ਅੰਤਰਰਾਸ਼ਟਰੀ ਦਬਾਅ ਕਾਰਨ ਪਾਕਿ ਨੇ ਲਾਈ 11 ਅੱਤਵਾਦੀ ਸੰਗਠਨਾਂ ''ਤੇ ਪਾਬੰਦੀ

Sunday, May 12, 2019 - 09:04 AM (IST)

ਅੰਤਰਰਾਸ਼ਟਰੀ ਦਬਾਅ ਕਾਰਨ ਪਾਕਿ ਨੇ ਲਾਈ 11 ਅੱਤਵਾਦੀ ਸੰਗਠਨਾਂ ''ਤੇ ਪਾਬੰਦੀ

ਗੁਰਦਾਸਪੁਰ (ਵਿਨੋਦ) : ਅੰਤਰਰਾਸ਼ਟਰੀ ਦਬਾਅ ਕਾਰਨ ਪਾਕਿ ਸਰਕਾਰ ਨੇ ਵਿਦੇਸ਼ਾਂ ਦੇ ਦਾਨ ਦੇ ਰੂਪ 'ਚ ਰਾਸ਼ੀ ਪ੍ਰਾਪਤ ਕਰ ਕੇ ਉਸ ਨੂੰ ਹਵਾਲਾ ਰਸਤੇ ਅੱਤਵਾਦੀ ਸੰਗਠਨਾਂ ਨੂੰ ਪਹੁੰਚਾਉਣ ਸਬੰਧੀ ਮਿਲੀ ਗੁਪਤ ਰਿਪੋਰਟ ਦੇ ਆਧਾਰ 'ਤੇ ਜਮਾਤੇ-ਉਲ-ਦਾਵਾ ਦੇ 11 ਸੰਗਠਨਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਸਾਰੇ ਸੰਗਠਨ ਅੰਤਰਰਾਸ਼ਟਰੀ ਅੱਤਵਾਦੀ ਹਾਫਿਜ਼ ਸਈਦ ਅਤੇ ਮਸੂਦ ਅਜਹਰ ਜੈਸ਼-ਏ-ਮੁਹੰਮਦ ਨਾਲ ਸਬੰਧਤ ਹਨ। ਇਨ੍ਹਾਂ ਸਾਰੇ ਸੰਗਠਨਾਂ ਨੇ ਕੁਝ ਸੰਗਠਨ ਫਰਜ਼ੀ ਨਾਵਾਂ ਨਾਲ ਟਰੱਸਟ ਦਾ ਰੂਪ ਦੇ ਕੇ ਬਣਾ ਰੱਖੇ ਸੀ, ਜੋ ਹਵਾਲਾ ਦੇ ਮਾਧਿਅਮ ਨਾਲ ਰਾਸ਼ੀ ਅੱਤਵਾਦੀ ਸੰਗਠਨਾਂ ਨੂੰ ਪਹੁੰਚਾਉਂਦੇ ਸਨ। ਇਸ ਸਬੰਧੀ ਪਾਕਿਸਤਾਨ ਸਰਕਾਰ ਨੇ ਅੱਜ ਹੀ ਇਕ ਆਦੇਸ਼ ਜਾਰੀ ਕਰ ਕੇ ਆਪਣੇ ਅੱਤਵਾਦੀ ਵਿਰੋਧੀ ਕਾਨੂੰਨ 1997 ਅਧੀਨ ਆਦੇਸ਼ ਜਾਰੀ ਕਰ ਕੇ ਇਨ੍ਹਾਂ ਸਾਰੇ ਸੰਗਠਨਾਂ 'ਤੇ ਪਾਬੰਦੀ ਲਾ ਦਿੱਤੀ ਹੈ।

ਸੂਤਰਾਂ ਅਨੁਸਾਰ ਜਿਨ੍ਹਾਂ ਸੰਗਠਨਾਂ 'ਤੇ ਪਾਬੰਦੀ ਲਾਈ ਗਈ ਹੈ ਉਨ੍ਹਾਂ 'ਚ ਅਲ ਅਨਫਾਲ ਟਰੱਸਟ ਲਾਹੌਰ, ਅਦਾਰਾ ਖਿਦਮਤ ਇਖਲਾਕ ਲਾਹੌਰ, ਅਲ ਦਾਵਤ ਉਲ ਇਰਸ਼ਾਦ ਲਾਹੌਰ, ਅਲ ਹਾਮਿਦ ਟਰੱਸਟ ਫੈਸਲਾਬਾਦ, ਮਸਜਿਦ ਤੇ ਵੈੱਲਫੇਅਰ ਟਰੱਸਟ ਲਾਹੌਰ, ਅਲ ਮਦੀਨਾ ਫਾਊਂਡੇਸਨ ਲਾਹੌਰ, ਮਜਬਿਨਜਬਲ ਐਜੂਕੇਸਨ ਟਰੱਸਟ ਲਾਹੌਰ, ਅਲ ਫਜ਼ਲ ਫਾਊਂਡੇਸਨ ਲਾਹੌਰ, ਅਲ ਈਜਰ ਫਾਊਂਡੇਸਨ ਲਾਹੌਰ, ਅਲ ਰਹਿਮਤ ਟਰੱਸਟ ਆਰਗੇਨਾਈਜ਼ੇਸਨ ਬਹਾਵਲਪੁਰ ਅਤੇ ਅਲ ਫਰਕਾਨ ਟਰੱਸਟ ਕਰਾਚੀ ਸ਼ਾਮਲ ਹਨ।

ਇਨ੍ਹਾਂ ਸੰਗਠਨਾਂ 'ਚੋਂ ਅਲ ਰਹਿਮਦ ਟਰੱਸਟ ਆਰਗੇਨਾਈਜ਼ੇਸਨ ਬਹਾਵਲਪੁਰ ਅਤੇ ਅਲ ਫਰਕਾਨ ਟਰੱਸਟ ਕਰਾਚੀ ਜੈਸ-ਏ-ਮੁਹੰਮਦ ਸੰਗਠਨ ਨਾਲ ਸਬੰਧਤ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਸਰਕਾਰ ਨੇ ਹਰ ਤਰ੍ਹਾਂ ਨਾਲ ਅੰਤਰਰਾਸ਼ਟਰੀ ਸੈਰ ਸਪਾਟਾ ਨੂੰ ਪਾਕਿਸਤਾਨ ਵਾਲੇ ਕਬਜ਼ੇ ਵਾਲੇ ਕਸ਼ਮੀਰ 'ਚ ਦਾਖ਼ਲ ਹੋਣ 'ਤੇ ਪਾਬੰਦੀ ਲਾ ਦਿੱਤੀ ਹੈ ਅਤੇ ਇਹ ਆਦੇਸ਼ ਦੇਰ ਰਾਤ ਤੱਕ ਜਾਰੀ ਕੀਤਾ ਗਿਆ।


author

Baljeet Kaur

Content Editor

Related News