ਸ਼ਿਵ ਸੈਨਾ ਸਮਾਜਵਾਦੀ ਅਤੇ ਭਗਵਾਨ ਵਾਲਮੀਕਿ ਸਮਾਜ ਦਲ ਨੇ ਪੁਲਵਾਮਾ ਸ਼ਹੀਦਾਂ ਨੂੰ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ

Monday, Feb 18, 2019 - 04:05 AM (IST)

ਸ਼ਿਵ ਸੈਨਾ ਸਮਾਜਵਾਦੀ ਅਤੇ ਭਗਵਾਨ ਵਾਲਮੀਕਿ ਸਮਾਜ ਦਲ ਨੇ ਪੁਲਵਾਮਾ ਸ਼ਹੀਦਾਂ ਨੂੰ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ
ਗੁਰਦਾਸਪੁਰ (ਵਿਨੋਦ)-ਸ਼੍ਰੀਨਗਰ ਪੁਲਵਾਮਾ ਦੇ ਅਵੰਤੀਪੁਰਾ ਵਿਚ ਹੋਏ ਅੱਤਵਾਦੀ ਹਮਲੇ ਦੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸ਼ਿਵ ਸੈਨਾ ਸਮਾਜਵਾਦੀ ਅਤੇ ਭਗਵਾਨ ਵਾਲਮੀਕਿ ਸਮਾਜ ਦਲ ਨੇ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਭੇਟ ਕੀਤੀ । ਇਹ ਕੈਂਡਲ ਮਾਰਚ ਗੀਤਾ ਭਵਨ ਰੋਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਚੌਕਾਂ ਤੋਂ ਹੁੰਦੇ ਹੋਏ ਹਨੂੰਮਾਨ ਚੌਕ ਵਿਚ ਕੈਂਡਲ ਰੱਖ ਕੇ 2 ਮਿੰਟ ਦਾ ਮੌਨ ਵਰਤ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ’ਤੇ ਪਾਕਿਸਤਾਨ ਮੁਰਦਾਬਾਦ ਅਤੇ ਪਾਕਿਸਤਾਨ ਪੀ. ਐੱਮ. ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਮੌਕੇ ’ਤੇ ਮੈਡਮ ਪੁਸ਼ਪਾ ਗਿੱਲ ਉੱਤਰ ਭਾਰਤ ਚੇਅਰਪਰਸਨ, ਕਾਇਰਾ ਗਿਲ ਸੀਨੀਅਰ ਨੇਤਾ, ਸੋਨੂੰ ਸੱਭਰਵਾਲ, ਸੰਨੀ ਗਿਲ, ਬਰਖਾ ਗਿਲ ਆਦਿ ਨੇ ਕਿਹਾ ਕਿ ਆਏ ਦਿਨ ਸਾਡੇ ਸੈਨਾ ਦੇ ਜਵਾਨ ਸ਼ਹੀਦ ਹੋ ਰਹੇ ਹਨ ਅਤੇ ਇਹ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ ਸਰਕਾਰ ਅਜੇ ਤੱਕ ਇਸ ਮੁੱਦੇ ’ਤੇ ਚੁੱਪ ਬੈਠੀ ਹੈ। ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨ ਨੂੰ ਮੂੰਹ ਤੋਡ਼ ਜਵਾਬ ਦੇ ਦਿੱਤਾ ਜਾਵੇ। ਇਸ ਮੌਕੇ ’ਤੇ ਆਸ਼ਾ ਰਾਣੀ, ਰਜਤ ਨਈਅਰ, ਸਾਹਿਲ ਗਿਲ, ਸ਼ਹਿਜ਼ਾਦ ਵਿਲੀਅਮ, ਮੇਹਨਾਜ ਆਦਿ ਵੀ ਹਾਜ਼ਰ ਸੀ।

Related News