ਭੱਠੀ ਦੇ ਸਾਮਾਨ ਸਮੇਤ 250 ਲੀਟਰ ਲਾਹਣ ਅਤੇ 90 ਬੋਤਲਾਂ ਦੇਸੀ ਸ਼ਰਾਬ ਬਰਾਮਦ
Sunday, Jan 05, 2025 - 06:55 PM (IST)
ਬਟਾਲਾ/ਘੁਮਾਣ (ਗੋਰਾਇਆ) : ਐਕਸਾਈਜ਼ ਵਿਭਾਗ ਅਤੇ ਪੁਲਸ ਦੀ ਸਾਂਝੀ ਰੇਡ ਟੀਮ ਨੇ ਭੱਠੀ ਦੇ ਸਾਮਾਨ ਸਮੇਤ 250 ਲੀਟਰ ਲਾਹਣ ਅਤੇ 90 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ।ਆਰ. ਕੇ. ਇੰਟਰਪ੍ਰਾਈਜ਼ਿਜ਼ ਦੇ ਮੁੱਖ ਪ੍ਰਬੰਧਕ ਰਾਹੁਲ ਭੱਲਾ ਅਤੇ ਜੀ. ਐੱਮ. ਗੁਰਪ੍ਰੀਤ ਸਿੰਘ ਗੋਪੀ ਉੱਪਲ ਨੇ ਦੱਸਿਆ ਕਿ ਐਕਸਾਈਜ਼ ਈ. ਟੀ. ਓ. ਦਵਿੰਦਰ ਸਿੰਘ, ਇੰਸਪੈਕਟਰ ਬਿਕਰਮਜੀਤ ਸਿੰਘ ਭੁੱਲਰ, ਐਕਸਾਈਜ਼ ਇੰਸਪੈਕਟਰ ਪੰਕਜ ਮਹਾਜਨ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ. ਐੱਸ. ਆਈ. ਸਰੂਪ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ ’ਤੇ ਆਧਾਰਿਤ ਰੇਡ ਪਾਰਟੀ ਨੇ ਪਿੰਡ ਮਾੜੀ ਪੰਨਵਾਂ ਦੇ ਨੇੜੇ ਬਿਆਸ ਦਰਿਆ ਢਾਬ ਕਿਨਾਰੇ ਤੋਂ ਤਲਾਸ਼ੀ ਦੌਰਾਨ ਭੱਠੀ ਦੇ ਸਾਮਾਨ ਸਮੇਤ 1 ਪਲਾਸਟਿਕ ਡਰੱਮ, 1 ਸਿਲਵਰ ਕੰਟੇਨਰ ਤੇ 2 ਪਲਾਸਟਿਕ ਬਾਲਟੀਆਂ, ਪੈਪਸੀ ਦੀਆਂ ਬੋਤਲਾਂ ਚ 250 ਲਿਟਰ ਲਾਹਣ ਅਤੇ 70 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਐਕਸਾਈਜ਼ ਵਿਭਾਗ ਵੱਲੋਂ ਸਬੰਧਿਤ ਥਾਣਾ ਚ ਅਣਪਛਾਤਿਆਂ ’ਤੇ ਕਾਰਵਾਈ ਆਰੰਭ ਕੀਤੀ ਗਈ ਹੈ। ਇਸ ਮੌਕੇ ਹਰਜੀਤ, ਬਲਜੀਤ, ਸਰਕਲ ਇੰਚਾਰਜ ਸਾਬੀ, ਪੱਪੀ, ਅਜੇ ਕੁਮਾਰ, ਲਾਡੀ, ਗੋਲਡੀ, ਖਹਿਰਾ ਆਦਿ ਹਾਜ਼ਰ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8