ਦੋ ਮੋਟਰਸਾਈਕਲਾਂ ਦੀ ਟੱਕਰ ’ਚ 1 ਮੋਟਰਸਾਈਕਲ ਸਵਾਰ ਦੀ ਮੌਤ
Saturday, Feb 01, 2025 - 06:14 PM (IST)
ਗੁਰਦਾਸਪੁਰ (ਹਰਮਨ)-ਥਾਣਾ ਕਾਹਨੂੰਵਾਨ ਦੀ ਪੁਲਸ ਨੇ ਦੋ ਮੋਟਰਸਾਈਕਲਾਂ ਦੀ ਟੱਕਰ ’ਚ ਇਕ ਮੋਟਰਸਾਈਕਲ ਸਵਾਰ ਦੀ ਹੋਈ ਮੌਤ ਦੇ ਮਾਮਲੇ ਵਿਚ ਪੁਲਸ ਨੇ ਅਣਪਛਾਤੇ ਮੋਟਰਸਾਈਕਲ ਸਵਾਰ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਤਿੰਦਰ ਮਸੀਹ ਪੁੱਤਰ ਇਕਬਾਲ ਮਸੀਹ ਵਾਸੀ ਕ੍ਰਿਸ਼ਚਨ ਮੁਹੱਲਾ ਕਾਹਨੂੰਵਾਨ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਰਾਹੁਲ ਮਸੀਹ ਉਮਰ 30 ਸਾਲ 30.01.2025 ਪਿੰਡ ਵੜੈਚ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਪਣੇ ਮੋਟਰ ਸਾਇਕਲ ਨੰਬਰੀ ਪੀਬੀ18-ਐਸ-1957 ’ਤੇ ਸਵਾਰ ਹੋ ਕੇ ਕਾਹਨੂੰਵਾਨ ਨੂੰ ਆ ਰਿਹਾ ਸੀ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਪੁਆਏ ਵੈਣ, ਇੱਟਾਂ ਵਾਲੀ ਟਰਾਲੀ ਨੇ ਪਤੀ-ਪਤਨੀ ਨੂੰ ਦਰੜਿਆ, ਮੌਕੇ 'ਤੇ ਦੋਵਾਂ ਦੀ ਮੌਤ
ਜਦੋਂ ਉਹ ਨੇੜੇ ਆਈ.ਟੀ.ਆਈ. ਨੈਨੇਕੋਟ ਪਹੁੰਚਿਆ ਤਾਂ ਗੁਰਦਾਸਪੁਰ ਸਾਈਡ ਤੋ ਆ ਰਹੇ ਇਕ ਮੋਟਰਸਾਈਕਲ ਦੀ ਉਸ ਦੇ ਭਰਾ ਦੇ ਮੋਟਰਸਾਇਕਲ ਵਿਚ ਟੱਕਰ ਹੋ ਗਈ । ਟੱਕਰ ਹੋਣ ਨਾਲ ਉਸ ਦਾ ਭਰਾ ਸੜਕ ’ਤੇ ਡਿੱਗ ਗਿਆ ਅਤੇ ਰਾਹੁਲ ਮਸੀਹ ਦੀ ਮੌਕੇ ’ਤੇ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਅਣਪਛਾਤੇ ਮੋਟਰਸਾਈਕਲ ਸਵਾਰ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8