ਵਿਧਾਇਕ ਲਾਡੀ ਨੇ ਹਲਕੇ ਦੀ ਨੁਹਾਰ ਬਦਲਣ ’ਚ ਕੋਈ ਕਸਰ ਨਹੀਂ ਛੱਡੀ : ਅੰਗਰੇਜ਼ ਸਿੰਘ

Monday, Feb 18, 2019 - 04:06 AM (IST)

ਵਿਧਾਇਕ ਲਾਡੀ ਨੇ ਹਲਕੇ ਦੀ ਨੁਹਾਰ ਬਦਲਣ ’ਚ ਕੋਈ ਕਸਰ ਨਹੀਂ ਛੱਡੀ : ਅੰਗਰੇਜ਼ ਸਿੰਘ
ਗੁਰਦਾਸਪੁਰ (ਬਾਬਾ)-ਯੂਥ ਕਾਂਗਰਸੀ ਆਗੂ ਬਲਾਕ ਸੰਮਤੀ ਮੈਂਬਰ ਸਰਪੰਚ ਅੰਗਰੇਜ਼ ਸਿੰਘ ਵਿਠਵਾਂ ਨੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਚੋਣਾਂ ਵੇਲੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਵਿਧਾਇਕ ਬਣਨ ’ਤੇ ਹਲਕੇ ਦੇ ਰੁਕੇ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕਰਵਾਉਣਗੇ ਅਤੇ ਹਲਕੇ ਦੀ ਨੁਹਾਰ ਬਦਲਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਵਿਧਾਇਕ ਲਾਡੀ ਨੇ ਇਸ ਵਾਅਦੇ ਨੂੰ ਇੰਨ-ਬਿੰਨ ਪੂਰਾ ਕਰਕੇ ਹਲਕੇ ਦੇ ਲੋਕਾਂ ਦਾ ਮਨ ਜਿੱਤਿਆ ਹੈ। ਪਿੰਡ ਵਿਠਵਾਂ ਦੇ ਵਿਕਾਸ ਦੀ ਗੱਲ ਕਰਦਿਆਂ ਅੰਗਰੇਜ਼ ਸਿੰਘ ਨੇ ਕਿਹਾ ਕਿ ਲਾਡੀ ਦੀ ਅਗਵਾਈ ਹੇਠ ਪਿਛਲੀਆ ਸਰਕਾਰਾਂ ਦੇ ਅੱਧ-ਵਿਚਾਲੇ ਛੱਡੇ ਵਿਕਾਸ ਕੰਮ ਸਭ ਨੇਪਰੇ ਚਾਡ਼੍ਹੇ ਗਏ। ਹੁਣ ਵਿਕਾਸ ਕਾਰਜਾਂ ਵਾਸਤੇ ਆਉਣ ਵਾਲੀਆਂ ਨਵੀਆਂ ਗ੍ਰਾਂਟਾਂ ਨਾਲ ਪਿੰਡ ਦੇ ਵਿਕਾਸ ਕਾਰਜਾਂ ਦੀਆਂ ਹਨੇਰੀਆਂ ਲਿਆਂਦੀਆਂ ਜਾਣਗੀਆਂ। ਇਸ ਮੌਕੇ ਸਰਪੰਚ ਗੁਰਜੰਟ ਸਿੰਘ, ਸਰਪੰਚ ਸਰਬਜੀਤ ਸਿੰਘ, ਸੈਕਟਰੀ ਤਰਸੇਮ ਸਿੰਘ, ਮੈਂਬਰ ਲਖਵਿੰਦਰ ਸਿੰਘ, ਸਰਪੰਚ ਅਵਤਾਰ ਸਿੰਘ ਵਰਿਆਂ ਹਾਜ਼ਰ ਸਨ।

Related News