ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ : ਇੰਜੀ. ਧਾਲੀਵਾਲ
Thursday, Feb 21, 2019 - 03:48 AM (IST)
ਗੁਰਦਾਸਪੁਰ (ਬੇਰੀ, ਅਸ਼ਵਨੀ)-ਸ਼ਹੀਦ ਦੇਸ਼ ਤੇ ਰਾਸ਼ਟਰ ਦਾ ਸਰਮਾਇਆ ਹੁੰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਟਾਲਾ ਵਿਖੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਭਾਰਤ ਦੀ ਸੁਰੱਖਿਆ ਬਿਊਰੋ ਦੇ ਪ੍ਰਧਾਨ ਇੰਜੀ. ਸੁਖਦੇਵ ਸਿੰਘ ਧਾਲੀਵਾਲ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਭਾਰਤੀ ਸੁਰੱਖਿਆ ਬਲਾਂ ਦੇ ਕਾਫ਼ਲੇ ’ਤੇ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ 44 ਜਵਾਨਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਦਿੰਦਿਆਂ ਕੀਤਾ। ਇੰਜੀ. ਧਾਲੀਵਾਲ ਨੇ ਅੱਤਵਾਦੀ ਹਮਲੇ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਸ਼ਹੀਦ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਵੀ ਧਾਰਨ ਕੀਤਾ। ਇਸ ਮੌਕੇ ਡਾ. ਸਚਿਨ ਸ਼ਰਮਾ ਸ਼ਹਿਰੀ ਪ੍ਰਧਾਨ ਬਟਾਲਾ, ਮਾ. ਰਤਨ ਲਾਲ ਉਪ ਪ੍ਰਧਾਨ, ਬਲਦੇਵ ਸਿੰਘ ਖੁਜਾਲਾ, ਬਲਜਿੰਦਰ ਸੈਣੀ, ਤਰਨਜੀਤ ਸਿੰਘ, ਬਲਕਾਰ ਸਿੰਘ ਚੀਮਾ ਤੇ ਗਗਨਦੀਪ ਆਦਿ ਹਾਜ਼ਰ ਸਨ।