ਚਮਤਕਾਰ : 25 ਸਾਲ ਦੀ ਫਰਿਆਦ, 2 ਘੰਟੇ 'ਚ ਮਿਲੀ ਔਲਾਦ

01/30/2020 1:07:08 PM

ਗੁਰਦਾਸਪੁਰ : ਪਰਮਜੀਤ ਕੌਰ 25 ਸਾਲ ਤੋਂ ਔਲਾਦ ਲਈ ਮੰਦਰ, ਮਸਜਿਦ, ਗੁਰਦੁਆਰਿਆਂ 'ਚ ਫਰਿਆਦ ਕਰਦੀ ਰਹੀ। ਹਸਪਤਾਲਾਂ 'ਚ ਵੀ ਕਈ ਵਾਰ ਜਾਂਚ ਕਰਵਾਈ ਪਰ ਉਸ ਦੀ ਝੋਲੀ ਨਹੀਂ ਭਰੀ। 48 ਸਾਲ ਦੀ ਉਮਰ 'ਚ ਪਰਮਜੀਤ ਤੇ ਉਸਦੇ ਪਤੀ ਨੇ ਔਲਾਦ ਦੀ ਉਮੀਦ ਛੱਡ ਦਿੱਤੀ ਪਰ ਹੁਣ ਅਜਿਹਾ ਚਮਤਕਾਰ ਹੋਇਆ ਕਿ ਹਰ ਕੋਈ ਹੈਰਾਨ ਰਹਿ ਗਿਆ। ਮੰਗਲਵਾਰ ਸਵੇਰੇ ਪਰਮਜੀਤ ਦਾ ਕਬਜ਼ ਕਾਰਨ ਪੇਟ ਭਾਰੀ ਹੋਣ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਗਈ। ਜਾਂਚ ਦੌਰਾਨ ਡਾਕਟਰ ਨੇ ਦੱਸਿਆ ਕਿ ਉਹ 9 ਮਹੀਨੇ ਦਾ ਗਰਭਵਤੀ ਹੈ ਤੇ ਕਦੀ ਵੀ ਬੱਚੇ ਨੂੰ ਜਨਮ ਦੇ ਸਕਦੀ ਹੈ। ਗੁਰਦਾਸਪੁਰ ਦੇ ਬੱਬਰ ਹਸਪਤਾਲ 'ਚ ਦੋ ਘੰਟੇ ਬਾਅਦ ਆਪਰੇਸ਼ਨ ਦੌਰਾਨ ਪਰਮਜੀਤ ਨੇ ਬੇਟੇ ਨੂੰ ਜਨਮ ਦਿੱਤਾ। ਮਾਂ ਅਤੇ ਬੇਟਾ ਦੋਵੇਂ ਤੰਦਰੁਸਤ ਹਨ।

ਹੈਰਾਨ ਕਰਨ ਵਾਲਾ ਇਹ ਮਾਮਲਾ ਗੁਰਦਾਸਪੁਰ ਜ਼ਿਲੇ ਦੇ ਪਿੰਡ ਮੇਖਾ ਦਾ ਹੈ। ਮਹਿਲਾ ਡਾਕਟਰ ਅਨਨਿਆ ਬੱਬਰ ਨੇ ਦੱਸਿਆ ਕਿ ਪਰਮਜੀਤ ਕੌਰ ਆਪਣੀ ਮਾਂ ਨਾਲ ਸੋਮਵਾਰ ਨੂੰ ਓ.ਪੀ.ਡੀ. 'ਚ ਉਸ ਕੋਲ ਜਾਂਚ ਲਈ ਆਈ ਸੀ। ਪਰਮਜੀਤ ਪਿਛਲੇ ਕੁਝ ਮਹੀਨੇ ਤੋਂ ਕਬਜ਼ ਕਾਰਨ ਪੇਟ ਫੁੱਲਣ ਦੀ ਸ਼ਿਕਾਇਤ ਕਰ ਰਹੀ ਸੀ। ਉਸ ਨੇ ਦੱਸਿਆ ਕਿ ਕੁਝ ਮਹੀਨੇ ਮਾਹਵਾਰੀ ਵੀ ਨਹੀਂ ਆ ਰਹੀ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਉਹ 9 ਮਹੀਨੇ ਦੀ ਗਰਭਵਤੀ ਹੈ। ਦੋ ਘੰਟੇ ਬਾਅਦ ਆਪਰਸ਼ੇਨ ਨਾਲ ਉਸ ਨੇ ਬੇਟੇ ਨੂੰ ਜਨਮ ਦਿੱਤਾ। ਉਸ ਦਾ ਡਿਲੀਵਰੀ ਦਾ ਸਮਾਂ ਪੂਰਾ ਹੋ ਚੁੱਕਾ ਹੈ। ਉਹ ਖੁਦ ਹੈਰਾਨ ਸੀ ਕਿ ਉਸ ਨੂੰ ਇਸ ਬਾਰੇ ਨਹੀਂ ਪਤਾ ਲੱਗ ਸਕਿਆ ਕਿ ਉਹ ਗਰਭਵਤੀ ਹੈ। ਡਾਕਟਰ ਨੇ ਕਿਹਾ ਪਰਮਜੀਤ ਦੀ ਜਲਦ ਹੀ ਮਨੋਵਿਗਿਆਨੀ ਜਾਂਚ ਕਰਵਾਈ ਜਾਵੇਗੀ।

ਇਸ ਸਬੰਧੀ ਪਰਮਜੀਤ ਕੌਰ ਨੇ ਦੱਸਿਆ ਕਿ ਡਾਕਟਰ ਨੇ ਜਦੋਂ ਉਸ ਦੇ ਕੁੱਖ 'ਚ 9 ਮਹੀਨੇ ਦਾ ਬੱਚਾ ਹੋਣ ਦਾ ਦੱਸਿਆ ਤਾਂ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ। ਪਤੀ ਬਿਕਰਜੀਤ ਸਿੰਘ ਨੂੰ ਫੋਨ ਕਰਕੇ ਦੱਸਿਆ ਤਾਂ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ ਹਨ।    


Baljeet Kaur

Content Editor

Related News