ਇਨਰਵੀਲ੍ਹ ਡਿਸਟ੍ਰਿਕਟ-307 ਕਲੱਬ ਨੇ ਸ਼ਹਿਰ ’ਚ ‘ਉਦੇਸ਼ ਕਾਰ’ ਰੈਲੀ ਕੱਢੀ
Tuesday, Feb 04, 2025 - 01:28 PM (IST)
ਗੁਰਦਾਸਪੁਰ (ਹਰਮਨ, ਵਿਨੋਦ)- ਇਨਰਵੀਲ੍ਹ ਡਿਸਟ੍ਰਿਕਟ 307 ਕਲੱਬ ਵੱਲੋਂ ਗੁਰਦਾਸਪੁਰ ਸ਼ਹਿਰ ’ਚ ਵਿਸ਼ੇਸ਼ ‘ਉਦੇਸ਼ ਕਾਰ’ ਰੈਲੀ ਕੱਢੀ ਗਈ। ਇਸ ਕਾਰ ਰੈਲੀ ਦਾ ਮੰਤਵ ਸਰਵਾਈਕਲ ਕੈਂਸਰ ਦੀ ਬੀਮਾਰੀ ਪ੍ਰਤੀ ਜਾਗਰੂਕਤਾ, ਅਮਨ-ਸ਼ਾਂਤੀ ਨੂੰ ਪ੍ਰੋਤਸਾਹਨ ਕਰਨਾ ਅਤੇ ਔਰਤਾਂ ਦੇ ਖ਼ਿਲਾਫ਼ ਹਿੰਸਾ ਨੂੰ ਰੋਕਣਾ ਦਾ ਸੁਨੇਹਾ ਦੇਣਾ ਸੀ। ਇਸ ਕਾਰ ਰੈਲੀ ’ਚ 50 ਤੋਂ ਵੱਧ ਕਾਰਾਂ ਨੇ ਭਾਗ ਲਿਆ ਅਤੇ ਇਨਰਵੀਲ੍ਹ ਡਿਸਟ੍ਰਿਕਟ 307 ਕਲੱਬ ਦੇ ਪੰਜਾਬ ਸਮੇਤ, ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ ਕਸ਼ਮੀਰ, ਚੰਡੀਗੜ੍ਹ ਤੋਂ 300 ਤੋਂ ਵੱਧ ਮੈਂਬਰ ਸ਼ਾਮਲ ਹੋਏ।
ਇਹ ਕਾਰ ਰੈਲੀ ਦਾਣਾ ਮੰਡੀ ਗੁਰਦਾਸਪੁਰ ਤੋਂ ਸ਼ੁਰੂ ਹੋਈ, ਜਿਸ ਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਵਧੀਕ ਡਿਪਟੀ ਕਮਿਸ਼ਨਰ ਹਰਜਿੰਦਰ ਸਿੰਘ ਬੇਦੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਇਨਰਵੀਲ੍ਹ ਡਿਸਟ੍ਰਿਕਟ 307 ਕਲੱਬ ਦੀ ਚੇਅਰਪਰਸਨ ਮਨਮੋਹਨ ਸੂਰੀ, ਪਾਸਟ ਐਸੋਸੀਏਸ਼ਨ ਸੈਕਟਰੀ ਅਰਚਨਾ ਬਹਿਲ, ਐੱਸ. ਡੀ. ਐੱਮ. ਫ਼ਤਿਹਗੜ੍ਹ ਚੂੜੀਆਂ ਵੀਰਪਾਲ ਕੌਰ, ਐੱਸ. ਡੀ. ਐੱਮ. ਕਲਾਨੌਰ ਜਯੋਤਸਨਾ ਸਿੰਘ ਤੋਂ ਇਲਾਵਾ ਗੁਰਦਾਸਪੁਰ ਸ਼ਹਿਰ ਦੇ ਹੋਰ ਵੀ ਮੁਹਤਬਰ ਹਾਜ਼ਰ ਸਨ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਵਿਦੇਸ਼ੋਂ ਆਏ ਨੌਜਵਾਨ ਦਾ ਦੋਸਤ ਨੇ ਗੋਲੀਆਂ ਮਾਰ ਕੀਤਾ ਕਤਲ
ਇਹ ਕਾਰ ਰੈਲੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਰੇਲਵੇ ਕਰਾਸਿੰਗ, ਮੰਡੀ, ਜਹਾਜ਼ ਚੌਕ, ਹਨੂਮਾਨ ਚੌਕ, ਲਾਇਬ੍ਰੇਰੀ ਚੌਕ, ਡਾਕਖ਼ਾਨਾ ਚੌਕ, ਪੁਰਾਣੀ ਸਬਜ਼ੀ ਮੰਡੀ, ਕਾਲਜ ਰੋਡ, ਬਹਿਰਾਮਪੁਰ ਰੋਡ ਤੋਂ ਹੁੰਦੀ ਹੋਈ ਗੁਰਦਾਸਪੁਰ ਪਬਲਿਕ ਸਕੂਲ ਵਿਖੇ ਸਮਾਪਤ ਹੋਈ। ਸ਼ਹਿਰ ਦੇ ਬਾਜ਼ਾਰਾਂ ’ਚੋਂ ਲੰਘਦੇ ਹੋਏ ਇਨਰਵੀਲ੍ਹ ਡਿਸਟ੍ਰਿਕਟ 307 ਕਲੱਬ ਦੇ ਮੈਂਬਰਾਂ ਵੱਲੋਂ ਲੋਕਾਂ ਨੂੰ ਸਰਵਾਈਕਲ ਕੈਂਸਰ ਦੀ ਬੀਮਾਰੀ ਪ੍ਰਤੀ ਜਾਗਰੂਕਤਾ, ਅਮਨ-ਸ਼ਾਂਤੀ ਨੂੰ ਪ੍ਰੋਤਸਾਹਨ ਕਰਨ ਅਤੇ ਔਰਤਾਂ ਦੇ ਖ਼ਿਲਾਫ਼ ਹਿੰਸਾ ਨੂੰ ਰੋਕਣ ਲਈ ਜਾਗਰੂਕ ਕੀਤਾ ਗਿਆ। ਇਸ ਕਾਰ ਰੈਲੀ ਦਾ ਗੁਰਦਾਸਪੁਰ ਸ਼ਹਿਰ ’ਚ ਥਾਂ-ਥਾਂ ਭਰਵਾਂ ਸਵਾਗਤ ਕੀਤਾ ਗਿਆ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੀ ਰੈਲੀ ਵਿਚ ਭਾਗ ਲਿਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਇਨਰ ਵੀਲ੍ਹ ਡਿਸਟ੍ਰਿਕਟ 307 ਕਲੱਬ ਵੱਲੋਂ ਕਾਰ ਰੈਲੀ ਜਰੀਏ ਜੋ ਸਰਵਾਈਕਲ ਕੈਂਸਰ ਦੀ ਬੀਮਾਰੀ ਪ੍ਰਤੀ ਜਾਗਰੂਕਤਾ, ਅਮਨ-ਸ਼ਾਂਤੀ ਨੂੰ ਪ੍ਰੋਤਸਾਹਨ ਕਰਨ ਅਤੇ ਔਰਤਾਂ ਦੇ ਖ਼ਿਲਾਫ਼ ਹਿੰਸਾ ਨੂੰ ਰੋਕਣ ਲਈ ਜੋ ਸੁਨੇਹਾ ਦਿੱਤਾ ਗਿਆ ਹੈ, ਇਹ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਨੇ ਇਨਰਵੀਲ੍ਹ ਡਿਸਟ੍ਰਿਕਟ 307 ਕਲੱਬ ਦੇ ਪੰਜਾਬ ਸਮੇਤ, ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ ਕਸ਼ਮੀਰ, ਚੰਡੀਗੜ੍ਹ ਤੋਂ ਸ਼ਾਮਲ ਹੋਏ ਸਮੂਹ ਮੈਂਬਰਾਂ ਦਾ ਗੁਰਦਾਸਪੁਰ ਵਿਖੇ ਆਉਣ ’ਤੇ ਸਵਾਗਤ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਕਾਰਾ, ਪਤੀ ਤੇ ਨਨਾਣ ਨੇ ਵਿਆਹੁਤਾ ਨਗਨ ਕਰ...
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਰਜਿੰਦਰ ਸਿੰਘ ਬੇਦੀ ਨੇ ਵੀ ਇਨਰਵੀਲ੍ਹ ਡਿਸਟ੍ਰਿਕਟ 307 ਕਲੱਬ ਦੇ ਸਮੂਹ ਮੈਂਬਰਾਂ ਨੂੰ ਇਸ ਨੇਕ ਕਾਰਜ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਜਿਹੇ ਉਪਰਾਲਿਆਂ ਨੂੰ ਹਮੇਸ਼ਾਂ ਹੀ ਉਤਸ਼ਾਹਿਤ ਕਰਦਾ ਰਹੇਗਾ। ਇਨਰਵੀਲ੍ਹ ਡਿਸਟ੍ਰਿਕਟ 307 ਕਲੱਬ ਦੀ ਚੇਅਰਪਰਸਨ ਮਨਮੋਹਨ ਸੂਰੀ ਨੇ ਕਿਹਾ ਕਿ ਇਨਰਵੀਲ੍ਹ ਕਲੱਬ ਦੁਨੀਆਂ ਵਿੱਚ ਔਰਤਾਂ ਦਾ ਸਭ ਤੋਂ ਵੱਡਾ ਸਮੂਹ ਹੈ ਅਤੇ ਇਨਰ ਵੀਲ੍ਹ ਕਲੱਬ ਵੱਲੋਂ ਸਮੇਂ-ਸਮੇਂ 'ਤੇ ਔਰਤਾਂ ਦੀ ਭਲਾਈ ਲਈ ਉਪਰਾਲੇ ਕੀਤੇ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8