ਧੀ ਨਾਲ ਲੜਨ ਤੋਂ ਰੋਕਦੀ ਸੀ ਸੱਸ, ਗੁੱਸੇ ''ਚ ਆਏ ਜਵਾਈ ਨੇ ਬਲੇਡ ਨਾਲ ਵੱਢਿਆ ਗਲਾ, ਲੱਗੇ 60 ਟਾਂਕੇ
Thursday, Sep 10, 2020 - 10:06 AM (IST)

ਗੁਰਦਾਸਪੁਰ : ਸਦਰ ਪੁਲਸ ਨੇ ਸੱਸ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜਵਾਈ ਅਤੇ ਉਸ ਦੇ ਭਰਾ ਖਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜੀਨਥ ਪਤਨੀ ਧਰਮਪਾਲ ਵਾਸੀ ਬਾਬੋਵਾਲ, ਜੋ ਡਿਪਟੀ ਕਮਿਸ਼ਨਰ ਦਫ਼ਤਰ 'ਚ ਚਪੜਾਸੀ ਦੀ ਨੌਕਰੀ ਕਰਦੀ ਹੈ, ਉਹ ਆਪਣੀ ਕੁੜੀ ਮਮਤਾ ਪਤਨੀ ਪ੍ਰਿੰਸ ਮਸੀਹ ਵਾਸੀ ਬੱਬੇਹਾਲੀ ਨਾਲ ਦਫ਼ਤਰ ਤੋਂ ਛੁੱਟੀ ਹੋਣ ਦੇ ਬਾਅਦ ਪਿੰਡ ਬਾਬੋਵਾਲ ਜਾ ਰਹੀ ਸੀ। ਮਮਤਾ ਦਾ ਆਪਣੇ ਪਤੀ ਪ੍ਰਿੰਸ ਮਸੀਹ ਨਾਲ ਝਗੜਾ ਚੱਲ ਰਿਹਾ ਹੈ, ਜਿਸ ਕਾਰਣ ਉਹ ਵੀ ਆਪਣੇ ਪੇਕੇ ਘਰ ਬਾਬੋਵਾਲ 'ਚ ਹੀ ਰਹਿੰਦੀ ਹੈ।
ਇਹ ਵੀ ਪੜ੍ਹੋ : ਘਰ 'ਚ ਇਸਲਾਮ ਸਬੰਧੀ ਪ੍ਰੋਗਰਾਮ ਆਯੋਜਿਤ 'ਤੇ 3 ਸਾਲਾ ਬੱਚੇ ਖ਼ਿਲਾਫ਼ ਪੁਲਸ ਨੇ ਦਰਜ ਕੀਤਾ ਕੇਸ
ਜੀਨਥ ਅਤੇ ਮਮਤਾ ਜਿਵੇਂ ਹੀ ਘਰ ਕੋਲ ਪਹੁੰਚੀਆਂ ਤਾਂ ਮਮਤਾ ਦਾ ਪਤੀ ਪ੍ਰਿੰਸ ਮਸੀਹ ਅਤੇ ਉਸ ਦਾ ਭਰਾ ਅਸ਼ੀਸ ਮਸੀਹ ਨੇ ਦੋਵਾਂ ਦਾ ਰਸਤਾ ਰੋਕਿਆ ਅਤੇ ਪ੍ਰਿੰਸ ਮਸੀਹ ਨੇ ਜੇਬ 'ਚੋਂ ਇਕ ਬਲੇਡ ਕੱਢ ਕੇ ਜੀਨਥ ਦੇ ਗਲੇ 'ਤੇ ਫੇਰ ਦਿੱਤੀ, ਜਿਸ ਨਾਲ ਉਸ ਦੀ ਸਾਹ ਰਾਗ ਵੱਢੀ ਗਈ। ਰੋਲਾ ਪਾਉਣ 'ਤੇ ਲੋਕ ਇਕੱਠੇ ਹੋ ਗਏ ਅਤੇ ਮੁਲਜ਼ਮ ਫਰਾਰ ਹੋ ਗਏ। ਲੋਕਾਂ ਨੇ ਜੀਨਥ ਨੂੰ ਗੁਰਦਾਸਪੁਰ ਹਸਪਤਾਲ ਦਾਖ਼ਲ ਕਰਵਾਇਆ, ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਣ ਉਸ ਨੂੰ ਡਾਕਟਰਾਂ ਨੇ ਅੰਮ੍ਰਿਤਸਰ ਹਸਪਤਾਲ ਰੈਫ਼ਰ ਕਰ ਦਿੱਤਾ, ਜਿਥੇ ਉਸ ਦੇ 60 ਟਾਂਕੇ ਲੱਗੇ ਹਨ। ਗੁਰਦਾਸਪੁਰ ਸਦਰ ਪੁਲਸ ਨੇ ਜ਼ਖ਼ਮੀ ਜੀਨਥ ਦੀ ਕੁੜੀ ਮਮਤਾ ਦੇ ਬਿਆਨ ਦੇ ਆਧਾਰ 'ਤੇ ਪ੍ਰਿੰਸ ਮਸੀਹ ਅਤੇ ਅਸ਼ੀਸ ਮਸੀਹ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ : ਦੋ ਨੌਜਵਾਨਾਂ ਨੇ ਘੋੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਘੋੜੀ ਦੀ ਮੌਤ (ਵੀਡੀਓ)