ਨੌਜਵਾਨ ਦੀ ਹੱਤਿਆ ਦੇ ਦੋਸ਼ੀ ਦੋ ਭਰਾ ਤਿੰਨ ਮਹੀਨੇ ਬਾਅਦ ਗ੍ਰਿਫ਼ਤਾਰ

Friday, May 15, 2020 - 04:36 PM (IST)

ਨੌਜਵਾਨ ਦੀ ਹੱਤਿਆ ਦੇ ਦੋਸ਼ੀ ਦੋ ਭਰਾ ਤਿੰਨ ਮਹੀਨੇ ਬਾਅਦ ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ): ਇਕ ਨੌਜਵਾਨ ਦੀ ਹੱਤਿਆ ਸੰਬੰਧੀ ਲਗਭਗ ਤਿੰਨ ਮਹੀਨੇ ਤੋਂ ਭਗੌੜੇ ਚੱਲ ਰਹੇ ਦੋ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਜਦਕਿ ਇਸ ਹੱਤਿਆ ਕੇਸ 'ਚ ਦੋ ਦੋਸ਼ੀ ਪਹਿਲੇ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ। ਦੋਰਾਂਗਲਾ ਪੁਲਸ ਸਟੇਸਨ ਇੰਚਾਰਜ਼ ਮਨਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਰਾਂਗਲਾ ਪੁਲਸ ਸਟੇਸਨ ਅਧੀਨ ਪਿੰਡ ਅਲੜਪਿੰਡੀ 'ਚ 16 ਫਰਵਰੀ ਨੂੰ ਆਪਣੇ ਦੋਸਤ ਦੀ ਭੈਣ ਦੇ ਵਿਆਹ 'ਚ ਸ਼ਾਮਲ ਹੋਣ ਦੇ ਲਈ ਪਿੰਡ ਬੂੜਾ ਕਲਾਂ ਤੋਂ ਦੋ ਭਰਾ ਜੌਨੀ ਕੁਮਾਰ ਅਤੇ ਰੋਮੀ ਕੁਮਾਰ ਨਿਵਾਸੀ ਬੂੜਾ ਕਲਾਂ ਤੋਂ ਆਏ ਸੀ ਪਰ ਰਾਤ ਨੂੰ ਉਥੇ ਪਿੰਡ 'ਚ ਹੀ ਕੁਝ ਲੋਕਾਂ ਨਾਲ ਝਗੜਾ ਹੋ ਗਿਆ। 

ਪੜ੍ਹੋ ਇਹ ਅਹਿਮ ਖਬਰ- ਜਾਣੋ ਵਿਸ਼ਵ 'ਚ ਤਬਾਹੀ ਮਚਾਉਣ ਵਾਲੀਆਂ ਬੀਮਾਰੀਆਂ ਦੇ 'ਪਹਿਲੇ ਮਰੀਜ਼ਾਂ' ਦੇ ਬਾਰੇ 'ਚ

ਪਿੰਡ ਦੇ ਚਾਰ ਲੋਕਾਂ ਨੇ ਰੌਮੀ ਕੁਮਾਰ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ। ਜਦਕਿ ਜੌਨੀ ਕੁਮਾਰ ਮਾਮੂਲੀ ਜਖਮੀ ਹੋ ਗਿਆ ਸੀ। ਉਦੋਂ ਪੁਲਸ ਨੇ ਜੌਨੀ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਚਾਰ ਦੋਸ਼ੀਆਂ ਦੇ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਦੋ ਦੋਸ਼ੀ ਕੁਲਦੀਪ ਰਾਜ ਅਤੇ ਗੁਰਮੀਤ ਸਿੰਘ ਪੁੱਤਰ ਪ੍ਰੇਮ ਚੰਦ ਉਦੋਂ ਸ਼੍ਰੀਨਗਰ ਭੱਜ ਗਏ। ਉਸ ਦੇ ਬਾਅਦ ਲਾਕਡਾਊਨ ਲਾਗੂ ਹੋਣ ਨਾਲ ਇਹ ਦੋਵੇਂ ਸ਼੍ਰੀ ਨਗਰ 'ਚ ਹੀ ਫਸੇ ਰਹੇ। ਬੀਤੀ ਰਾਤ ਇਹ ਦੋਵੇਂ ਆਪਣੇ ਘਰ ਆਏ ਤਾਂ ਇਕ ਸੂਚਨਾ ਦੇ ਆਧਾਰ 'ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।


author

Vandana

Content Editor

Related News