟਰੀਬ੍ਰਿਉਟਰ ਵੈੱਲਫੇਅਰ ਐਸੋਸੀਏਸ਼ਨ, ਸਮਾਨਤਾ ਮੰਚ, ਸਰਾਫਾ ਯੂਨੀਅਨ, ਰੈਡੀਮੇਡ ਯੂਨੀਅਨ, ਚੈਂਬਰ ਆਫ ਕਾਮਰਸ ਗੁਰਦਾਸਪੁਰ ਸਮੇਤ ਸਮੂਹ ਵਾਪਰ ਮੰਡਲ ਨਾਲ ਸਬੰਧਿਤ ਜਥੇਬੰਦੀਆਂ ’ਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ ।