ਪੋਲਿੰਗ ਬੂਥ ''ਤੇ ਸੈਲਫੀਆਂ ਲੈਂਦੇ ਨਜ਼ਰ ਆਏ ਸੰਨੀ ਦਿਓਲ
Sunday, May 19, 2019 - 11:08 AM (IST)

ਗੁਰਦਾਸਪੁਰ : ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਪੋਲਿੰਗ ਬੂਥਾਂ 'ਤੇ ਲੋਕਾਂ ਨਾਲ ਸੈਲਫੀਆਂ ਲੈਂਦੇ ਨਜ਼ਰ ਆ ਰਹੇ ਹਨ। ਸੰਨੀ ਦਿਓਲ ਨਾਲ ਸੈਲਪੀ ਲੈਣ ਲਈ ਲੋਕਾਂ 'ਚ ਕਾਫੀ ਉਤਸਾਹ ਹੈ। ਨਵੀਂ ਸਰਕਾਰ ਚੁਣਨ ਲਈ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਆਖਰੀ 7ਵੇਂ ਗੇੜ ਦੀ ਵੋਟਿੰਗ ਹੋ ਰਹੀ ਹੈ। ਦੇਸ਼ ਦੀ ਇਸ 17ਵੀਂ ਲੋਕ ਸਭਾ ਚੋਣ 'ਚ ਵੱਖੋ-ਵੱਖ ਸੂਬਿਆਂ 'ਚ ਹਜ਼ਾਰਾਂ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਦੇ ਚੱਲਦਿਆਂ ਅੰਮ੍ਰਿਤਸਰ 'ਚ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਵੱਖ-ਵੱਖ ਪੋਲਿੰਗ ਬੂਥਾਂ 'ਤੇ ਲਾਈਨਾਂ ਲੱਗੀਆਂ ਹੋਈਆਂ ਹਨ ਤੇ ਜਨਤਾ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਦੱਸ ਦੇਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ, ਭਾਜਪਾ ਉਮੀਦਵਾਰ ਸੰਨੀ ਦਿਓਲ, ਪੀ.ਡੀ.ਏ ਦੇ ਲਾਲਚੰਦ ਕਟਾਰੂਚੱਕ ਤੇ ਆਮ ਆਦਮੀ ਪਾਰਟੀ ਦੇ ਪੀਟਰ ਮਸੀਹ ਚੋਣ ਮੈਦਾਨ 'ਚ ਹਨ।