ਗੁਰਦਾਸਪੁਰ ਪੁਲਸ ਲਾਈਨ ਦਾ ਸਫ਼ਾਈ ਕਰਮਚਾਰੀ ਬਣਿਆ ਚੋਰ, 8 ਮੋਟਰਸਾਈਕਲ ਹੋਏ ਬਰਾਮਦ

Wednesday, Oct 20, 2021 - 03:49 PM (IST)

ਗੁਰਦਾਸਪੁਰ (ਹਰਮਨ) - ਪੁਲਸ ਲਾਈਨ ਗੁਰਦਾਸਪੁਰ ਦੇ ਸਫ਼ਾਈ ਕਰਮਚਾਰੀ ਨੂੰ ਥਾਣਾ ਸਿਟੀ ਪੁਲਸ ਨੇ ਚੋਰੀ ਦੇ 8 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਨੌਜਵਾਨ ਨੇ ਗੁਰਦਾਸਪੁਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਮੋਟਰਸਾਈਕਲ ਚੋਰੀ ਕੀਤੇ ਸਨ। ਪੁਲਸ ਨੇ ਮੁਖ਼ਬਰ ਖ਼ਾਸ ਦੀ ਇਤਲਾਹ ’ਤੇ ਇਸ ਨੌਜਵਾਨ ਨੂੰ ਗੁਰਦਾਸਪੁਰ ਦੇ ਐੱਸ.ਡੀ. ਕਾਲੇਜ ਨੇੜੇ ਨਾਕੇਬੰਦੀ ਕਰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਉਸ ਤੋਂ ਚੋਰੀ ਦੇ 7 ਮੋਟਰਸਾਈਕਲ ਹੋਰ ਬਰਾਮਦ ਹੋਏ ਹਨ, ਜਿਸ ਦੇ ਆਧਾਰ ’ਤੇ ਪੁਲਸ ਨੇ ਮਾਮਲਾ ਦਰਜ ਕਰ  ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਕਾਂਗਰਸੀ ਵਿਧਾਇਕ ਨੇ ਜਗਰਾਤੇ ’ਚ ਨੌਜਵਾਨ ਨੂੰ ਸ਼ਰੇਆਮ ਜੜ੍ਹੇ ਥੱਪੜ, ਵੀਡੀਓ ਵਾਇਰਲ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖ਼ਬਰ ਖ਼ਾਸ ਤੋਂ ਇਤਲਾਹ ਮਿਲੀ ਸੀ ਕਿ ਇਕ ਨੌਜਵਾਨ ਸੁਮੀਰ ਕੁਮਾਰ ਉਰਫ ਬਬਲੂ ਇਕ ਚੋਰੀ ਦੇ ਮੋਟਰਸਾਈਕਲ ਵੇਚਣ ਲਈ ਗੁਰਦਾਸਪੁਰ ਨੂੰ ਆ ਰਿਹਾ ਹੈ, ਜਿਸ ਨੂੰ ਨਾਕੇਬੰਦੀ ਦੌਰਾਨ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਗੁਰਦਾਸਪੁਰ ਪੁਲਸ ਲਾਈਨ ਵਿਖੇ ਸਫਾਈ ਕਰਮਚਾਰੀ ਦਾ ਕੰਮ ਕਰਦਾ ਹੈ, ਜੋ ਚੋਰੀ ਕਰਨ ਦਾ ਆਦਿ ਹੈ। ਪੁੱਛਗਿੱਛ ਦੌਰਾਨ ਇਸ ਨੇ ਦੱਸਿਆ ਕਿ ਇਸ ਨੇ ਗੁਰਦਾਸਪੁਰ ਵਿਚੋਂ 7 ਮੋਟਰਸਾਈਕਲ ਹੋਰ ਚੋਰੀ ਕੀਤੇ ਹਨ, ਜੋ ਇਸ ਨੇ ਬਹਿਰਾਮਪੁਰ ਰੋਡ ’ਤੇ ਕਿਸੇ ਸੁੰਨਸਾਨ ਜਗ੍ਹਾ ’ਤੇ ਲੁਕਾਏ ਹੋਏ ਹਨ। ਪੁਲਸ ਨੇ ਮੋਟਰਸਾਈਕਲ ਬਰਾਮਦ ਕਰਨ ਮਗਰੋਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਖਰੜ ਦੇ ਨੌਜਵਾਨ ਨੇ ਅੰਮ੍ਰਿਤਸਰ ਦੇ ਇਕ ਹੋਟਲ ’ਚ ਕਮਰਾ ਲੈ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ


rajwinder kaur

Content Editor

Related News