ਭੱਠੀ ਦੇ ਸਾਮਾਨ ਸਮੇਤ 200 ਲੀਟਰ ਲਾਹਣ ਅਤੇ 40 ਬੋਤਲਾਂ ਦੇਸੀ ਸ਼ਰਾਬ ਬਰਾਮਦ
Friday, Jan 03, 2025 - 12:06 PM (IST)
ਬਟਾਲਾ/ਘੁਮਾਣ (ਗੋਰਾਇਆ) : ਐਕਸਾਈਜ਼ ਵਿਭਾਗ ਅਤੇ ਥਾਣਾ ਕਾਹਨੂੰਵਾਨ ਦੀ ਪੁਲਸ ਨੇ ਭੱਠੀ ਦੇ ਸਾਮਾਨ ਸਮੇਤ 200 ਲੀਟਰ ਲਾਹਣ ਅਤੇ 40 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਆਰ. ਕੇ. ਇੰਟਰਪ੍ਰਾਈਜ਼ਿਜ਼ ਦੇ ਮੁੱਖ ਪ੍ਰਬੰਧਕ ਰਾਹੁਲ ਭੱਲਾ ਤੇ ਜੀ. ਐੱਮ. ਗੁਰਪ੍ਰੀਤ ਸਿੰਘ ਗੋਪੀ ਉੱਪਲ ਨੇ ਦੱਸਿਆ ਕਿ ਅੱਜ ਸਵੇਰੇ ਐਕਸਾਈਜ਼ ਈ. ਟੀ. ਓ. ਹੇਮੰਤ ਸ਼ਰਮਾ, ਐਕਸਾਈਜ਼ ਈ. ਟੀ. ਓ. ਦਵਿੰਦਰ ਸਿੰਘ, ਐਕਸਾਈਜ਼ ਇੰਸਪੈਕਟਰ ਪੰਕਜ ਮਹਾਜਨ, ਐਕਸਾਈਜ਼ ਇੰਸਪੈਕਟਰ ਵਿਜੇ ਕੁਮਾਰ, ਐਕਸਾਈਜ਼ ਇੰਸਪੈਕਟਰ ਗੁਰਬਿੰਦਰ ਸਿੰਘ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਸਰੂਪ ਸਿੰਘ ’ਤੇ ਆਧਾਰਿਤ ਰੇਡ ਟੀਮ ਨੇ ਪਿੰਡ ਰਾਜੂ ਬੇਲਾ ’ਚ ਤਲਾਸ਼ੀ ਦੌਰਾਨ ਭੱਠੀ ਦੇ ਸਾਮਾਨ ਸਮੇਤ 1 ਪਲਾਸਟਿਕ ਡਰੱਮ, 2 ਕੈਨ, 1 ਸਿਲਵਰ ਗਾਗਰ, 1 ਪਲਾਸਟਿਕ ਡਿੱਗੀ ’ਚੋਂ 200 ਲੀਟਰ ਲਾਹਣ ਅਤੇ 40 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਅਣਪਛਾਤੇ ਵਿਅਕਤੀਆਂ ਖਿਲਾਫ ਸਬੰਧਤ ਥਾਣਾ ’ਚ ਕਾਰਵਾਈ ਅਮਲ ਚ ਲਿਆਂਦੀ ਗਈ।
ਇਸ ਮੌਕੇ , ਏ. ਐੱਸ. ਆਈ. ਬਲਵਿੰਦਰ ਸਿੰਘ, ਹੌਲਦਾਰ ਪਲਵਿੰਦਰ ਸਿੰਘ, ਹੌਲਦਾਰ ਬਲਵਿੰਦਰ ਸਿੰਘ, ਸਿਪਾਹੀ ਮਨਜੀਤ ਸਿੰਘ, ਦਲਜੀਤ ਸਿੰਘ ਸਾਬੀ, ਇੰਚਾਰਜ ਸੌਰਵ ਤੁਲੀ, ਬਲਵਿੰਦਰ ਸਿੰਘ, ਬੂਟਾ ਸਿੰਘ ਚਾਹਲ, ਸੋਨੂੰ ਅਠਵਾਲ, ਪਰਮਜੀਤ ਪੰਮਾਂ, ਖੈਹਰਾ, ਮੇਵਾ, ਗੋਲਡੀ, ਹਰਜੀਤ, ਬਲਜੀਤ, ਸਰਕਲ ਇੰਚਾਰਜ ਸਾਬੀ, ਪੱਪੀ, ਲਾਡੀ ਆਦਿ ਹਾਜ਼ਰ ਸਨ।