ਐਜੂਕੇਸ਼ਨ ਵਰਲਡ ’ਚ ਕਰੈਸ਼ ਕੋਰਸਾਂ ’ਚ ਦਾਖਲਾ ਜਾਰੀ

04/18/2019 4:23:15 AM

ਗੁਰਦਾਸਪੁਰ (ਵਿਨੋਦ, ਬੀ. ਐੱਨ.-659/4)-ਐਜੂਕੇਸ਼ਨ ਵਰਲਡ ਵਿਚ ਨੀਟ, ਬੀ. ਐੱਸ. ਸੀ. ਨਰਸਿੰਗ, ਬੀ. ਐੱਸ. ਸੀ. ਐਗਰੀਕਲਚਰ, ਬੀ. ਵੀ. ਐੱਸ. ਸੀ. ਤੇ ਜਿਪਮਰ ਦੇ ਕਰੈਸ਼ ਕੋਰਸਾਂ ’ਚ ਦਾਖਲਾ ਜਾਰੀ ਹੈ। ਮੈਨੇਜਿੰਗ ਪਾਰਟਨਰ ਸੋਨੀਆ ਸੱਚਰ ਨੇ ਦੱਸਿਆ ਕਿ ਸੰਸਥਾ ਵਿਚ ਉੱਚ-ਯੋਗਤਾ ਪ੍ਰਾਪਤ ਤੇ ਤਜਰਬੇਕਾਰ ਅਧਿਆਪਕਾਂ ਵੱਲੋਂ ਤਿਆਰੀ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਦੇ ਰੈਗੂਲਰ ਟੈਸਟ ਤੇ ਮਾਕ ਟੈਸਟ ਵੀ ਲਏ ਜਾਂਦੇ ਹਨ। ਇਸ ਦੇ ਨਾਲ ਹੀ ਪੁਰਾਣੇ ਪੇਪਰਾਂ ਦੀ ਰਵੀਜ਼ਨ ਵੀ ਕਰਵਾਈ ਜਾਂਦੀ ਹੈ, ਜੋ ਕਿ ਸੰਸਥਾ ਦੇ ਵਿਦਿਆਰਥੀਆ ਦੀ ਸਫਲਤਾ ਦਾ ਰਾਜ ਹਨ। ਸੰਸਥਾ ਵਿਚ 11ਵੀਂ ਤੇ 12ਵੀ ਮੈਡੀਕਲ ਅਤੇ ਨਾਨ ਮੈਡੀਕਲ ਦੇ ਬੈਚਾਂ ’ਚ ਵੀ ਦਾਖਲਾ ਜਾਰੀ ਹੈ। ਜਿਸ ਵਿਚ ਪਹਿਲੇ ਬੈਚ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਫੀਸ ’ਚ ਭਾਰੀ ਛੂਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੰਸਥਾ ਵਿਚ ਪ੍ਰਿੰਸੀਪਲ ਤੇ ਹੈੱਡਮਾਸਟਰ, ਮਾਈ ਭਾਗੋ ਏ. ਐੱਫ. ਪੀ.ਆਈ. ਦੇ ਬੈਚਾਂ ਵਿਚ ਵੀ ਦਾਖਲਾ ਜਾਰੀ ਹੈ।

Related News